-ਜ਼ਿਲ੍ਹੇ ਦੀਆਂ ਯੂਥ ਕਲੱਬਾਂ ਕੋੋਰੋੋਨਾ ਵਾਇਰਸ ਤੋੋਂ ਬਚਾਅ ਲਈ ਸਾਵਧਾਨੀ ਵਾਲੀ ਜੰਗ ਲੜਨ ਲਈ ਅੱਗੇ ਆਉਣ : ਐਸ.ਐਸ.ਪੀ. ਡਾ. ਨਰਿੰਦਰ ਭਾਰਗਵ

0
62

ਮਾਨਸਾ, 14 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਨੂੰ ਫੈਲਣ ਤੋੋਂ ਰੋਕਣ ਲਈ ਜ਼ੂਮ-ਐਪ ’ਤੇ ਜ਼ਿਲ੍ਹੇ ਦੇ ਯੂਥ ਕਲੱਬਾਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਕੋੋਰੋੋਨਾ ਵਿਰੁੱਧ ਸਾਵਧਾਨੀ ਵਾਲੀ ਜੰਗ ਲੜਨ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਸਾਰੇ ਨੌਜਵਾਨ ਆਪਣੇ-ਆਪਣੇ ਪਿੰਡਾਂ ਦੀ ਗੰਭੀਰਤਾ ਨਾਲ ਨਜਰਸ਼ਾਨੀ ਰੱਖਣ, ਤਾਂ ਜੋੋ ਹੁਣ ਪੱਕੇ ਪੈਰੀਂ ਇਸ ਬਿਮਾਰੀ ਨੂੰ ਠੱਲ ਪਾ ਸਕੀਏੇ। ਉਨ੍ਹਾਂ ਯੂਥ ਕਲੱਬਾਂ ਵੱਲੋੋਂ ਨਿਭਾਏ ਜਾ ਰਹੇ ਅਹਿਮ ਰੋੋਲ ਦੀ ਪ੍ਰਸ਼ੰਸਾ ਕਰਦਿਆ ਕਿਹਾ ਕਿ ਹੁਣ ਹਾੜੀ ਦਾ ਸੀਜ਼ਨ ਸਾਡੇ ਸਭਨਾਂ ਲਈ ਵੱਡੀ ਚਣੌਤੀ ਹੈ ਅਤੇ ਅਸੀ ਕਿਸਾਨ ਭਰਾਵਾਂ ਦਾ ਹਰ ਪੱਖੋਂ ਸਹਿਯੋਗ ਦੇ ਕੇ ਉਨ੍ਹਾਂ ਨੂੰ ਇਸ ਅਹਿਮ ਮੌਕੇ ਹਰ ਤਰ੍ਹਾਂ ਦੇ ਪਰਹੇਜ਼ ਤੋਂ ਜਾਗਰੂਕ ਕਰਕੇ ਉਨ੍ਹਾਂ ਦਾ ਕੋੋਰੋੋਨਾ ਵਾਇਰਸ ਤੋੋਂ ਬਚਾਅ ਕਰਨਾ ਹੈ।


    ਐਸ.ਐਸ.ਪੀ. ਡਾ. ਭਾਰਗਵ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾ ਤਹਿਤ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਦਿਨਕਰ ਗੁਪਤਾ ਆਈ.ਪੀ.ਐਸ. ਦੀ ਯੋੋਗ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਇਸ ਵਰਤਮਾਨ ਸਮੇਂ ਕੋਰੋਨਾ ਚੁਣੋਤੀ ਲਈ ਸਾਰੇ ਲੋਕਾਂ ਨਾਲ ਡਟ ਕੇ ਖੜਾ ਹੈ। ਉਨ੍ਹਾਂ ਕਿਹਾ ਕਿ ਅਸੀ ਸਾਰਿਆਂ ਨੇ ਇਕ ਟੀਮ ਵਰਕ ਦੇ ਤੌਰ ’ਤੇ ਕੰਮ ਕਰਨਾ ਹੈ ਅਤੇ ਇਸ ਔਖੀ ਘੜੀ ’ਚੋਂ ਜੇਤੂ ਹੋ ਕੇ ਨਿਕਲਣਾ ਹੈ।


