*ਜ਼ਿਲ੍ਹਾ ਪੱਧਰੀ ਦੋ ਰੋਜ਼ਾ ਓਪਨ ਯੁਵਕ ਮੇਲੇ ’ਚ ਜ਼ਿਲ੍ਹੇ ਦੀਆਂ ਐਨ. ਐਸ. ਐਸ. ਇਕਾਈਆਂ, ਰੈੱਡ ਰਿਬਨ ਕਲੱਬ ਅਤੇ ਯੂਥ ਕਲੱਬਾਂ ਨੇ ਲਿਆ ਭਾਗ*

0
13

ਮਾਨਸਾ, 15 ਨਵੰਬਰ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਦੇ ਆਦੇਸ਼ਾਂ ’ਤੇ ਜ਼ਿਲਾ ਪੱਧਰੀ ਦੋ ਰੋਜ਼ਾ ਓਪਨ ਯੁਵਕ ਮੇਲਾ ਐਸ.ਡੀ. ਕੰਨਿਆ ਮਹਾਂ ਵਿਦਿਆਲਾ ਮਾਨਸਾ ਦੇ ਸਾਂਝੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਜਿੱਥੇ ਜ਼ਿਲ੍ਹੇ ਦੀਆਂ ਸਮੂਹ ਐਨ. ਐਸ. ਐਸ. ਇਕਾਈਆਂ, ਰੈੱਡ ਰਿਬਨ ਕਲੱਬ ਅਤੇ ਯੂਥ ਕਲੱਬਾਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਹ ਜਾਣਕਾਰੀ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਦਿਲਾਵਰ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਯੁਵਕ ਮੇਲੇ ਦੇ ਪਹਿਲੇ ਦਿਨ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੇ ਲੋਕ ਗੀਤ, ਕਵੀਸ਼ਰੀ, ਵਾਰ ਗਾਇਣ, ਰਵਾਇਤੀ ਲੋਕ ਗੀਤ, ਕਲੀ, ਗੀਤ, ਗਜ਼ਲ, ਫੋਟੋਗ੍ਰਾਫੀ ਅਤੇ ਫਾਈਨ ਆਰਟਸ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਯੁਵਕ ਮੇਲੇ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਅਤੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰੋਫੈਸਰ ਕਿਰਨ ਨੇ ਕੀਤਾ। ਇਸ ਮੌਕੇ ਸਰਕਾਰੀ ਆਈ.ਟੀ.ਆਈ. ਮਾਨਸਾ ਦੇ ਪ੍ਰਿੰਸੀਪਲ ਸ੍ਰ.ਗੁਰਮੇਲ ਸਿੰਘ ਮਾਖਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬਾਗਾ ਦੇ ਕੌਮੀ ਸੇਵਾ ਯੋਜਨਾ ਇਕਾਈ ਦੇ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਯੋਗਿਤਾ, ਸਮੂਹ ਨੋਡਲ ਅਫਸਰ ਅਤੇ ਪ੍ਰੋਗਰਾਮ ਅਫਸਰਾਂ ਨੇ ਵੀ ਸ਼ਮੂਹਲੀਅਤ ਕੀਤੀ।
ਉਨ੍ਹਾਂ ਦੱਸਿਆ ਕਿ ਕਵੀਸ਼ਰੀ ਵਿੱਚ ਐਸ.ਡੀ. ਕੰਨਿਆ ਮਹਾਂ ਵਿਦਿਆਲਾ ਮਾਨਸਾ ਨੇ ਪਹਿਲਾਂ ਸਥਾਨ, ਰਾਇਲ ਗਰੁੱਪ ਆਫ ਕਾਲਜਿਜ਼ ਬੋੜਾਵਾਲ ਨੇ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਮੀ ਹੇਕ ਵਾਲੇ ਗੀਤਾਂ ਵਿੱਚ ਐਨਲਾਈਟਨ ਗਰੁੱਪ ਆਫ ਕਾਲਜਿਜ਼ ਝੁਨੀਰ ਨੇ ਪਹਿਲਾ ਸਥਾਨ, ਰੋਇਲ ਗਰੁੱਪ ਆਫ ਕਾਲਜਿਜ਼ ਬੋੜਾਵਾਲ ਨੇ ਦੂਜਾ ਸਥਾਨ ਅਤੇ ਐਸ.ਡੀ. ਕੰਨਿਆ ਮਹਾਂ ਵਿਦਿਆਲਾ ਮਾਨਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੋਕ ਗੀਤਾਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਸਾ ਨੇ ਪਹਿਲਾ ਸਥਾਨ, ਐਸ.