-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਮਾਨਸਾ ਵਿਖੇ ਨਿਟਕੋਨ ਲਿਮਟਿਡ ਵੱਲੋ ਸ਼ੁਰੂ ਕੀਤਾ ਜਾਵੇਗਾ ਸਾਫ਼ਟ ਸਕਿੱਲ ਅਤੇ ਪਰਸੈਨਲਿਟੀ ਡਿਵੈਲਪਮੈਂਟ ਕੋਰਸ

0
16

ਮਾਨਸਾ, 17 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਮਾਨਸਾ ਵਿਖੇ ਨਿੱਟਕੋਨ ਲਿਮਟਿਡ (ਟਜਵਫਰਅ :ਜਠਜਵਕਦ) ਵੱਲੋਂ ਜਲਦ ਹੀ ਸਾਫ਼ਟ ਸਕਿੱਲ ਅਤੇ ਪਰਸਨੈਲਿਟੀ ਡਿਵੈਲਪਮੈਂਟ ਕੋਰਸ ਸ਼ੁਰੂ ਕੀਤਾ ਜਾਣਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਅਤੇ ਸਿਖਲਾਈ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਮਾਨਸਾਹੀਆ ਨੇ ਦੱਸਿਆ ਕਿ ਇਹ ਕੋਰਸ 100 ਘੰਟੇ ਦਾ ਹੋਵੇਗਾ। ਸ਼੍ਰੀ ਮਾਨਸਾਹੀਆ ਨੇ ਦੱਸਿਆ ਕਿ ਇਸ ਕੋਰਸ ਲਈ ਪ੍ਰਾਰਥੀ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ ਅਤੇ ਪ੍ਰਾਰਥੀ ਦੀ ਵਿੱਦਿਅਕ ਯੋਗਤਾ ਘੱਟੋ-ਘੱਟ ਦੱਸਵੀਂ ਪਾਸ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਕੋਰਸ ਸਮਾਪਤ ਹੋਣ ਉਪਰੰਤ ਪ੍ਰਾਰਥੀਆਂ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ ਜਿਸ ਲਈ ਪ੍ਰਾਰਥੀ ਦੀ ਕੋਰਸ ਕਲਾਸ ਵਿੱਚ 80 ਫੀਸਦੀ ਹਾਜ਼ਰੀ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਹ ਕੋਰਸ ਬਿਲਕੁੱਲ ਮੁਫ਼ਤ ਕਰਵਾਇਆ ਜਾਵੇਗਾ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਉਤਪੱਤੀ ਅਫ਼ਸਰ ਨੇ ਦੱਸਿਆ ਕਿ ਟ੍ਰੇਨਿੰਗ ਤੋਂ ਬਾਅਦ ਪ੍ਰਾਰਥੀ ਦੀ ਜਾਬ ਪਲੇਸਮੈਂਟ ਵੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਆ ਕੇ ਜਲਦ ਤੋਂ ਜਲਦ ਇਸ ਕੋਰਸ ਲਈ ਅਪਲਾਈ ਕਰਨ ਕਿਉਂਕਿ ਇਸ ਕੋਰਸ ਲਈ ਸੀਟਾਂ ਲਿਮਟਿਡ ਹਨ। ਉਨ੍ਹਾਂ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਟੈਲੀਫੋਨ ਨੰਬਰ 01652-232315 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

NO COMMENTS