*ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿਚ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ*

0
7

ਮਾਨਸਾ, 12 ਮਈ (ਸਾਰਾ ਯਹਾਂ/  ਮੁੱਖ ਸੰਪਾਦਕ) : ਅੰਤਰਰਾਸਟਰੀ ਨਰਸ ਦਿਵਸ ਮੌਕੇ ਜ਼ਿਲ੍ਹੇ ਭਰ ਵਿਚ ਵੱਖ ਵੱਖ ਸਿਹਤ ਸੰਸਥਵਾਂ ਵਿੱਚ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਗਿਆ। ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਸਿਹਤ ਵਿਭਾਗ, ਮਾਨਸਾ ਦੇ ਸਮੂਹ ਨਰਸਿੰਗ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਰਸਾਂ ਜਿੱਥੇ ਸਿਹਤ ਵਿਭਾਗ ਦਾ ਧੁਰਾ ਹਨ, ਉਥੇ ਹੀ ਮਨੁੱਖਤਾ ਦੀ ਜ਼ਿੰਦਗੀ ਵਿੱਚ ਵੀ ਅਹਿਮ ਰੋਲ ਅਦਾ ਕਰਦੀਆਂ ਹਨ। ਕੋਵਿਡ-19 ਮਹਾਂਮਾਰੀ ਸਮੇਂ ਦੌਰਾਨ ਨਰਸਾਂ ਨੇ ਮੂਹਰਲੀ ਕਤਾਰ ਵਿਚ ਰਹਿ ਮਨੁੱਖਤਾ ਦੀ ਸੇਵਾ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦੀ ਪਰਵਾਹ ਨਾ ਕਰਦਿਆਂ ਕੋਰੋਨਾ ਮਹਾਂਮਾਰੀ ਦੌਰਾਨ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ ਹੈ।
    ਸੀਨੀਅਰ ਮੈਡੀਕਲ ਅਫਸਰ, ਡਾ. ਨਵਰੂਪ ਕੌਰ ਨੇ ਸਮੂਹ ਨਰਸਾਂ ਨੂੰ ਅੰਤਰਰਾਸ਼ਟਰੀ ਨਰਸ ਦਿਵਸ ਦੀ ਵਧਾਈ ਦਿੰਦਿਆ ਕਿਹਾ ਕਿ ਜਿਵੇਂ ਇਸ ਸਾਲ ਦਾ ਵਿਸ਼ਾ “ਸਾਡੀਆ ਨਰਸਾਂ ਸਾਡਾ ਭਵਿੱਖ“ ਹੈ, ਜਿਸ ਦਾ ਮਕਸਦ ਨਰਸਾਂ ਦੀਆਂ ਵਡਮੁੱਲੀਆਂ ਸੇਵਾਂਵਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ’ਤੇ ਚਾਨਣਾ ਪਾਉਣਾ ਹੈ। ਇਸ ਮੌਕੇ ਡਾ.ਹਰਸਿਮਰਨਜੀਤ ਕੌਰ, ਸਤਵੀਰ ਕੌਰ, ਪ੍ਰਭਜੋਤ ਕੌਰ, ਵੀਰਪਾਲ ਕੌਰ, ਨੀਨਾ,ਗੁਰਵਿੰਦਰ ਕੌਰ, ਰੋਜਲੀਨ, ਗੁਲਸ਼ਨ ਆਦਿ ਮੌਜੂਦ ਸਨ।     

NO COMMENTS