ਜ਼ਿਲ੍ਹਾ ਮਾਨਸਾ ਦੀਆਂ ਗਰੀਬ ਔਰਤਾਂ ਨੂੰ ਦਿੱਤਾ ਗਿਆ ਰੁਜ਼ਗਾਰ

0
83

ਮਾਨਸਾ, 15 ਅਕਤੂਬਰ (ਸਾਰਾ ਯਹਾ / ਹੀਰਾ ਸਿੰਘ ਮਿੱਤਲ) : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਐਸ.ਆਰ.ਐਲ.ਐਮ. ਸਕੀਮ ਅਧੀਨ ਜਿਲ੍ਹਾ ਮਾਨਸਾ ਵਿੱਚ ਗਰੀਬ ਔਰਤਾਂ ਦੇ ਸਮੂਹ ਬਣਾ ਕੇ ਉਹਨਾਂ ਨੂੰ ਆਪਣਾ ਕੰਮ ਕਰਨ ਲਈ ਵੱਖ-ਵੱਖ ਰੁਜ਼ਗਾਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਦੀ ਲੜੀ ਵਿੱਚ ਹੀ ਅੱਜ ਜ਼ਿਲ੍ਹੇ ਦੀਆਂ 7 ਔਰਤਾਂ ਨੂੰ ਬਾਇਓਮੈਟਰੀਕ ਮਸ਼ੀਨਾਂ ਵੰਡੀਆਂ ਗਈਆਂ, ਤਾਂ ਜੋ ਉਹ ਪਿੰਡਾਂ ਵਿੱਚ ਕਾਮਨ ਸਰਵਿਸ ਸੈਂਟਰ ਖੋਲ੍ਹ ਕੇ ਆਪਣਾ ਰੁਜ਼ਗਾਰ ਚਲਾ ਸਕਣ ਅਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਪੱਧਰ ਉੁਚਾ ਚੁੱਕ ਸਕਣ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਅਜਿਹੀਆਂ ਗਰੀਬ ਔਰਤਾਂ ਨੂੰ ਭਵਿੱਖ ਵਿੱਚ ਵੀ ਮਸ਼ੀਨਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਕਾਮਨ ਸਰਵਿਸ ਸੈਂਟਰ ਖੋਲ੍ਹਣ ਨਾਲ ਪੇਂਡੂ ਲੋਕਾਂ ਨੂੰ ਵੀ ਪਿੰਡ ਵਿੱਚ ਹੀ ਸਹੂਲਤ ਮਿਲ ਜਾਵੇਗੀ ਅਤੇ ਸ਼ਹਿਰਾਂ ਦੇ ਚੱਕਰ ਨਹੀ ਕੱਢਣੇ ਪੈਣਗੇ, ਜਿਸ ਨਾਲ ਉਨ੍ਹਾਂ ਦੀ ਵੱਢਮੁੱਲੀ ਕਮਾਈ ਬਚੇਗੀ ਅਤੇ ਸਮਾਂ ਵੀ ਨਸ਼ਟ ਨਹੀ ਹੋਵੇਗਾ।

NO COMMENTS