*ਜ਼ਿਲਾ ਮਾਨਸਾ ਵਿੱਚ ਨਾਮਜ਼ਦਗੀਆਂ ਦੇ ਅੰਤਿਮ ਦਿਨ ਜ਼ਿਲੇ ’ਚ 19 ਉਮੀਦਵਾਰਾਂ ਨੇ ਦਾਖਲ ਕਰਵਾਏ ਕਾਗਜ਼!ਕੁੱਲ 50 ਉਮੀਦਵਾਰਾਂ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ*

0
68

ਮਾਨਸਾ, 01 ਫਰਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ): ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਨਾਮਜ਼ਦਗੀਆਂ ਦੇ ਅੰਤਿਮ ਦਿਨ ਅੱਜ ਮਾਨਸਾ ਜ਼ਿਲੇ ਦੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ ’ਚ 19 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ।             ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਅੱਜ ਵਿਧਾਨ ਸਭਾ ਹਲਕਾ 96-ਮਾਨਸਾ ’ਚ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਰਤਸਰ, ਸਿਮਰਨਜੀਤ ਸਿੰਘ ਮਾਨ) ਵੱਲੋਂ ਰਜਿੰਦਰ ਸਿੰਘ, ਲੋਕ ਇਨਸਾਫ਼ ਪਾਰਟੀ ਵੱਲੋਂ ਤਰੁਨਵੀਰ ਸਿੰਘ ਆਹਲੂਵਾਲੀਆ, ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਚਰਨ ਕੌਰ, ਪੰਜਾਬ ਲੋਕ ਕਾਂਗਰਸ ਵੱਲੋਂ ਜੀਵਨ ਦਾਸ ਅਤੇ ਪੁਨੀਤ ਨੇ ਕਾਗਜ਼ ਦਾਖਲ ਕੀਤੇ।            ਜ਼ਿਲਾ ਚੋਣ ਅਫ਼ਸਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਇਸੇ ਤਰਾਂ ਵਿਧਾਨ ਸਭਾ ਚੋਣ ਹਲਕਾ 97-ਸਰਦੂਲਗੜ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਅਜੀਤਇੰਦਰ ਸਿੰਘ, ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਰਤਸਰ) ਵੱਲੋਂ ਬਲਦੇਵ ਸਿੰਘ, ਜੈ ਜਵਾਨ ਜੈ ਕਿਸਾਨ ਪਾਰਟੀ ਵੱਲੋਂ ਗੁਰਦੀਪ ਸਿੰਘ, ਭਾਰਤੀ ਜਨ-ਜਾਗ੍ਰਤੀ ਪਾਰਟੀ ਵੱਲੋਂ ਸੰਦੀਪ ਕੁਮਾਰ, ਬੀ.ਜੇ.ਪੀ. ਵੱਲੋਂ ਪ੍ਰਤਾਪ ਸਿੰਘ ਅਤੇ ਅਜਾਦ ਉਮੀਦਵਾਰ ਵਜੋਂ ਚੇਤ ਰਾਮ, ਛੋਟਾ ਸਿੰਘ, ਗੁਰਸੇਵਕ ਸਿੰਘ, ਰਘਬੀਰ ਸਿੰਘ ਅਤੇ ਪ੍ਰਦੀਪ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ।            ਉਨਾਂ ਦੱਸਿਆ ਇਸ ਤੋਂ ਇਲਾਵਾ ਵਿਧਾਨ ਸਭਾ ਚੋਣ ਹਲਕਾ 98-ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਬੁੱਧ ਰਾਮ, ਲੋਕ ਇਨਸਾਫ਼ ਪਾਰਟੀ ਤੋਂ ਰਣਜੀਤ ਸਿੰਘ ਭਾਦੜਾ ਅਤੇ ਅਜਾਦ ਉਮੀਦਵਾਰ ਵਜੌਂ ਦਰਸ਼ਨ ਸਿੰਘ ਅਤੇ ਪ੍ਰਮਜੀਤ ਕੌਰ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ।               ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਇਸ ਤਰਾਂ ਹੁਣ ਜ਼ਿਲਾ ਮਾਨਸਾ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 50 ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕਰਵਾਏ ਹਨ। ਉਨਾਂ ਦੱਸਿਆ ਕਿ 96-ਮਾਨਸਾ ਤੋਂ 15 ਉਮੀਦਵਾਰਾਂ, 97-ਸਰਦੂਲਗੜ ਤੋਂ 21 ਉਮੀਦਵਾਰਾਂ ਅਤੇ 98-ਬੁਢਲਾਡਾ ਤੋਂ 14 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।

NO COMMENTS