*ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿੱਚ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਏਗੀ ਮੋਬਾਇਲ ਮੈਡੀਕਲ ਵੈਨ-ਸਿਵਲ ਸਰਜਨ*

0
16

ਮਾਨਸਾ, 03 ਫਰਵਰੀ (ਸਾਰਾ ਯਹਾਂ/  ਮੁੱਖ ਸੰਪਾਦਕ) :
ਪੰਜਾਬ ਸਰਕਾਰ ਪੇਂਡੂ ਖੇਤਰਾਂ ਵਿੱਚ ਵਸਦੇ ਲੋਕਾਂ ਨੂੰ ਵੀ ਸ਼ਹਿਰ ਦੀ ਤਰਜ਼ ’ਤੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਪਿੰਡਾਂ ਦੇ ਨਿਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਵੱਖ-ਵੱਖ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਵਿਭਾਗ ਵੱਲੋਂ ਮੁਫ਼ਤ ਮੋਬਾਇਲ ਮੈਡੀਕਲ ਬੱਸ ਪਿਛਲੇ ਸਮੇਂ ਤੋਂ ਚਲਾਈ ਜਾ ਰਹੀ ਹੈ ਜੋ ਹਰ ਮਹੀਨੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ।
ਸਿਵਲ ਸਰਜਨ ਡਾ. ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੋਬਾਇਲ ਮੈਡੀਕਲ ਯੂਨਿਟ ਸ਼ਡਿਊਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੋਬਾਇਲ ਮੈਡੀਕਲ ਵੈਨ 4 ਫਰਵਰੀ ਨੂੰ ਜ਼ਿਲ੍ਹਾ ਜੇਲ੍ਹ ਮਾਨਸਾ, 6 ਫਰਵਰੀ ਨੂੰ ਪਿਡੰ ਬੁਰਜ ਰਾਠੀ, 7 ਨੂੰ ਖੋਖਰ ਖੁਰਦ, 8 ਨੂੰ ਸ਼ੇਖੂਪੁਰ ਖੁਡਾਲ, 9 ਨੂੰ ਦਰਿਆਪੁਰ, 10 ਨੂੰ ਕੁਸਲਾ, 11 ਨੂੰ ਜੇਲ੍ਹ ਡਿਊਟੀ, 13 ਨੂੰ ਡੋਗਰਾ, 14 ਨੂੰ ਸਿਰਸੀਵਾਲ, 15 ਨੂੰ ਘੁਰਕਣੀ, 16 ਨੂੰ ਰੋੜਕੀ, 17 ਨੂੰ ਚਹਿਲਾਂਵਾਲੀ, 20 ਨੂੰ ਝੰਡਾ ਕਲਾਂ, 21 ਨੂੰ ਕੋਰਵਾਲਾ, 22 ਨੂੰ ਗੁਰਨੇ ਖੁਰਦ, 23 ਨੂੰ ਗੰਡੂ ਖੁਰਦ, 24 ਨੂੰ ਗਾਮੀਵਾਲਾ, 25 ਨੂੰ ਜੇਲ੍ਹ ਡਿਊਟੀ, 27 ਨੂੰ ਅਚਾਨਕ ਅਤੇ 28 ਫਰਵਰੀ ਨੂੰ ਪਿੰਡ ਸਸਪਾਲੀ ਵਿਖੇ ਆਮ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਉਨ੍ਹਾਂ ਦੇ ਘਰਾਂ ਤੱਕ ਜਾਵੇਗੀ।
ਸਿਵਲ ਸਰਜਨ ਨੇ ਦੱਸਿਆ ਕਿ ਮੋਬਾਇਲ ਮੈਡੀਕਲ ਵੈਨ ਵੱਲੋਂ ਆਮ ਚੈਕਅੱਪ ਤੋਂ ਇਲਾਵਾ ਐਕਸ-ਰੇ, ਈ.ਸੀ.ਜੀ ਤੇ ਬਲੱਡ ਟੈਸਟ, ਸ਼ੂਗਰ ਆਦਿ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। 

NO COMMENTS