– ਜ਼ਿਲ੍ਹਾ ਮਾਨਸਾ ਵਿੱਚ 11 ਮਈ ਤੋਂ ਸਾਰੇ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ 1 ਵਜੇ ਤੱਕ ਖੁੱਲ੍ਹਣਗੀਆਂ ਬੈਂਕਾਂ:

0
1778

ਮਾਨਸਾ, 08 ਮਈ  (ਸਾਰਾ ਯਹਾ,ਬਲਜੀਤ ਸ਼ਰਮਾ) : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ 11 ਮਈ 2020 ਤੋਂ ਸਾਰੀਆਂ ਬੈਂਕ ਸ਼ਾਖਾਵਾਂ ਪਬਲਿਕ ਡੀÇਲੰਗ ਲਈ ਹਰ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ 1 ਵਜੇ ਤੱਕ ਖੁੱਲ੍ਹਣਗੀਆਂ। ਇਸ ਦੌਰਾਨ ਬੈਂਕ ਸ਼ਾਖਾਵਾਂ ਨੂੰ ਪਬਲਿਕ ਡੀÇਲੰਗ ਤੋਂ ਬਿਨਾ ਹੋਰ ਦਫ਼ਤਰੀ ਕੰਮ ਉਨ੍ਹਾਂ ਦੀ ਲੋੜ ਅਨੁਸਾਰ ਕਰਨ ਦੀ ਆਗਿਆ ਹੋਵਗੀ। ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ ਸਕੀਮਾਂ ਸਮੇਤ ਬੁਢਾਪਾ ਪੈਨਸ਼ਨ ਦੀ ਰਾਸ਼ੀ ਬੈਂਕਾਂ ਦੇ ਬਿਜ਼ਨਸ ਕੋਰਸਪੋਡੈਂਟਸ/ਆਈ.ਪੀ.ਪੀ.ਬੀ. ਦੁਆਰਾ ਜ਼ਿਆਦਾ ਤੋਂ ਜ਼ਿਆਦਾ ਵੰਡੀਆਂ ਜਾਣਗੀਆਂ। ਬਿਜ਼ਨਸ ਕੋਰਸਪੋਡੇਂਟਸ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਪੈਨਸ਼ਨਾਂ ਵੰਡ ਸਕਣਗੇ। ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਬੈਂਕ ਸ਼ਾਖਾਵਾਂ ਦੇ ਮੈਨੇਜਰਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਉਹ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੁਆਰਾ ਹਦਾਇਤਾਂ ਦੀ ਪਾਲਣਾ ਜਿਵੇਂ ਕਿ ਸ਼ਾਖਾ ਵਿਚ ਸਮਾਜਿਕ ਦੂਰੀ, ਸੈਨੀਟਾਈਜ਼ਿੰਗ ਅਤੇ ਮਾਸਕ ਦੀ ਲਾਜ਼ਮੀ ਵਰਤੋਂ ਕਰਨੀ ਯਕੀਨੀ ਬਣਾਉਣਗੇ।

NO COMMENTS