• ਵਧੀਕ ਮੁੱਖ ਸਕੱਤਰ ਵਿਕਾਸ ਵੱਲੋਂ ਕਣਕ ਦੀ ਖਰੀਦ ਦੀਆਂ ਤਿਆਰੀਆਂ ਦਾ ਜਾਇਜ਼ਾ

0
10

ਚੰਡੀਗੜ•, 12 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਪੰਜਾਬ ਸਰਕਾਰ ਨੇ ਕੋਵਿਡ-19 ਦੀ ਮਹਾਮਾਰੀ ਦੀ ਔਖੀ ਘੜੀ ਵਿੱਚ ਹਾੜ•ੀ ਦੇ ਮੰਡੀਕਰਨ ਸੀਜ਼ਨ 2020-21 ਦੌਰਾਨ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਹਨ।
ਮੁੱਖ ਮੰਤਰੀ ਵੱਲੋਂ ਹਰ ਹੀਲੇ ਕਣਕ ਦਾ ਇਕ-ਇਕ ਦਾਣਾ ਖਰੀਦਣ ਲਈ ਕਿਸਾਨਾਂ ਨਾਲ ਕੀਤੇ ਵਾਅਦੇ ਮੁਤਾਬਕ ਸੂਬਾ ਭਰ ਵਿੱਚ ਖਰੀਦ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਦੱਸਿਆ ਕਿ ਕਣਕ ਦੀ ਖਰੀਦ 15 ਅਪ੍ਰੈਲ ਨੂੰ ਸ਼ੁਰੂ ਹੋਣੀ ਹੈ ਪਰ ਮੰਡੀ ਬੋਰਡ ਨੇ ਇਸ ਲਈ ਲੋੜੀਂਦੇ ਬੰਦੋਬਸਤ ਕਰ ਲਏ ਹਨ। ਉਨ•ਾਂ ਦੱਸਿਆ ਕਿ ਕਣਕ ਦੀ ਖਰੀਦ 31 ਮਈ ਤੱਕ ਹੋਵੇਗੀ ਅਤੇ ਜੇਕਰ ਲੋੜ ਪਈ ਤਾਂ 15 ਜੂਨ ਤੱਕ ਚੱਲੇਗੀ।
ਹਾੜ•ੀ ਦੇ ਮੌਜੂਦਾ ਸੀਜ਼ਨ ਦੌਰਾਨ ਕਣਕ ਦੀ ਖਰੀਦ ਦੀਆਂ ਤਿਆਰੀਆਂ ਸਬੰਧੀ ਯੋਜਨਾ ਦਾ ਖੁਲਾਸਾ ਕਰਦਿਆਂ ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 22,900 ਕਰੋੜ ਰੁਪਏ ਦੀ ਨਗਦ ਕਰਜ਼ਾ ਹੱਦ (ਸੀ.ਸੀ.ਐਲ.)  ਮਨਜ਼ੂਰ ਕੀਤੀ ਜਾ ਚੁੱਕੀ ਹੈ ਤਾਂ ਕਿ ਸੂਬੇ ਵਿੱਚ ਖਰੀਦ ਦੇ ਸੁਚਾਰੂ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਸਕੇ।
ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਠੋਸ ਇੰਤਜ਼ਾਮ ਕੀਤੇ ਗਏ ਹਨ ਜਿਨ•ਾਂ ਤਹਿਤ ਸਾਰੇ 22 ਜ਼ਿਲਿ•ਆਂ ਵਿੱਚ 3691 ਖਰੀਦ ਕੇਂਦਰ ਬਣਾਏ ਗਏ ਹਨ। ਇਨ•ਾਂ ਵਿੱਚ 153 ਪ੍ਰਮੁੱਖ ਫੜ•, 280 