-ਜ਼ਿਲ੍ਹੇ ਅੰਦਰ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੀ ਉਲੰਘਣਾ ਨਹੀ ਕਰਨ ਦਿੱਤੀ ਜਾਵੇਗੀ : ਐਸ.ਐਸ.ਪੀ. ਡਾ. ਭਾਰਗਵ

0
138

ਮਾਨਸਾ, 12 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) : ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ ਸ਼੍ਰੀ ਦਿਨਕਰ ਗੁਪਤਾ ਆਈ.ਪੀ.ਐਸ. ਦੀ ਯੋਗ ਅਗਵਾਈ ਹੇਠ ਨੋਵਲ ਕੋਰਨਾ ਵਾਇਰਸ (ਕੋਵਿਡ-19) ਨੂੰ ਫੈਲਣ ਤੋਂ ਰੋਕਣ ਲਈ ਲਗਾਇਆ ਗਿਆ ਕਰਫਿਊ ਲਗਾਤਾਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਪੁਲਿਸ ਕੋਰਨਾ ਵਾਇਰਸ ਤੋਂ ਬਚਾਅ ਲਈ ਅਤੇ ਜ਼ਿਲੇ ਅੰਦਰ ਅਮਨ ਤੇ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਲਈ ਦਿਨ-ਰਾਤ ਆਪਣੀ ਡਿਊਟੀ ਨਿਭਾਅ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਜ਼ਿਲ੍ਹੇ ਅੰਦਰ ਫਲੈਗ ਮਾਰਚ, ਰੋਡ ਮਾਰਚ ਅਤੇ ਗਸ਼ਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਸਾਵਧਾਨੀਆਂ ਦੀ ਵਰਤੋਂ ਕਰਨ ਸਬੰਧੀ ਪਿੰਡਾਂ, ਸ਼ਹਿਰਾਂ, ਗਲੀਆਂ, ਮੁਹੱਲਿਆਂ ਅੰਦਰ ਲਾਊਡ ਸਪੀਕਰਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਐਸ.ਐਸ.ਪੀ. ਡਾ. ਭਾਰਗਵ ਨੇ ਦੱਸਿਆ ਕਿ ਇਸੇ ਲੜੀ ਤਹਿਤ 11 ਅਪ੍ਰੈਲ 2020 ਦੀ ਸ਼ਾਮ ਨੂੰ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਇੰਚਾਰਜ ਪੁਲਿਸ ਚੌਕੀ ਠੂਠਿਆਂਵਾਲੀ ਪੁਲਿਸ ਪਾਰਟੀ ਸਮੇਤ ਆਪਣੇ ਇਲਾਕੇ ਵਿੱਚ ਗਸ਼ਤ ਕਰਦੇ ਹੋਏ ਪਿੰਡ ਠੂਠਿਆਂਵਾਲੀ ਪੁੱਜੇ ਤਾਂ ਪਿੰਡ ਦੀ ਫਿਰਨੀ ਤੇ ਧਰਮਸ਼ਾਲਾ ਨੇੜੇ ਦਰਸ਼ਨ ਸਿੰਘ ਪੁੱਤਰ ਰਣ ਸਿੰਘ ਵਾਸੀ ਠੂਠਿਆਂਵਾਲੀ ਸਮੇਤ 14 ਦੋਸ਼ੀ ਪਛਾਣੇ ਜੋ ਘੁੰਮ ਰਹੇ ਸੀ ਅਤੇ ਕਰਫਿਊ ਦੀ ਉਲੰਘਣਾ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਸਮਝਾ ਕੇ ਇਕੱਠ ਨਾ ਕਰਨ ਅਤੇ ਵਾਇਰਸ ਤੋਂ ਬਚਾਅ ਲਈ ਆਪਣੇ-ਆਪਣੇ ਘਰਾਂ ਅੰਦਰ ਜਾਣ ਦੀ ਹਦਾਇਤ ਕਰਕੇ ਅੱਗੇ ਗਸ਼ਤ ਕਰਨ ਲਈ ਚਲਾ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਉਹ ਗਸ਼ਤ ਕਰਕੇ ਵਾਪਸ ਆਇਆ ਤਾਂ ਉਕਤ ਵਿਅਕਤੀਆਂ ਤੋਂ ਇਲਾਵਾ 30-35 ਹੋਰ ਨਾਮਲੂਮ ਵਿਅਕਤੀ, ਜਿਨ੍ਹਾਂ ਕੋਲ ਡਾਂਗਾ ਤੇ ਸੋਟੀਆਂ ਸਨ, ਨੇ ਤੈਸ਼ ਵਿੱਚ ਆ ਕੇ ਸੈਲਫ ਸੀਲਿੰਗ ਨਾਕੇ ‘ਤੇ ਖੜੀ ਕੀਤੀ ਟਰਾਲੀ ਨੂੰ ਪਲਟਾ ਦਿੱਤਾ ਅਤੇ ਉੱਚੀ-ਉੱਚੀ ਕਹਿ ਰਹੇ ਸੀ ਕਿ ਪੁਲਿਸ ਸਾਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਲਈ ਰੋਜ ਰੋਕਦੀ ਹੈ, ਅੱਜ ਇਹਨਾਂ ਨੂੰ ਸਬਕ ਸਿਖਾ ਦਿਓ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਮਾਰ ਦੇਣ ਦੀ ਨੀਯਤ ਨਾਲ ਪੁਲਿਸ ਪਾਰਟੀ ‘ਤੇ ਆਪਣੇ- ਆਪਣੇ ਹਥਿਆਰਾਂ ਨਾਲ ਹਮਲਾ ਕਰਕੇ ਉਹਨਾਂ ਦੇ ਸੱਟਾਂ ਮਾਰੀਆਂ ਅਤੇ ਪੁਲਿਸ ਪਾਰਟੀ ਦੀ ਗੱਡੀ ‘ਤੇ ਵੀ ਰੋੜੇ ਮਾਰੇ।ਡਾ. ਭਾਰਗਵ ਨੇ ਦੱਸਿਆ ਕਿ ਇਸਤੇ ਸਹਾਇਕ ਥਾਣੇਦਾਰ ਸ਼੍ਰੀ ਗੁਰਤੇਜ ਸਿੰਘ ਦੇ ਬਿਆਨ ‘ਤੇ ਦਰਸ਼ਨ ਸਿੰਘ ਪੁੱਤਰ ਰਣ ਸਿੰਘ, ਗੋਲਡੀ ਪੁੱਤਰ ਸਵਰਨ ਸਿੰਘ, ਸਿੱਪੀ ਪੁੱਤਰ ਬਾਬੂ ਸਿੰਘ, ਸੇਵਕ ਸਿੰਘ ਪੁੱਤਰ ਕੈਲਾ ਸਿੰਘ, ਸੇਵਕ ਸਿੰਘ ਪੁੱਤਰ ਰਾਮ ਸਿੰਘ, ਗੁਗਨੀ ਪੁੱਤਰ ਭੋਲਾ ਸਿੰਘ, ਭਾਊ ਪੁੱਤਰ ਰਾਮ ਸਿੰਘ, ਜੈਲ ਸਿੰਘ ਪੁੱਤਰ ਭੀਲੂ ਸਿੰਘ, ਲਾਲੂ ਮਿਸਤਰੀ ਪੁੱਤਰ ਜੋਗਿੰਦਰ ਸਿੰਘ, ਪੰਨੂੰ, ਕੁਲਜੀਤ, ਜੀਤਾ, ਪੀਕਾ, ਤਰਸੇਮ ਸਿੰਘ ਅਤੇ 30-35 ਨਾਮਲੂਮ ਵਿਅਕਤੀਆਂ ਵਿਰੁੱਧ ਮੁਕੱਦਮਾ ਨੰਬਰ 108 ਮਿਤੀ 12-04-2020 ਅ/ਧ 307,353,186,188,269,148,149 ਹਿੰ:ਦੰ:, ਧਾਰਾ 51-ਏ. ਡਿਜਾਸਟਰ ਮੈਨੇਜਮੈਂਟ ਐਕਟ-2005 ਥਾਣਾ ਸਦਰ ਮਾਨਸਾ ਵਿਖੇ ਦਰਜ ਰਜਿਸਟਰ ਕੀਤਾ ਗਿਆ। ਐਸ.ਐਸ.