ਜ਼ਿਲ੍ਹਾ ਮਾਨਸਾ ਵਿੱਚ (ਕੰਨਟੇਨਮੈਂਟ ਜੋਨਜ਼ ਨੂੰ ਛੱਡ ਕੇ) ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਵੈਂਡ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੁਲ੍ਹਣਗੇ

0
233

ਮਾਨਸਾ, 16 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਜ਼ਿਲ੍ਹਾ ਮਾਨਸਾ ਵਿੱਚ ਅਗਲੇ ਹੁਕਮ ਤੱਕ ਕਰਫਿਊ ਦਾ ਹੁਕਮ ਜਾਰੀ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਦਫ਼ਤਰ ਵੱਲੋਂ ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ (ਕੰਨਟੇਨਮੈਂਟ ਜੋਨਜ਼ ਨੂੰ ਛੱਡ ਕੇ) ਲੀਕਰ ਵੈਂਡਜ਼ ਨੂੰ ਖੋਲ੍ਹਣ ਦਾ ਜੋ ਹੁਕਮ ਕੀਤਾ ਗਿਆ ਸੀ, ਵਿੱਚ ਅੰਸ਼ਿਕ ਸੋਧ ਕੀਤੀ ਗਈ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਪੰਜਾਬ ਸਰਕਾਰ, ਗ੍ਰਹਿ ਵਿਭਾਗ ਵੱਲੋਂ ਜਾਰੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ (ਕੰਨਟੇਨਮੈਂਟ ਜੋਨਜ਼ ਨੂੰ ਛੱਡ ਕੇ) ਬਾਕੀ ਖੇਤਰਾਂ ਵਿੱਚ ਪੈਂਦੇ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਵੈਂਡ (ਐਲ-2/ਐਲ-14 ਏ) ਜੋ ਕਿ ਆਬਕਾਰੀ ਵਿਭਾਗ ਦੀ ਐਕਸਾਈਜ਼ ਪਾਲਿਸੀ ਤਹਿਤ ਯੋਗ ਹੋਣ, ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਜਾਂਦੀ ਹੈ।

ਡਿਪਟੀ ਕਮਿਸ਼ਨਰ-ਜ਼ਿਲ੍ਹਾ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ


ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਚਹਿਲ ਨੇ ਕਿਹਾ ਕਿ ਪ੍ਰਬੰਧਕ ਇਹ ਸੁਨਿਸ਼ਚਿਤ ਬਣਾਉਣਗੇ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਸ਼ਰਾਬ ਦੇ ਵੈਂਡਜ਼ ਤੇ ਆਮ ਪਬਲਿਕ ਅਤੇ ਸ਼ਰਾਬ ਦੇ ਵੈਂਡ ਦੇ ਕੰਮ ਕਰਨ ਵਾਲੇ ਵਿਅਕਤੀਆਂ ਵਿਚਕਾਰ ਘੱਟ ਤੋਂ ਘੱਟ 2 ਮੀਟਰ ਦੀ ਸਮਾਜਿਕ ਦੂਰੀ ਬਣਾ ਕੇ ਰੱਖਣਗੇ, ਮਾਸਕ ਦੀ ਵਰਤੋਂ ਕਰਨਗੇ, ਹੱਥਾਂ ਵਿੱਚ ਦਸਤਾਨੇ ਪਾਊਣਗੇ, ਗ੍ਰਾਹਕਾਂ ਲਈ ਜ਼ਮੀਨ ਤੇ ਗੋਲ ਦਾਇਰੇ ਬਣਾਉਣਗੇ ਅਤੇ ਆਪ ਤੇ ਆਪਣੇ ਸਟਾਫ਼ ਨੂੰ ਸੈਨੇਟਾਇਜ਼ ਕਰਨਗੇ। ਉਨ੍ਹਾਂ ਨਾਲ ਹੀ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਲੀਕਰ ਵੈਂਡ ਅੱਗੇ ਪਬਲਿਕ ਦੇ ਇੱਕਠ ਹੋਣ ਤੋਂ ਗੁਰੇਜ਼ ਕਰਨਗੇ।

NO COMMENTS