ਛੋਟੇ ਫੜ•, 1434 ਖਰੀਦ ਕੇਂਦਰਾਂ ਤੋਂ ਇਲਾਵਾ ਇਸ ਸੀਜ਼ਨ ਦੌਰਾਨ ਚੌਲ ਮਿੱਲਾਂ ਵਿੱਚ ਵਿਸ਼ੇਸ਼ ਤੌਰ ‘ਤੇ 1824 ਫੜ• ਬਣਾਏ ਗਏ ਹਨ। ਉਨ•ਾਂ ਇਹ ਵੀ ਦੱਸਿਆ ਕਿ ਮੰਡੀਆਂ ਵਿੱਚ ਇਸ ਵਾਰ 135 ਲੱਖ ਮੀਟਰਕ ਟਨ ਕਣਕ ਪਹੁੰਚਣ ਦੀ ਉਮੀਦ ਹੈ ਜਿਸ ਵਿੱਚੋਂ 135 ਲੱਖ ਟਨ ਫਸਲ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦੀ ਜਾਵੇਗੀ ਜਦਕਿ 2 ਲੱਖ ਮੀਟਰਕ ਟਨ ਪ੍ਰਾਈਵੇਟ ਵਪਾਰੀ ਖਰੀਦਣਗੇ। ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ ਸਾਲ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 1925 ਰੁਪਏ ਤੈਅ ਕੀਤਾ ਹੈ ਜਦਕਿ ਪਿਛਲੇ ਸਾਲ 1840 ਰੁਪਏ ਪ੍ਰਤੀ ਕੁਇੰਟਲ ਸੀ।
ਸੂਬੇ ਵਿੱਚ ਕਣਕ ਦਾ ਕੁੱਲ ਉਤਪਾਦਨ ਲਗਪਗ 182 ਲੱਖ ਟਨ ਹੋਣ ਦੀ ਆਸ ਹੈ ਅਤੇ 17,500 ਮਸ਼ੀਨਾਂ ਕਣਕ ਦੀ ਵਢਾਈ ਦੇ ਕੰਮ ਵਿੱਚ ਲੱਗਣਗੀਆਂ।
ਇਸੇ ਤਰ•ਾਂ ਕਣਕ ਦੀ ਭਰਾਈ ਲਈ 4.82 ਲੱਖ ਬੋਰੀਆਂ ਦੀ ਲੋੜ ਹੈ ਜਿਨ•ਾਂ ਵਿੱਚ 3.05 ਲੱਖ ਪਹਿਲਾਂ ਹੀ ਮੌਜੂਦ ਹਨ। ਇਸ ਸੀਜ਼ਨ ਦੌਰਾਨ ਕਣਕ ਰੱਖਣ ਲਈ 52,570 ਤਰਪਾਲਾਂ ਦੀ ਮੰਗ ਸਾਹਮਣੇ ਆਈ ਹੈ ਜਦਕਿ 47000 ਤਰਪਾਲਾਂ ਦਾ ਬੰਦੋਬਸਤ ਕਰ ਲਿਆ ਹੈ ਅਤੇ 32805 ਜਾਲਾਂ ਵਿੱਚੋਂ 29261 ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਇਸੇ ਤਰ•ਾਂ ਕਣਕ ਦੀਆਂ ਬੋਰੀਆਂ ਭੰਡਾਰ ਕਰਕੇ ਰੱਖਣ ਲਈ ਲੱਕੜ ਦੇ ਕਰੇਟਾਂ ਦਾ ਵੀ ਸਮੇਂ ਸਿਰ ਇੰਤਜ਼ਾਮ ਕੀਤਾ ਜਾ ਰਿਹਾ ਹੈ।
ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਏ.ਪੀ.ਐਮ.ਸੀ. ਐਕਟ ਵਿੱਚ ਸੋਧ ਦਾ ਨੋਟੀਫਿਕੇਸ਼ਨ ਹੋ ਗਿਆ ਹੈ ਤਾਂ ਜੋ ਲਿਫਟਿੰਗ ਦੇ 48 ਘੰਟਿਆਂ ਅੰਦਰ ਕਿਸਾਨਾਂ ਨੂੰ ਆੜ•ਤੀਆ ਰਾਹੀਂ ਇਲੈਕਟ੍ਰਾਨੀਕਲੀ ਭੁਗਤਾਨ ਕੀਤਾ ਜਾ ਸਕਦਾ।
