-ਜ਼ਿਲ੍ਹਾ ਮਾਨਸਾ ਨੇ ਆਬਕਾਰੀ ਗਰੁੱਪ ਬੁਢਲਾਡਾ, ਗੋਬਿੰਦਪੁਰਾ ਅਤੇ ਜੌੜਕੀਆਂ ਅੰਦਰ ਪੈਂਦੇ ਲਿੱਕਰ ਵੈਂਡਜ਼ ਖੋਲ੍ਹਣ ਦੀ ਦਿੱਤੀ ਮੰਨਜ਼ੂਰੀ

0
466

ਮਾਨਸਾ, 07 ਮਈ (ਸਾਰਾ ਯਹਾ ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਭਾਰਤ ਸਰਕਾਰ ਗ੍ਰਹਿ ਮੰਤਰਾਲਾ ਦਿੱਲੀ ਨੇ ਆਪਣੇ ਹੁਕਮ ਰਾਹੀਂ ਪੂਰੇ ਦੇਸ਼ ਵਿੱਚ ਸ਼ਰਾਬ ਦੇ ਲਿੱਕਰ ਵੈਂਡਜ਼ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਹੈ, ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਲਿੱਕਰ ਵੈਂਡਜ਼ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਚੰਡੀਗੜ੍ਹ ਵੱਲੋਂ ਪ੍ਰਾਪਤ ਹੁਕਮ ਰਾਹੀਂ ਕਰਫਿਊ ਵਿੱਚ ਛੋਟ ਦਿੰਦੇ ਹੋਏ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 3 ਵਜੇ ਤੱਕ ਕੀਤਾ ਗਿਆ ਹੈ। ਇਸ ਲਈ ਮਾਨਸਾ ਜ਼ਿਲ੍ਹੇ ਦੀ ਹਦੂਦ ਅੰਦਰ ਪੈਂਦੇ ਆਬਕਾਰੀ ਗਰੁੱਪ ਬੁਢਲਾਡਾ, ਗੋਬਿੰਦਪੁਰਾ ਅਤੇ ਜੌੜਕੀਆਂ ਅੰਦਰ ਪੈਂਦੇ ਲਿੱਕਰ ਵੈਂਡਜ਼ ਖੋਲ੍ਹਣ ਦੀ ਮੰਨਜ਼ੂਰੀ ਦਿੱਤੀ ਜਾਂਦੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਆਬਕਾਰੀ ਗਰੁੱਪ ਬੁਢਲਾਡਾ ਵਿਖੇ ਰੇਲਵੇ ਰੋਡ, ਬਸ ਸਟੈਂਡ ਰੋਡ, ਬੋਹਾ ਰੋਡ, ਆਈ.ਟੀ.ਆਈ. ਚੌਂਕ, ਗੋਲ ਚੱਕਰ, ਨੇੜੇ ਭੀਖੀ ਕੈਂਚੀਆਂ, ਕੁਲਾਨਾ ਰੋਡ ਬੁਢਲਾਡਾ ਅਤੇ ਪਿੰਡ ਕਲੀਪੁਰ ਵਿਖੇ ਲਿੱਕਰ ਵੈਂਡਜ਼ ਖੋਲ੍ਹਣ ਦੀ ਮੰਨਜ਼ੂਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਆਬਕਾਰੀ ਗੁਰੱਪ ਗੋਬਿੰਦਪੁਰਾ ਵਿਖੇ ਗੋਬਿੰਦਪੁਰਾ, ਰੱਲੀ, ਦਾਤੇਵਾਸ, ਰੰਘੜਿਆਲ, ਖੱਤਰੀਵਾਲਾ, ਫੁੱਲੂਵਾਲਾ ਡੋਡ, ਦਰਿਆਪੁਰ ਖੁਰਦ ਕਲਾਂ, ਕੁਲਾਨਾ, ਸਤੀਕੇ, ਅਚਾਨਕ, ਸੰਘਰੇੜੀ, ਸਸਪਾਲੀ, ਧਰਮਪੁਰਾ, ਮੰਘਾਣੀਆਂ, ਰਿਉਂਦ ਕਲਾਂ, ਰਾਮਗੜ੍ਹ ਸ਼ਾਹਪੁਰੀਆਂ, ਚੱਕ ਅਲੀਸ਼ੇਰ, ਬੀਰੇਵਾਲਾ ਡੋਗਰਾ, ਭਾਵਾ, ਕੁਲਰੀਆਂ, ਜੁਗਲਾਨ, ਕਾਹਨਗੜ੍ਹ, ਸਿਰਸੀਵਾਲਾ ਵਿਖੇ ਲਿੱਕਰ ਵੈਂਡਜ਼ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਆਬਕਾਰੀ ਗਰੁੱਪ ਜੌੜਕੀਆਂ ਵਿਖੇ ਜੌੜਕੀਆਂ, ਚੂਹੜੀਆਂ, ਉੱਲਕ, ਬੁਰਜ, ਮੀਆਂ ਕੈਂਚੀਆਂ, ਝੇਰਿਆਂ ਵਾਲੀ, ਬੀਰੇਵਾਲਾ, ਟਾਂਡੀਆਂ, ਰਾਏਪੁਰ-1, ਰਾਏਪੁਰ-2, ਪੇਰੋਂ, ਭਲਾਈਕੇ, ਦਸੌਧੀਆਂ, ਲਾਲਿਆਂਵਾਲੀ, ਭੰਮੇ ਕਲਾਂ, ਉੱਡਤ ਭਗਤ ਰਾਮ, ਕੁਸਲਾ, ਕੋਟੜਾ ਅਤੇ ਬਾਜਵਾਲਾ ਵਿਖੇ ਮੰਨਜ਼ੂਰੀ ਦਿੱਤੀ ਜਾਂਦੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਕਾਲਜ ਰੋਡ ਬੁਢਲਾਡਾ ਦੇ ਵਾਰਡ ਨੰਬਰ 1, 2, 3, 4 ਅਤੇ 5 ਨੂੰ ਪਹਿਲਾਂ ਹੀ ਕੰਨਟੋਨਮੈਂਟ ਜੋਨ ਘੋਸ਼ਿਤ ਘੋਸ਼ਿਤ ਕੀਤਾ ਹੋਇਆ ਹੈ ਇਸ ਲਈ ਕਾਲਜ ਰੋਡ ਬੁਢਲਾਡਾ ’ਤੇ ਮੌਜੂਦ ਠੇਕਾ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।
ਜ਼ਿਲ੍ਹਾ ਮੈਜਿਸਟੇ੍ਰਟ ਸ਼੍ਰੀ ਚਹਿਲ ਨੇ ਦੱਸਿਆ ਕਿ ਇਸ ਸਮੇਂ ਕੋਵਿਡ-19 ਮਹਾਂਮਾਰੀ ਕਾਰਨ ਦੇਸ਼ ਵਿੱਚ ਲਾਕਡਾਊਨ ਹੈ ਅਤੇ ਪੰਜਾਬ ਵਿੱਚ ਕਰਫਿਊ ਲੱਗਾ ਹੋਇਆ ਹੈ। ਇਸ ਸਬੰਧੀ ਜੋ ਵੀ ਹਦਾਇਤਾਂ ਭਾਰਤ ਸਰਕਾਰ, ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਹਨ, ਉਨ੍ਹਾਂ ਦੀ ਪਾਲਣਾ ਲਸੰਸੀ ਵੱਲੋਂ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਲਸੰਸੀ ਆਪਣੀ ਦੁਕਾਨ ਵਿੱਚ ਆਪਣੇ ਮੁਲਾਜ਼ਮਾਂ ਦਰਮਿਆਨ 2 ਗਜ਼ ਦੀ ਸਮਾਜਿਕ ਦੂਰੀ ਸੁਨਿਸ਼ਚਿਤ ਕਰਨਗੇ। ਦੁਕਾਨ ਦੇ ਬਾਹਰ ਪੰਜ ਤੋਂ ਜ਼ਿਆਦਾ ਵਿਅਕਤੀ ਇੱਕੋ ਸਮੇਂ ’ਤੇ ਨਹੀਂ ਹੋਣਗੇ। ਉਨ੍ਹਾਂ ਦੱਸਿਆ ਕਿ ਗ੍ਰਾਹਕਾਂ ਦਰਮਿਆਨ ਸਮਾਜਿਕ ਦੂਰੀ ਲਈ ਜ਼ਮੀਨ ’ਤੇ ਨਿਸ਼ਾਨ ਲਗਾਏ ਜਾਣ। ਆਪਣੇ ਵੈਂਡਜ਼ ’ਤੇ ਸੈਨੇਟਾਈਜ਼ਰ ਅਤੇ ਹੋਰ ਪ੍ਰਬੰਧ, ਜੋ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋੜੀਂਦੇ ਹੋਣ, ਨੂੰ ਰੱਖਣਾ ਯਕੀਨੀ ਬਣਾਇਆ ਜਾਵੇ। ਰਿਟੇਲ ਵੈਂਡਜ਼ ਸਵੇਰੇ 7 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਹੀ ਖੋਲ੍ਹੇ ਜਾਣਗੇ।
ਪੰਜਾਬ ਆਬਕਾਰੀ ਐਕਟ 1914 ਅਤੇ ਆਬਕਾਰੀ ਨਿਯਮਾਂ/ਆਰਡਰਾਂ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਕਰਨ ਦਾ ਕੋਈ ਪ੍ਰਾਵਧਾਨ ਨਹੀਂ ਹੈ, ਪ੍ਰੰਤੂ ਕੋਵਿਡ-19 ਕਾਰਨ ਅਜਿਹੇ ਹਾਲਾਤ ਪੈਦਾ ਹੋ ਗਏ ਹਨ ਕਿ ਸਮਾਜਿਕ ਦੂਰੀ ਕਾਇਮ ਰੱਖਣੀ ਲਾਜ਼ਮੀ ਹੈ ਇਸ ਲਈ ਲਾਕਡਾਊਨ ਸਮੇਂ ਦੌਰਾਨ ਲਸੰਸੀਆਂ ਨੂੰ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਸ਼ਰਾਬ ਦੀ ਹੋਮ ਡਿਲੀਵਰੀ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ। ਲਸੰਸੀ ਨੂੰ ਪੰਜਾਬ ਮੀਡੀਅਮ ਲਿੱਕਰ ਦੀ ਹੋਮ ਡਿਲੀਵਰੀ ਕਰਨ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼ਰਾਬ ਦੀ ਹੋਮ ਡਿਲੀਵਰੀ ਕਰਨ ਲਈ ਇੱਕ ਗਰੁੱਪ ਕੇਵਲ 2 ਵਿਅਕਤੀਆਂ ਨੂੰ ਹੀ ਸ਼ਰਾਬ ਦੀ ਹੋਮ ਡਿਲੀਵਰੀ ਕਰਨ ਲਈ ਅਧਿਕਾਰਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਹੜਾ ਵਿਅਕਤੀ ਹੋਮ ਡਿਲੀਵਰੀ ਕਰਨ ਲਈ ਅਧਿਕਾਰਤ ਹੋਵੇਗਾ ਉਸ ਕੋਲ ਵਿਭਾਗ ਵੱਲੋਂ ਜਾਰੀ ਕੀਤਾ ਪਹਿਚਾਣ ਪੱਤਰ ਹੋਣਾ ਜ਼ਰੂਰੀ ਹੋਵੇਗਾ ਅਤੇ ਜੇਕਰ ਕਰਫਿਊ ਲੱਗਿਆ ਹੋਵੇ ਤਾਂ ਕਰਫਿਊ ਪਾਸ ਵੀ ਲਾਜ਼ਮੀ ਹੋਵੇਗਾ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਹੋਮ ਡਿਲੀਵਰੀ ਲਈ ਅਧਿਕਾਰਤ ਵਿਅਕਤੀ ਕੇਵਲ ਉਸੇ ਹੀ ਵਹੀਕਲ ਦਾ ਇਸਤੇਮਾਲ ਕਰ ਸਕੇਗਾ, ਜਿਸ ਸਬੰਧੀ ਲਸੰਸੀ ਵੱਲੋਂ ਜ਼ਿਲ੍ਹੇ ਦੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਤੋਂ ਪੂਰਵ ਪ੍ਰਵਾਨਗੀ ਪ੍ਰਾਪਤ ਕੀਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਕਰਫਿਊ ਦੌਰਾਨ ਗੱਡੀ ਦਾ ਕਰਫਿਊ ਪਾਸ ਵੀ ਬਣਿਆ ਹੋਣਾ ਜ਼ਰੂਰੀ ਹੋਵੇਗਾ। ਉਨ੍ਹਾਂ ਦੱਸਿਆ ਕਿ ਹੋਮ ਡਿਲੀਵਰੀ ਕਰਨ ਵੇਲੇ ਅਧਿਕਾਰਤ ਵਿਅਕਤੀ ਕੋਲ ਹਰ ਸਮੇਂ ਉਸ ਕੋਲ ਮੌਜੂਦਾ ਸ਼ਰਾਬ ਦਾ ਕੈਸ਼ ਮੀਮੋ ਹੋਣਾ ਲਾਜ਼ਮੀ ਹੋਵੇਗਾ। ਸ਼ਰਾਬ ਦੀ ਹੋਮ ਡਿਲੀਵਰੀ ਕਰਨ ਵੇਲੇ ਇੱਕ ਆਰਡਰ ’ਤੇ 2 ਲੀਟਰ ਤੋਂ ਵੱਧ ਸਪਲਾਈ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਇੰਟੋਕਸੀਸੈਂਟ ਲਾਇਸੰਸ ਐਂਡ ਸੇਲਜ਼ ਆਰਡਰ 1956 ਦੇ ਆਰਡਰ 17 ਅਨੁਸਾਰ ਲਸੰਸੀ ਵੱਲੋਂ ਕੁਝ ਵਿਅਕਤੀਆਂ  ਨੂੰ ਸ਼ਰਾਬ ਵੇਚਣ ਦੀ ਮਨਾਹੀ ਹੈ। ਹੋਮ ਡਿਲੀਵਰੀ ਵਿੱਚ ਵੀ ਇਸ ਆਰਡਰ ਤਹਿਤ ਉਪਬੰਧ ਲਾਗੂ ਰਹਿਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਹੋਮ ਡਿਲੀਵਰੀ ਦੀ ਸੁਵਿਧਾ ਕੇਵਲ ਕਰਫਿਊ/ਲਾਕਡਾਊਨ ਦੌਰਾਨ ਹੀ ਰਹੇਗੀ, ਜਦੋਕਿ ਸ਼ਰਾਬ ਦੀਆਂ ਦੁਕਾਨਾਂ ਪੂਰੇ ਸਮੇਂ ਲਈ ਨਹੀਂ ਖੁਲ੍ਹਦੀਆਂ ਹਨ। ਉਨ੍ਹਾਂ ਦੱਸਿਆ ਕਿ ਕਿਉਂਕਿ ਹੋਮ ਡਿਲੀਵਰੀ ਦੀ ਵਿਵਸਥਾ ਲਾਕਡਾਊਨ ਦੌਰਾਨ ਸਮਾਜਿਕ ਦੂਰੀ ਨੂੰ ਕਾਇਮ ਰੱਖਣ ਲਈ ਆਰਜ਼ੀ ਤੌਰ ’ਤੇ ਦਿੱਤੀ ਜਾ ਰਹੀ ਹੈ, ਇਸ ਲਈ ਵਿਸਤ੍ਰਿਤ ਹਦਾਇਤਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਹਨ।

NO COMMENTS