ਫ਼ਿਲਮੀ ਅੰਦਾਜ਼ ‘ਚ ਮਾਪੇ ਕੁੜੀ ਨੂੰ ਲੈਕੇ ਹੋਏ ਫਰਾਰ, ਘਰਵਾਲਾ ਰਹਿ ਗਿਆ ਹੱਕਾ-ਬੱਕਾ

0
138

ਬਠਿੰਡਾ 15,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਇੱਥੋਂ ਦੀ ਕੋਰਟ ਕੰਪਲੈਕਸ ਵਿਖੇ ਫਿਲਮੀ ਅੰਦਾਜ਼ ਵਿੱਚੋਂ ਅੱਜ ਕੁੜੀ ਦੇ ਮਾਪੇ ਉਸ ਦੇ ਘਰਵਾਲੇ ਨੂੰ ਖੋਹ ਕੇ ਲੈ ਕੇ ਗਏ। ਪੀੜਤ ਲੜਕੇ ਵੱਲੋਂ ਲਾਏਗੀ ਇਨਸਾਫ਼ ਦੀ ਗੁਹਾਰ। ਦਰਅਸਲ ਕੁਝ ਦਿਨ ਪਹਿਲਾਂ ਲੜਕੇ ਦੀ ਲਵ ਮੈਰਿਜ ਹੋਈ ਸੀ।

ਇਸ ਗੱਲ ਤੋਂ ਕੁੜੀ ਦੇ ਮਾਪੇ ਨਾਰਾਜ਼ ਚੱਲ ਰਹੇ ਸਨ। ਕੁੜੀ ਜਦ ਅੱਜ ਕੋਰਟ ਵਿਚ ਪਹੁੰਚੀ ਤਾਂ ਮੌਕੇ ‘ਤੇ ਪੁੱਜੇ ਦੋ ਦਰਜਨ ਤੋਂ ਵੱਧ ਨੌਜਵਾਨ ਕੁੜੀ ਨੂੰ ਗੱਡੀ ‘ਚੋਂ ਕੱਢ ਆਪਣੇ ਨਾਲ ਲੈ ਗਏ ਅਤੇ ਮੁੰਡੇ ਨੂੰ ਕੁੱਟਿਆ ਅਤੇ ਗੱਡੀ ਦੀ ਭੰਨਤੋੜ ਕੀਤੀ ਗਈ।

ਮੌਕੇ ‘ਤੇ ਪੁੱਜੀ ਪੁਲਿਸ ਨੇ ਮੁੰਡੇ ਨੂੰ ਆਪਣੇ ਕਬਜ਼ੇ ਲਿਆ ਅਤੇ ਓਧਰ ਕੁੜੀ ਨੂੰ ਲੈ ਕੇ ਕੁੜੀ ਦੇ ਘਰ ਵਾਲੇ ਫ਼ਰਾਰ ਹੋ ਗਏ। ਚੌਂਕੀ ਇੰਚਾਰਜ ਬਲਵੰਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਰਹੇ ਹਾਂ। ਲੜਕੇ ਦੇ ਦੱਸਣ ਮੁਤਾਬਕ ਅੱਠ ਦਸੰਬਰ ਨੂੰ ਕੋਰਟ ਮੈਰਿਜ ਹੋਈ ਸੀ ਅਤੇ ਦੁਬਾਰਾ ਅੱਜ ਫਿਰ ਮਾਨਯੋਗ ਅਦਾਲਤ ਨੇ ਬੁਲਾਇਆ ਸੀ। ਇਸ ਲਈ ਦੋਵਾਂ ਪਾਰਟੀਆਂ ਦੇ ਵਾਰਿਸ ਅੱਜ ਪੁੱਜੇ ਸੀ।

ਜਿੱਥੇ ਉਨ੍ਹਾਂ ਦਾ ਤਕਰਾਰ ਹੋਇਆ। ਜਿਸ ਤੋਂ ਬਾਅਦ ਲੜਕੀ ਨੂੰ ਉਹ ਛੁਡਾ ਕੇ ਲੈ ਗਏ ਅਤੇ ਗੱਡੀ ਦੀ ਭੰਨ ਤੋੜ ਕੀਤੀ ਅਤੇ ਮੁੰਡੇ ਦੀ ਵੀ ਕੁੱਟਮਾਰ ਕੀਤੀ ਗਈ। ਲੜਕੇ ਨੇ ਬਿਆਨ ਮੁਤਾਬਕ ਅਠਾਰਾਂ ਤੋਂ ਵੀਹ ਲੜਕੇ ਆਏ ਸਨ। ਸੀਸੀਟੀਵੀ ਫੁਟੇਡ ਜਾਂਚ ਰਹੇ ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਦੂਜੇ ਪਾਸੇ ਪੀੜਤ ਲੜਕੇ ਨੇ ਕਿਹਾ ਕਿ ਉਸ ਦੀ ਅੱਠ ਦਸੰਬਰ ਨੂੰ ਕੋਰਟ ਮੈਰਿਜ ਹੋਈ ਸੀ ਅਤੇ ਅੱਜ ਜੱਜ ਸਾਹਿਬ ਨੇ ਕੁੜੀ ਦੇ ਬਿਆਨ ਦਰਜ ਕਰਨੇ ਸਨ ਪਰ ਜਦੋਂ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੋਰਟ ਕੰਪਲੈਕਸ ਵਿੱਚ ਪਹੁੰਚਿਆ ਤਾਂ ਪਹਿਲਾਂ ਹੀ ਮੌਜੂਦ ਕੁੜੀ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਗੱਡੀ ‘ਤੇ ਹਮਲਾ ਕਰ ਦਿੱਤਾ ਅਤੇ ਕੁੜੀ ਨੂੰ ਖੋਹ ਕੇ ਫ਼ਰਾਰ ਹੋ ਗਏ।

ਉਸ ਨੇ ਕਿਹਾ ਕਿ ਕੁੜੀ ਦੇ ਪਰਿਵਾਰ ਵਾਲੇ ਦੋਨਾਂ ਨੂੰ ਧਮਕੀਆਂ ਦੇ ਰਹੇ ਸਨ। ਜਿਸ ਦੀ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਸੀ ਅਤੇ ਅੱਜ ਉਨ੍ਹਾਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਕੇ ਵਾਰਦਾਤ ਨੂੰ ਅੰਜਾਮ ਦਿੱਤਾ।

NO COMMENTS