      ਸ੍ਰੀ ਖੰਨਾ ਨੇ ਦੱਸਿਆ ਕਿ ਭੀੜ ਤੋਂ ਬਚਣ ਲਈ, ਸਮਾਜਿਕ ਵਿੱਥ ਕਾਇਮ ਰੱਖਣ ਅਤੇ ਸੁਖਾਲੀ ਖਰੀਦ ਯਕੀਨੀ ਬਣਾਉਣ ਲਈ ਆੜ•ਤੀਆ ਦੁਆਰਾ ਕਿਸਾਨਾਂ ਨੂੰ ਹੋਲੋਗ੍ਰਾਮ ਨਾਲ ਕੂਪਨ ਜਾਰੀ ਕਰਕੇ ਮੰਡੀਆਂ ਵਿੱਚ ਫਸਲ ਦੀ ਖਿੰਡਵੀਂ ਆਮਦ ਵਾਸਤੇ ਵਿਸਥਾਰਤ ਕਾਰਜ ਯੋਜਨਾ ਬਣਾਈ ਗਈ ਹੈ। ਹਰੇਕ ਕੂਪਨ ਰਾਹੀਂ ਕਿਸਾਨ 50 ਤੋਂ 70 ਕੁਇੰਟਲ ਤੱਕ ਕਣਕ ਦੀ ਟਰਾਲੀ ਲਿਆਉਣ ਦਾ ਹੱਕਦਾਰ ਹੋਵੇਗਾ। ਮੰਡੀਆਂ ਵਿੱਚ ਭੀੜ ਤੋਂ ਬਚਣ ਲਈ ਹਰੇਕ ਕਿਸਾਨ ਹਰੇਕ ਦਿਨ ਜਾਂ ਵੱਖ-ਵੱਖ ਦਿਨਾਂ ਵਿੱਚ ਖਰੀਦ ਕੇਂਦਰਾਂ ਵਿੱਚ ਜਗ•ਾਂ ਦੇ ਆਧਾਰ ‘ਤੇ ਇਕ ਤੋਂ ਵੱਧ ਕੂਪਨਾਂ ਲਈ ਵੀ ਹੱਕਦਾਰ ਹੋਵੇਗਾ। ਅਜਿਹੇ 27 ਲੱਖ ਕੂਪਨ ਮਾਰਕੀਟ ਕਮੇਟੀਆਂ ਵੱਲੋਂ ਆੜ•ਤੀਆ ਨੂੰ ਜਾਰੀ ਕੀਤੇ ਜਾਣਗੇ।
ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਕੋਰੋਨਾਵਾਇਰਸ ਦੇ ਖਤਰੇ ਨੂੰ ਰੋਕਣ ਲਈ ਲੋੜੀਂਦੀਆਂ ਸਾਰੀਆਂ ਸੁਰੱਖਿਆ ਵਿਧੀਆਂ, ਸਫਾਈ ਦੇ ਪ੍ਰੋਟੋਕਲ, ਸਮਾਜਿਕ ਦੂਰੀ ਦੇ ਨਿਯਮਾਂ, ਮਾਸਕ ਪਾਉਣ ਤੇ ਸੈਨੀਟਾਈਜ਼ਰਾਂ ਦੀ ਵਰਤੋਂ ਸਖਤੀ ਨਾਲ ਲਾਗੂ ਕਰਨੀ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ ਜਾਵੇਗਾ। ਸ੍ਰੀ ਖੰਨਾ ਨੇ ਦੱਸਿਆ ਕਿ ਮੰਡੀ ਖੇਤਰ ਨੂੰ 30 ਗੁਣਾਂ 30 ਫੁੱਟ ਦੀਆਂ ਲਾਈਨਾਂ ਲਗਾਈਆਂ ਜਾਣਗੀਆਂ ਜਿਸ ਵਿੱਚ 50 ਕੁਇੰਟਲ ਦੀ ਢੇਰੀ ਲਗਾਈ ਜਾ ਸਕੇਗੀ ਅਤੇ ਨਾਲ ਲੱਗਦੀਆਂ ਢੇਰੀਆਂ ਤੋਂ ਕਾਫੀ ਦੂਰੀ ਬਣਾਈ ਜਾ ਸਕੇਗੀ।
