*ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੰਡਾ ਦਿਵਸ ਸਬੰਧੀ ਜਾਗਰੂਕਤਾ ਸਾਈਕਲ ਰੈਲੀ ਦਾ ਮਾਨਸਾ ਵਿਖੇ ਪਹੁੰਚਣ ’ਤੇ ਜ਼ੋਰਦਾਰ ਸਵਾਗਤ*

0
186

ਮਾਨਸਾ, 29 ਨਵੰਬਰ: (ਸਾਰਾ ਯਹਾਂ/ਬੀਰਬਲ ਧਾਲੀਵਾਲ):
ਹਰੇਕ ਸਾਲ 7 ਦਸੰਬਰ ਨੂੰ ਮਨਾਏ ਜਾਣ ਵਾਲੇ ਝੰਡਾ ਦਿਵਸ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਅਤੇ ੳਨ੍ਹਾਂ ਨੂੰ ਵੱਧ ਤੋ ਵੱਧ ਯੋਗਦਾਨ ਦੇਣ ਲਈ ਉਤਸ਼ਾਹਿਤ ਅਤੇ ਜਾਗਰੂਕ ਕਰਨ ਲਈ 07 ਨਵੰਬਰ 2023 ਤੋ 07 ਦਸੰਬਰ 2023 ਤੱਕ ਇਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ, ਜਿਸਨੂੰ ਰੱਖਿਆ ਸੇਵਾਵਾਂ ਭਲਾਈ ਮੰਤਰੀ ਪੰਜਾਬ ਸ੍ਰ ਚੇਤਨ ਸਿੰਘ ਜ਼ੌੜਾਮਾਜਰਾ ਨੇ ਚੰਡੀਗੜ੍ਹ ਤੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਅੱਜ ਇਹ ਸਾਈਕਲ ਰੈਲੀ ਪੰਜਾਬ ਦੇ ਵੱਖ—ਵੱਖ ਜ਼ਿਲਿ੍ਹਆਂ ਵਿੱਚੋ ਹੁੰਦੀ ਹੋਈ ਬਠਿੰਡਾ ਤੋ ਮਾਨਸਾ ਵਿਖੇ ਪਹੁੰਚੀ, ਜਿੱਥੇ ਵਧੀਕ ਡਿਪਟੀ ਕਮਿਸ਼ਨਰ (ਜ), ਸ਼੍ਰੀ ਰਵਿੰਦਰ ਸਿੰਘ, ਲੈਫ਼ ਕਰਨਲ ਗੁਰਚਰਨ ਸਿੰਘ ਸ਼ੇਖੋਂ (ਰਿਟਾ:), ਉਪ—ਪ੍ਰਦਾਨ ਜ਼ਿਲ੍ਹਾ ਸੈਨਿਕ ਬੋਰਡ ਤੇ ਕਮਾਂਡਰ ਬਲਜਿੰਦਰ ਵਿਰਕ (ਰਿਟਾ:), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਮਾਨਸਾ ਅਤੇ ਹੋਰ ਅਧਿਕਾਰੀਆਂ ਵੱਲੋ ਨਿੱਘਾ ਸਵਾਗਤ ਕੀਤਾ ਗਿਆ ਅਤੇ ਵਲੰਟੀਅਰਾਂ ਦੇ ਫੁੱਲਾਂ ਦੇ ਹਾਰ ਪਾਕੇ ਹੌਂਸਲਾ ਅਫਜ਼ਾਈ ਕੀਤੀ ਗਈੇ।  