ਪੀ. ਨੇ ਦੱਸਿਆ ਕਿ ਉਸੇ ਰਾਤ ਨੂੰ 300 ਮੁਲਾਜਮਾਂ ਸਮੇਤ ਪੁਲਿਸ ਵੱਲੋਂ ਤੁਰੰਤ ਮੌਕਾ ‘ਤੇ ਪਹੁੰਚ ਕੇ ਪਿੰਡ ਨੂੰ ਚਾਰੇ ਪਾਸਿਓਂ ਘੇਰਾ ਪਾ ਕੇ ਸੀਲ ਕਰਕੇ ਕਰਫਿਊ ਦੀ ਉਲੰਘਣਾਂ ਕਰਨ ਅਤੇ ਡਿਊਟੀ ਕਰ ਰਹੀ ਪੁਲਿਸ ਪਾਰਟੀ ‘ਤੇ ਮਾਰ ਦੇਣ ਦੀ ਨੀਯਤ ਨਾਲ ਸੱਟਾਂ ਮਾਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਕਾਰਵਾਈ ਸੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁਕੱਦਮੇ ਵਿੱਚ ਬਾਈਨੇਮ 14 ਦੋਸ਼ੀਆਂ ਵਿੱਚੋ 10 ਦੋਸ਼ੀ ਦਰਸ਼ਨ ਸਿੰਘ ਪੁੱਤਰ ਰਣ ਸਿੰਘ, ਪਵਨਦੀਪ ਸਿੰਘ ਪੁੱਤਰ ਜਸਪਾਲ ਸਿੰਘ, ਕੁਲਜੀਤ ਸਿੰਘ ਪੁੱਤਰ ਕੌਰ ਸਿੰਘ, ਜੀਤੀ ਸਿੰਘ ਪੁੱਤਰ ਗੁਰਮੇਲ ਸਿੰਘ, ਪੀਕਾ ਸਿੰਘ ਪੁੱਤਰ ਅਜੈਬ ਸਿੰਘ, ਗੁਰਸੇਵਕ ਸਿੰਘ ਪੁੱਤਰ ਰਾਮ ਸਿੰਘ, ਗਗਨਦੀਪ ਸਿੰਘ ਗਗਨੀ ਪੁੱਤਰ ਭੋਲਾ ਸਿੰਘ, ਲਾਲ ਸਿੰਘ ਪੁੱਤਰ ਜੋਗਿੰਦਰ ਸਿੰਘ, ਸੇਵਕ ਸਿੰਘ ਪੁੱਤਰ ਪਾਲ ਸਿੰਘ, ਜੈਲਾ ਸਿੰਘ ਪੁੱਤਰ ਭਿੱਲੂ ਸਿੰਘ ਵਾਸੀਆਨ ਠੂਠਿਆਂਵਾਲੀ ਨੂੰ ਗ੍ਰਿਫਤਾਰ ਕਰਕੇ ਵਰਤੇ ਆਲਾਜਰਬ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਦੌੋਰਾਨੇ ਤਫਤੀਸ ਨਾਮਲੂਮ ਦੋਸ਼ੀਆਂ ਨੂੰ ਟਰੇਸ ਕਰਕੇ 14 ਹੋਰ ਦੋਸੀਆਂ ਨੂੰ ਨਾਮਜਦ ਕਰਕੇ ਹਰਪ੍ਰੀਤ ਸਿੰਘ ਪੁੱਤਰ ਜੈਲਾ ਸਿੰਘ, ਗਗਨਦੀਪ ਸਿੰਘ ਪੁੱਤਰ ਜੈਲਾ ਸਿੰਘ, ਕ੍ਰਿਸ਼ਨ ਸਿੰਘ ਪੁੱਤਰ ਦਰਸ਼ਨ ਸਿੰਘ, ਸਤਨਾਮ ਸਿੰਘ ਪੁੱਤਰ ਲੀਲਾ ਸਿੰਘ, ਰਾਜ ਕੁਮਾਰ ਪੁੱਤਰ ਜਗਦੀਸ਼ ਸਿੰਘ, ਨਾਇਬ ਸਿੰਘ ਪੁੱਤਰ ਬੀਰਾ ਸਿੰਘ, ਰਿੰਕੂ ਸਿੰਘ ਪੁੱਤਰ ਜੈਲਾ ਸਿੰਘ, ਗੁਰਜੰਟ ਸਿੰਘ ਪੁੱਤਰ ਤੇਜਾ ਸਿੰਘ, ਜਰਨੈਲ ਸਿੰਘ ਪੁੱਤਰ ਮਹਿੰਦਰ ਸਿੰਘ, ਸੁਖਦੇਵ ਸਿੰਘ ਪੁੱਤਰ ਜੂਪਾ ਸਿੰਘ, ਚਮਕੌਰ ਸਿੰਘ ਪੁੱਤਰ ਲਾਭ ਸਿੰਘ, ਦੁੱਲਾ ਸਿੰਘ ਪੁੱਤਰ ਗੁਰਮੀਤ ਸਿੰਘ, ਸੰਦੀਪ ਸਿੰਘ ਪੁੱਤਰ ਭੋਲਾ ਸਿੰਘ, ਸੇਵਕ ਸਿੰਘ ਪੁੱਤਰ ਅਮਰੀਕ ਸਿੰਘ ਵਾਸੀਆਨ ਠੂਠਿਆਂਵਾਲੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਤੱਕ ਮੁਕੱਦਮੇ ਵਿੱਚ ਕੁੱਲ 24 ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਮੁਕੱਦਮੇ ਦੀ ਤਫਤੀਸ ਜਾਰੀ ਹੈ।

NO COMMENTS