*0 ਤੋਂ 5 ਸਾਲਾਂ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ*

0
63

ਬੋਹਾ, 8 ਦਸੰਬਰ (ਸਾਰਾ ਯਹਾਂ/ਚਾਨਣ ਦੀਪ ਸਿੰਘ ਔਲਖ) ਸਿਹਤ ਵਿਭਾਗ ਦੀਆਂ ਹਦਾਇਤਾਂ ਤੇ ਡਾਕਟਰ ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਦੀ ਯੋਗ ਅਗਵਾਈ ਅਤੇ ਡਾਕਟਰ ਮਨਜੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ ਬੁਢਲਾਡਾ ਦੀ ਰਹਿਨੁਮਾਈ ਹੇਠ ਪੀ ਐੱਚ ਸੀ ਬੋਹਾ ਅਤੇ ਬੱਸ ਸਟੈਂਡ ਬੋਹਾ ਵਿਖੇ ਪਲਸ ਪੋਲੀਓ ਮੁਹਿੰਮ ਦੌਰਾਨ ਨੰਨੇ ਮੁੰਨੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦੀ ਰਸ਼ਮ ਉੱਘੇ ਸਮਾਜ ਸੇਵੀ ਸਰਦਾਰ ਕਮਲਦੀਪ ਸਿੰਘ ਬਾਵਾ ਵੱਲੋਂ ਕੀਤੀ ਗਈ।ਇਸ ਮੌਕੇ ਤੇ ਭੂਪਿੰਦਰ ਕੁਮਾਰ ਹੈਲਥ ਇੰਸਪੈਕਟਰ, ਗੁਰਵਿੰਦਰ ਸਿੰਘ ਪਲਸ ਪੋਲੀਓ ਸੁਪਰਵਾਈਜ਼ਰ ਨੇ ਦੱਸਿਆ ਕਿ ਅੱਜ ਮਿਤੀ 8 ਦਸੰਬਰ ਦਿਨ ਐਤਵਾਰ ਨੂੰ ਆਪਣੇ ਆਪਣੇ ਬੂਥ ਉੱਤੇ ਅਤੇ 9- 10 ਦਸੰਬਰ ਦਿਨ ਸੋਮਵਾਰ ਅਤੇ ਮੰਗਲਵਾਰ ਨੂੰ ਘਰੋ ਘਰ ਜਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਸ ਦੌਰਾਨ ਕੋਈ ਵੀ ਬੱਚਾ ਜਿਸਦੀ ਉਮਰ 0 ਤੋਂ 5 ਸਾਲ ਦੇ ਦਰਮਿਆਨ ਹੈ ਇਹਨਾਂ ਬੂੰਦਾਂ ਤੋਂ ਵਾਝਾਂ ਨਹੀ ਰਹੇਗਾ।ਭਾਵੇਂ ਭਾਰਤ ਵਿੱਚ ਲੰਮੇ ਸਮੇਂ ਤੋਂ ਕੋਈ ਪੋਲੀਓ ਦਾ ਕੇਸ ਨਹੀਂ ਆਇਆ।ਗੁਆਢੀ ਦੇਸ਼ਾਂ ਵਿੱਚ ਆਏ ਕੇਸਾਂ ਨੂੰ ਦੇਖਦੇ ਹੋਏ ਲਗਾਤਾਰ ਮੁਹਿੰਮ ਜਾਰੀ ਹੈ। ਇਸ ਮੌਕੇ ਮੋਨਿਕਾ ਮਿੱਤਲ, ਹਰਮੇਲ ਕੌਰ ,ਕੁਲਦੀਪ ਕੌਰ ਆਸਾ ਫਸਿਲੀਏਟਰ ਅਤੇ ਸਮੂਹ ਟੀਮਾਂ ਦੇ ਕਰਮਚਾਰੀ ਹਾਜਰ ਸਨ।

NO COMMENTS