*ਜ਼ਿਲ੍ਹਾ ਮਾਨਸਾ ਵਿਖੇ ਨਿਰਧਾਰਿਤ ਰੇਟ ਤੋਂ ਵੱਧ ਰੇਤ ਵੇਚਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ – ਡਿਪਟੀ ਕਮਿਸ਼ਨਰ*

0
19

ਮਾਨਸਾ, 13 ਦਸੰਬਰ(ਸਾਰਾ ਯਹਾਂ/ਬੀਰਬਲ ਧਾਲੀਵਾਲ ) : ਡਿਪਟੀ ਕਮਿਸਨਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨਵੀਂ ਮਾਈਨਿੰਗ ਪਾਲਿਸੀ ਤਹਿਤ ਮਾਈਨਿੰਗ ਸਾਈਟਸ ਤੇ ਰੇਤੇ ਦਾ ਪਿੱਟ ਹੈੱਡ ਰੇਟ (ਸਮੇਤ ਲੋਡਿੰਗ) 5.5 ਰੁਪਏ ਪ੍ਰਤੀ ਕਿਊਬਿਕ ਫੁੱਟ ਤੈਅ ਕੀਤਾ ਗਿਆ ਹੈ। ਜੇਕਰ ਕੋਈ ਵੀ ਨਿਰਧਾਰਿਤ ਰੇਟਾਂ ਤੋਂ ਵੱਧ ਰੇਤ ਵੇਚਦਾ ਪਾਇਆ ਗਿਆ, ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੋਲ ਸੇਲਰ ਪ੍ਰਤੀ ਕਿਊਬਿਕ ਫੁੱਟ (ਸਮੇਤ ਲੋਡਿੰਗ) ਮਾਨਸਾ ’ਚ 29.22, ਝੁਨੀਰ ’ਚ 30.14, ਸਰਦੂਲਗੜ੍ਹ 30.85, ਭੀਖੀ 30.60, ਬੁਢਲਾਡਾ 29.31, ਬੋਹਾ 29.79 ਅਤੇ ਬਰੇਟਾ ਵਿਖੇ 30.01 ਰੁਪਏ ਤੈਅ ਕੀਤਾ ਗਿਆ ਹੈ। ਇਸੇ ਤਰ੍ਹਾਂ ਹੋਲ ਸੇਲਰ ਰੇਟ ਪ੍ਰਤੀ ਕੁਇੰਟਲ ਮਾਨਸਾ ’ਚ 73, ਝੁਨੀਰ 75, ਸਰਦੂਲਗੜ੍ਹ 77, ਭੀਖੀ 76, ਬੁਢਲਾਡਾ 73, ਬੋਹਾ 74 ਅਤੇ ਬਰੇਟਾ ਵਿਖੇ 75 ਰੁਪਏ (ਸਮੇਤ ਲੋਡਿੰਗ) ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ।  ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ’ਚ ਜੇਕਰ ਕੋਈ ਵੀ ਰੇਤਾ ਰਿਟੇਲਰ ਜਾਂ ਹੋਲਸੇਲਰ ਨਿਰਧਾਰਿਤ ਰੇਟਾਂ ਤੋਂ ਵੱਧ ਚਾਰਜ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਪੁਲਿਸ ਵਿਭਾਗ ਜਾਂ ਮਾਈਨਿੰਗ ਵਿਭਾਗ ਦੇ ਟੋਲ ਫ਼ਰੀ ਨੰਬਰ 1800-180-2422 ’ਤੇ ਕੀਤੀ  ਜਾ ਸਕਦੀ ਹੈ।

NO COMMENTS