ਇਸ ਮੌਕੇ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਨੇ ਕਿਹਾ ਕਿ ਹਥਿਆਰਬੰਦ ਸੈਨਾ ਝੰਡਾ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 07 ਦਸੰਬਰ 2023 ਨੂੰ ਰਾਜ ਭਵਨ ਚੰਡੀਗੜ੍ਹ ਵਿਖੇ ਮਨਾਇਆ ਜਾ ਰਿਹਾ ਹੈ।  ਉਨ੍ਹਾਂ ਦੱਸਿਆ ਕਿ ਇਹ ਜਾਗਰੂਕਤਾ ਸਾਈਕਲ ਰੈਲੀ ਅੱਜ ਬਠਿੰਡਾ ਤੋ ਮਾਨਸਾ ਪਹੁੰਚੀ ਹੈ ਅਤੇ ਇਸ ਸਾਈਕਲ ਰੈਲੀ ਨੂੰ 30 ਨਵੰਬਰ 2023 ਨੂੰ ਮਾਨਸਾ ਦੀ ਟੀਮ ਵੱਲੋ ਬਰਨਾਲਾ ਲਈ ਰਵਾਨਾ ਕੀਤਾ ਜਾਵੇਗਾ। ਇਸ ਤਰ੍ਹਾਂ ਇਹ ਸਾਈਕਲ ਰੈਲੀ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਵਿਚੋਂ ਹੁੰਦੀ ਹੋਈ 07 ਦਸਬੰਰ 2023 ਨੂੰ ਰਾਜ ਭਵਨ ਚੰਡੀਗੜ੍ਹ ਵਿਖੇ ਪਹੁੰਚੇਗੀ ਜਿੱਥੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਇਸ ਰੈਲੀ ਦਾ ਸਵਾਗਤ ਕਰਨਗੇ। ਉਨ੍ਹਾਂ ਇਸ ਮੌਕੇ ਝੰਡਾ ਦਿਵਸ ਫੰਡ ਵਿਚੋਂ ਜਰੂਰਤਮੰਦ 07 ਨਾਨ ਪੈਨਸ਼ਨਰ ਸਾਬਕਾ ਸੈਨਿਕਾਂ ਅਤੇ ਉੁਨ੍ਹਾਂ ਦੇ ਪਰਿਵਾਰਾਂ ਨੂੰ 10—10 ਹਜਾਰ ਦੇ ਚੈਕ ਵੰਡੇ।  
ਇਸ ਮੌਕੇ ਸ਼੍ਰੀ ਸੁਖਵੰਤ ਸਿੰਘ ਚੋਪੜਾ, ਸੁਪਰਡੰਟ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਮਾਨਸਾ, ਸੈਨਿਕ ਭਲਾਈ ਪ੍ਰਬੰਧਕ ਸੂਬੇਦਾਰ ਸੇਵਕ ਸਿਘ, ਸ਼੍ਰੀ ਜਸਕਰਨ ਸਿੰਘ, ਨੈਬ ਸਿੰਘ ਦਫ਼ਤਰ ਦੇ ਸਟਾਫ ਮੈਂਬਰਾਂ ਤੋ ਇਲਾਵਾ ਆਨਰੇਰੀ ਸੂਬੇਦਾਰ ਮੇਜਰ ਦਰਸ਼ਨ ਸਿੰਘ, ਪ੍ਰਦਾਨ ਸਾਬਕਾ ਵੈਲਫੇਅਰ ਐਸੋਸੀਏਸ਼ਨ ਮਾਨਸਾ, ਸੂਬੇਦਾਰ ਨਿਰੰਜਨ ਸਿੰਘ, ਰਣਜੀਤ ਸਿੰਘ ਪ੍ਰਦਾਨ ਆਈ.ਈ.ਐਸ., ਸੂਬੇਦਾਰ ਚਮਕੌਰ ਸਿੰਘ ਐਡਵੋਕੇਟ ਅਤੇ ਸਰਕਾਰੀ ਸੀਨੀਅਰ ਸਕੈਡੰਰੀ (ਕੋ—ਐਡ)  ਸਕੂਲ ਆਫ ਐਮੀਨੈਸ, ਮਾਨਸਾ ਤੋ ਸ਼੍ਰੀ ਲਾਭ ਸਿੰਘ ਵੋਕੇਸ਼ਨਲ ਸਕਿਉਰਟੀ ਟ੍ਰੇਨਰ ਅਤੇ ਸਕਾਊਟ ਅਤੇ 15 ਸਕਾਊਟਸ ਵੱਲੋ ਸ਼ਮੂਲੀਅਤ ਕੀਤੀ ਗਈ।

NO COMMENTS