             ਨਹਿਰੂ ਯੁਵਾ ਕੇਂਦਰ ਪੰਜਾਬ ਅਤੇ ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ ਸ਼੍ਰੀ ਸੁਰਿੰਦਰ ਸਿੰਘ ਸੈਣੀ ਵੱਲੋਂ ਭਰੋੋਸਾ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਭਰ ਦੀਆਂ ਯੂਥ ਕਲੱਬਾਂ ਇਸ ਕਰੋਨਾ ਕਰਫਿਊ ਦੇ ਮੱਦੇਨਜ਼ਰ ਰਾਜ ਭਰ ’ਚ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦਾ ਹਰ ਪੱਖੋ ਸਹਿਯੋਗ ਦੇਣ ਲਈ ਪ੍ਰਸਾਸ਼ਨ ਨਾਲ ਡਟ ਕੇ ਖੜ੍ਹੀਆਂ ਹਨ। ਉਨ੍ਹਾਂ ਕਲੱਬਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਬੀਮਾਰੀ ਸਬੰਧੀ ਜਾਣਕਾਰੀ ਲਈ ਆਪਣੇ ਮੋਬਾਈਲ ’ਤੇ ਅਰੋਗਿਆ ਸੈਤੂ ਅਤੇ ਦੀਕਸ਼ਾ ਐਪ ਡਾਊਨਲੋਡ ਕਰਨ।
    ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਅਤੇ ਨੋਡਲ ਅਫਸਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਕਲੱਬਾਂ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ, ਉਨ੍ਹਾਂ ਕਲੱਬਾਂ ਦੀ ਹੌਂਸਲਾ ਅਫਜ਼ਾਈ ਲਈ ਐਸ.ਐਸ.ਪੀ. ਮਾਨਸਾ ਦਾ ਧੰਨਵਾਦ ਕੀਤਾ। ਸਹਾਇਕ ਡਾਇਰੈਕਟਰ ਯੁੁਵਕ ਭਲਾਈ ਵਿਭਾਗ ਸ਼੍ਰੀ ਰਘਵੀਰ ਸਿੰਘ ਮਾਨ ਨੇ ਕਿਹਾ ਕਿ ਐਨ.ਐਸ.ਐਸ ਵਲੰਟੀਅਰ ਵਲੋਂ ਵੀ ਇਸ ਸਬੰਧੀ ਸੇਵਾਵਾਂ ਦਿਤੀਆਂ ਗਈਆਂ ਹਨ।
        ਇਸ ਮੋਕੇ ਜ਼ਿਲ੍ਹਾ ਕੋਆਰਡੀਨੇਟਰ ਸ਼੍ਰੀਮਤੀ ਪਰਮਜੀਤ ਕੌਰ ਸੋਹਲ, ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ, ਡਾ. ਬੂਟਾ ਸਿੰਘ ਹਰਿੰਦਰ ਮਾਨਸ਼ਾਹੀਆ, ਹਰਦੀਪ ਸਿੱਧੂ, ਨਿਰਮਲ ਮੋਜੀਆ, ਰਜੇਸ਼ ਕੁਮਾਰ ਬੁਢਲਾਡਾ, ਮਨੋਜ ਕੁਮਾਰ, ਕੇਵਲ ਸਿੰਘ ਭਾਈ ਦੇਸਾ, ਵੀਰ ਸਿੰਘ ਬਲਜੀਤ ਸਿੰਘ ਬਾੜੇਵਾਲ, ਸਵਰਨ ਰਾਹੀ ,ਅਵਤਾਰ ਸ਼ਰਮਾ ਉਡਤ ਭਗਤ ਰਾਮ, ਜੱਗਾ ਸਿੰਘ ਅਲੀਸ਼ੇਰ, ਮਨਿੰਦਰ ਸਿੰਘ ਬਰੇਟਾ, ਖੁਸ਼ਵਿੰਦਰ ਸਿੰਘ ਲਵਲੀ ਅਟਵਾਲ, ਰਮਨਦੀਪ ਕੌਰ ਅਤੇ ਸੁਰਿੰਦਰ ਕੌਰ ਹਾਜ਼ਰ ਸਨ।

NO COMMENTS