ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਔਰਤਾਂ ਅਤੇ ਬੱਚਿਆਂ ਸਬੰਧੀ ਵੈਬੀਨਾਰ

0
22

ਮਾਨਸਾ, 11 ਨਵੰਬਰ (ਸਾਰਾ ਯਹਾ / ਮੁੱਖ ਸੰਪਾਦਕ) : ਔਰਤਾਂ ਦੀ ਸਰੀਰਕ ਕੁੱਟਮਾਰ ਹੀ ਘਰੇਲੂ ਹਿੰਸਾ ਨਹੀ ਹੈ ਬਲਕਿ ਉਹਨਾਂ ਉੱਪਰ ਕਿਸੇ ਕਿਸਮ ਦੀ ਤਨਜ਼ ਕੱਸਣਾ, ਉਸ ਦੇ ਕੰਮਾਂ ਵਿੱਚ ਬੇਲੋੜੇ ਨੁਕਸ ਕੱਢਣਾ, ਸਹੁਰਿਆਂ ਦੀ ਜਾਇਦਾਦ ਉਸਦੀ ਪ੍ਰਵਾਨਗੀ ਤੋ ਬਿਨਾਂ ਵੇਚਣਾ ਆਦਿ ਵੀ ਸਾਮਲ ਹਨ। ਇਸ ਲਈ ਔਰਤਾਂ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਅਤੇ ਉਹਨਾਂ ਉੱਪਰ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਸਬੰਧੀ ਕਾਨੂੰਨਾਂ ਬਾਰੇ ਜਾਣਕਾਰੀ ਹਾਸਿਲ ਕਰਨ ਤਾਂ ਜੋ ਉਹ ਆਪਣੇ ਲਈ ਸੁਰੱਖਿਅਤ ਵਾਤਾਵਰਨ ਸਿਰਜ ਸਕਣ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਅਮਨਦੀਪ ਸਿੰਘ ਨੇ ਜ਼ੂਮ ਐਪ ਰਾਹÄ ਵੱਖ-ਵੱਖ ਸਕੂਲਾਂ ਦੇ ਮੁੱਖ ਅਧਿਆਪਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬਾਲਾਂ ਦੀ ਸੁਰੱਖਿਆ ਅਤੇ ਉਹਨਾਂ ਦੇ ਅਧਿਕਾਰਾਂ ਲਈ ਸਰਕਾਰੀ ਅਹੁਦਿਆਂ ਉੱਪਰ ਬੈਠੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਿਆਦਾ ਜਿੰਮੇਵਾਰੀ ਬਣਦੀ ਹੈ।  ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨੋਡਲ ਅਫਸਰ ਐਡਵੋਕੇਟ ਬਲਵੰਤ ਭਾਟੀਆ ਨੇ ਇਸ ਮੌਕੇੇ ਕਿਹਾ ਕਿ ਅਜੋਕੇ ਦੌਰ ਵਿੱਚ ਦੇਸ਼ ਦੇ ਲੱਗਭਗ ਹਰ ਕੋਨੇ ਵਿੱਚ ਬੱਚਿਆਂ ਉੱਪਰ ਅਤਿੱਆਚਾਰਾਂ ਦੇ ਨਾਲ-ਨਾਲ

ਉਨ੍ਹਾਂ ਦੇ ਯੌਨ ਸ਼ੋਸ਼ਣ ਦੇ ਮਾਮਲੇ ਦਿਨ-ਬਾ-ਦਿਨ ਵਧਦੇ ਜਾ ਰਹੇ ਹਨ ਜੋ ਬਹੁਤ ਹੀ ਚਿੰਤਾ ਜਨਕ ਹਨ। ਇਸ ਲਈ ਬੱਚਿਆਂ ਨੂੰ ਯੋਨ ਸੋਸ਼ਣ ਤੋਂ ਬਚਾਉਣਾ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜੇਕਰ ਬੱਚਿਆਂ ਅਤੇ ਸਮਾਜ ਵਿੱਚ ਇਸ ਸਬੰਧੀ ਚੇਤਨਾ ਪੈਦਾ ਕੀਤੀ ਜਾਵੇ।  ਇਸ ਮੌਕੇ ਸਰਕਾਰੀ ਹਾਈ ਸਕੂਲ ਝੇਰਿਆਂਵਾਲੀ ਦੇ ਸਾਇੰਸ ਅਧਿਆਪਕ ਰਮਨਦੀਪ ਕੌਰ ਨੇ ਉਨ੍ਹਾਂ ਦੇ ਸਕੂਲ ਵਿਦਿਆਰਥੀ ਦੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਵੱਲੋ ਕੀਤੀ ਮਦਦ ਬਦਲੇ ਪ੍ਰਸੰਸਾ ਕੀਤੀ। ਵੈਬੀਨਾਰਾਂ ਵਿੱਚ ਹੋਰਨਾ ਤੋ ਇਲਾਵਾ ਸੰਜੀਵ ਕੁਮਾਰ, ਹੰਸ ਰਾਜ, ਬੂਟਾ ਸਿੰਘ, ਕੁਲਦੀਪ ਸ਼ਰਮਾ, ਸਰਕਾਰੀ ਹਾਈ ਸਕੂਲ ਰਾਮਪੁਰ ਮੰਡੇਰ, ਮੰਢਾਲੀ, ਮਘਾਣੀਆਂ, ਬਰੇਟਾ (ਕੁੜੀਆਂ), ਖੁਡਾਲ ਕਲਾਂ, ਹਾਕਮਵਾਲਾ, ਬਹਾਦਰਪੁਰ, ਗੋਬਿੰਦਪੁਰਾ,

ਦਿਆਲਪੁਰਾ, ਭਾਵਾ, ਬਹਿਣੀਵਾਲ, ਝੇਰਿਆਂਵਾਲੀ, ਬੁਰਜ ਭਲਾਈ ਕੇ, ਦਲੇਲਵਾਲਾ, ਧਿੰਗੜ, ਕੋਟ ਧਰਮੂ, ਮਾਖਾਂ, ਗੇਹਲੇ, ਘਰਾਗਣਾਂ, ਘੁੱਦੂਵਾਲਾਂ, ਲਾਲਿਆਂਵਾਲੀ, ਮੌਜੀਆ, ਕਾਹਨੇਵਾਲਾ, ਆਦਮਕੇ, ਭਗਵਾਨਪੁਰ ਹੀਗਣਾਂ ਅਤੇ ਹੀਰਕੇ ਦੇ ਮੁੱਖ ਅਧਿਆਪਕ, ਅਧਿਆਪਕ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਫੋਟੋ ਕੈਪਸ਼ਨ : ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ ਸੀ.ਜੇ.ਐਮ. ਸ ਅਮਨਦੀਪ ਸਿੰਘ, ਐਡਵੋਕੇਟ ਬਲਵੰਤ ਭਾਟੀਆ ਅਤੇ ਅਧਿਆਪਕਾ ਰਮਨਦੀਪ ਕੌਰ।

NO COMMENTS