ਡੀ. ਕੰਨਿਆ ਮਹਾਂ ਵਿਦਿਆਲਾ ਮਾਨਸਾ ਨੇ ਦੂਜਾ ਸਥਾਨ ਅਤੇ ਰੋਇਲ ਗਰੁੱਪ ਆਫ ਕਾਲਜਿਜ਼ ਬੋੜਾਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੀਤ/ਲੋਕ ਗੀਤ ਮੁਕਾਬਲਿਆਂ ਵਿੱਚ ਐਸ.ਡੀ.ਕੰਨਿਆ ਮਹਾਂ ਵਿਦਿਆਲਾ ਮਾਨਸਾ ਨੇ ਪਹਿਲਾ ਸਥਾਨ, ਸਮੂਹ ਲੋਕ ਗੀਤ ਮੁਕਾਬਲਿਆਂ ਵਿੱਚ ਵੀ ਐਸ.ਡੀ. ਕੰਨਿਆ ਮਹਾਂ ਵਿਦਿਆਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਭੈਣੀ ਬਾਗਾ ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਾਨਸਾ ਨੇ ਦੂਜਾ ਸਥਾਨ ਅਤੇ ਐਸ.ਡੀ.ਕੰਨਿਆ ਮਹਾਂ ਵਿਦਿਆਲਾ ਮਾਨਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਲਾਜ ਮੇਕਿੰਗ ਵਿੱਚ ਐਸ.ਡੀ. ਕੰਨਿਆ ਮਹਾਂ ਵਿਦਿਆਲਾ ਮਾਨਸਾ ਨੇ ਪਹਿਲਾ ਸਥਾਨ ਅਤੇ ਰੋਇਲ ਗਰੁੱਪ ਆਫ ਕਾਲਜਿਜ਼ ਬੋੜਾਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰੰਗੋਲੀ ਦੇ ਮੁਕਾਬਲਿਆਂ ਵਿੱਚ ਸਰਕਾਰੀ ਆਈ.ਟੀ.ਆਈ. ਮਾਨਸਾ ਨੇ ਪਹਿਲਾ ਸਥਾਨ, ਸਕੂਲ ਆਫ ਐਮੀਨੈਂਸ ਸਰਦੂਲਗੜ੍ਹ ਨੇ ਦੂਜਾ ਸਥਾਨ, ਸਕੂਲ ਆਫ ਐਮੀਨੈਂਸ ਬੋਹਾ ਨੇ ਤੀਜਾ ਸਥਾਨ ਅਤੇ ਰੋਇਲ ਗਰੁੱਪ ਆਫ ਕਾਲਜਿਜ਼ ਨੇ ਚੌਥਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਕਲੇਅ ਮਾਡਲਿੰਗ ਵਿੱਚ ਮਾਤਾ ਸੁੰਦਰੀ ਯੂਨੀਵਰਸਿਟੀ ਕਾਲਜ ਮਾਨਸਾ ਨੇ ਪਹਿਲਾ ਸਥਾਨ, ਰੋਇਲ ਗਰੁੱਪ ਆਫ ਕਾਲਜਿਜ਼ ਬੋੜਾਵਾਲ ਨੇ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੌਕੇ ਤੇ ਚਿੱਤਰਕਾਰੀ ਵਿੱਚ ਸਰਕਾਰੀ ਆਈ.ਟੀ.ਆਈ. ਮਾਨਸਾ ਨੇ ਪਹਿਲਾ ਸਥਾਨ ਅਤੇ ਸਕੂਲ ਆਫ ਐਮੀਨੈਂਸ ਬੋਹਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਾਰਟੂਨ ਮੁਕਾਬਲਿਆਂ ਵਿੱਚ ਮਾਤਾ ਸੁੰਦਰੀ ਯੂਨੀਵਰਸਿਟੀ ਕਾਲਜ ਮਾਨਸਾ ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਸਾ ਨੇ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਸਾ ਨੇ ਹੀ ਤੀਜਾ ਸਥਾਨ ਪ੍ਰਾਪਤ ਕੀਤਾ। ਮੋਬਾਇਲ ਫੋਟੋਗ੍ਰਾਫੀ ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਨੇ ਹੀ ਦੂਜਾ ਸਥਾਨ ਅਤੇ ਮਾਤਾ ਸੁੰਦਰੀ ਯੂਨੀਵਰਸਿਟੀ ਕਾਲਜ ਮਾਨਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 

NO COMMENTS