ਮਾਨਸਾ, 30 ਅਪ੍ਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ): ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚੋਂ ਵੱਖ ਵੱਖ ਸਰਕਾਰੀ ਖਰੀਦ ਏਜੰਸੀਆਂ ਵੱਲੋਂ 97 ਫੀਸਦੀ ਕਣਕ ਦੀ ਖਰੀਦ ਕਰਕੇ 81 ਪ੍ਰਤੀਸ਼ਤ ਦੀ ਲਿਫਟਿੰਗ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਨਿਰਵਿਘਨ ਚੱਲ ਰਹੀ ਹੈ ਅਤੇ ਸਰਕਾਰੀ ਖਰੀਦ ਏਜੰਸੀਆਂ ਦੁਆਰਾ ਹੁਣ ਤੱਕ ਕਿਸਾਨਾਂ ਨੂੰ 906.48 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਅੱਜ ਸ਼ਾਮ ਤੱਕ ਕੁਲ 5 ਲੱਖ 45 ਹਜ਼ਾਰ 266 ਮੀਟਰਕ ਟਨ ਕਣਕ ਦੀ ਆਮਦ ਹੋਈ ਜਿਸ ਵਿੱਚੋਂ 5 ਲੱਖ 34 ਹਜ਼ਾਰ 988 ਮੀਟਰਕ ਟਨ ਦੀ ਖਰੀਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਵਿੱਚੋਂ 4 ਲੱਖ 33 ਹਜ਼ਾਰ 916 ਮੀਟਰਕ ਟਨ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਨਗਰੇਨ ਵੱਲੋਂ 1 ਲੱਖ 74 ਹਜ਼ਾਰ 678, ਐਫ.ਸੀ.ਆਈ ਵੱਲੋਂ 28 ਹਜ਼ਾਰ 993, ਮਾਰਕਫੈਡ ਵੱਲੋਂ 141415,ਪਨਸਪ ਵੱਲੋਂ 121590 ਅਤੇ ਵੇਅਰ ਹਾਊਸ ਵੱਲੋਂ 68312 ਮੀਟਰਕ ਟਨ ਕਣਕ ਖਰੀਦੀ ਗਈ ਜਦਕਿ ਪਨਗੇ੍ਰਨ ਵੱਲੋਂ 313.77 ਕਰੋੜ, ਮਾਰਕਫੈਡ ਵੱਲੋਂ 256 ਕਰੋੜ, ਵੇਅਰ ਹਾਊਸ ਵੱਲੋਂ 122.80 ਕਰੋੜ ਅਤੇ ਪਨਸਪ ਵੱਲੋਂ 213.91 ਕਰੋੜ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ।
I/176184/2021