      ਸਾਰੇ ਪ੍ਰੋਟੋਕਾਲਾਂ ਦੀ ਪਾਲਣਾ ਸਖਤੀ ਨਾਲ ਯਕੀਨੀ ਬਣਾਉਣ ਲਈ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਜ਼ਿਲਾ ਪੱਧਰੀ ਐਸ.ਓ.ਪੀਜ਼ ਜਾਰੀ ਕਰ ਦਿੱਤੇ ਹਨ। ਕੰਬਾਇਨਾਂ ਨੂੰ ਕਣਕ ਦੀ ਵਾਢੀ ਲਈ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ।
      ਮੰਡੀਆਂ ਵਿੱਚ ਸਾਫ ਪੀਣ ਵਾਲੇ ਪਾਣੀ, ਸਫਾਈ ਤੇ ਕੀਟਾਣੂੰ ਰਹਿਤ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਸਾਰੇ ਖਰੀਦ ਕੇਂਦਰਾਂ ਲਈ ਹੁਣ ਤੱਕ ਇਕ ਲੱਖ ਤੋਂ ਵੱਧ ਮਾਸਕ ਅਤੇ 25 ਹਜ਼ਾਰ ਲਿਟਰ ਸੈਨੀਟਾਈਜ਼ਰ ਹਾਸਲ ਕਰ ਲਿਆ ਗਿਆ ਹੈ। ਵਧੀਕ ਮੁੱਖ ਸਕੱਤਰ ਵਿਕਾਸ ਨੇ ਕਿਹਾ ਕਿ ਜ਼ਿਲਾ ਪੱਧਰੀ ਐਸ.ਓ.ਪੀਜ਼ ਤਹਿਤ ਡਿਪਟੀ ਕਮਿਸ਼ਨਰ ਖਰੀਦ ਦੇ ਸਾਰੇ ਪ੍ਰਬੰਧਾਂ ਦੇ ਇੰਚਾਰਜ ਹੋਣਗੇ ਜਿਸ ਵਿੱਚ ਅੱਜ (12 ਅਪਰੈਲ) ਤੋਂ ਕੂਪਨਾਂ ਦੀ ਵੰਡ ਕਰਨੀ, 3691 ਕੇਂਦਰਾਂ ਲਈ ਮੰਡੀ ਮਜ਼ਦੂਰਾਂ ਦੀ ਉਪਲੱਬਤਾ ਬਣਾਉਣੀ ਸ਼ਾਮਲ ਹੈ।
      ਸ੍ਰੀ ਖੰਨਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰਾਂ ਨੂੰ ਅਣਲੋਡਿੰਗ ਲਈ ਮਜ਼ਦੂਰਾਂ ਵਾਸਤੇ ਭੰਡਾਰਨ ਸਥਾਨ, ਮੰਡੀ ਅਨੁਸਾਰ ਆਵਾਜਾਈ ਦਾ ਪ੍ਰਬੰਧ, ਮੰਡੀਆਂ ਦੀ ਸਾਫ ਸਫਾਈ ਤੇ ਸਵੱਛਤਾ ਦਾ ਪ੍ਰਬੰਧ, ਭੰਡਾਰਨ ਸਥਾਨਾਂ, ਆੜ•ਤੀਆ ਰਾਹੀਂ 48 ਘੰਟਿਆਂ ਅੰਦਰ ਵੇਚੀ ਫਸਲ ਦਾ ਭੁਗਤਾਨ ਕਰਨ ਲਈ ਵੀ ਨਿਰਦੇਸ਼ ਦਿੱਤੇ ਗਨ।
      ਜ਼ਿਕਰਯੋਗ ਹੈ ਕਿ ਮੰਡੀ ਬੋਰਡ ਦੇ ਮੁੱਖ ਦਫਤਰ ਵਿਖੇ 30 ਮੈਂਬਰੀ ਕੰਟਰੋਲ ਰੂਮ ਬਣਾ ਦਿੱਤਾ ਹੈ ਜੋ ਹਰੇਕ ਨਿਰਧਾਰਤ ਕੀਤੇ ਖਰੀਦ ਕੇਂਦਰ ਅਤੇ ਏਜੰਸੀਆਂ ਵਿਚਾਲੇ ਦਿਨ-ਰਾਤ ਤਾਲਮੇਲ ਸਥਾਪਤ ਕਰਵਾਏਗਾ।
———–

NO COMMENTS