-ਜ਼ਿਲਾ ਮਾਨਸਾ ਨੇ ਉਸਾਰੀ ਸਬੰਧੀ ਕੀਤੇ ਹੁਕਮ ਜਾਰੀ

0
321

ਮਾਨਸਾ, 13 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਜ਼ਿਲ•ਾ ਮੈਜਿਸਟ੍ਰੇਟ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਸਮੂਹ ਲੋਕਾਂ ਨੂੰ ਕੋਰੋਨਾ ਵਾਇਰਸ (ਕੋਵਿਡ-19) ਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਐਮਰਜੈਂਸੀ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਆਮ ਲੋਕਾਂ ਦੀ ਸੁਰੱਖਿਆ ਲਈ ਅਤੇ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਣ ਲਈ ਮਾਨਸਾ ਦੀ ਹਦੂਦ ਅੰਦਰ ਅਗਲੇ ਹੁਕਮਾਂ ਤੱਕ ਕਰਫਿਊ ਲਗਾਇਆ ਗਿਆ ਹੈ। ਉਨ•ਾਂ ਦੱਸਿਆ ਕਿ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਪੰਜਾਬ ਸਰਕਾਰ ਰਾਹੀਂ ਪ੍ਰਾਪਤ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ•ਾ ਮਾਨਸਾ ਵਿੱਚ ਕਰਫਿਊ ਦੌਰਾਨ ਕੰਨਸਟਰਕਸ਼ਨ ਦੇ ਕੰਮਾਂ ਨੂੰ ਕਰਨ ਦੀ ਪ੍ਰਵਾਨਗੀ ਦਿੱਤੀ ਹੈ।
ਜ਼ਿਲ•ਾ ਮੈਜਿਸਟ੍ਰੇਟ ਨੇ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਹਰ ਤਰ•ਾਂ ਦੀ ਨਵੀਂ ਅਤੇ ਪੁਰਾਣੀ (ਚੱਲ ਰਹੀ) ਉਸਾਰੀ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਉਨ•ਾਂ ਦੱਸਿਆ ਕਿ ਸ਼ਹਿਰੀ ਖੇਤਰਾਂ ਵਿੱਚ ਪਹਿਲਾਂ ਤੋਂ ਚੱਲ ਰਹੀ ਰਿਹਾਇਸ਼ੀ, ਕਮਰਸ਼ੀਅਲ, ਸਰਕਾਰੀ ਅਤੇ ਗੈਰ ਸਰਕਾਰੀ ਉਸਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਭਾਵ ਅਜਿਹੀ ਉਸਾਰੀ ਜਿਹੜੀ ਕਰਫਿਊ ਲੱਗਣ ਸਮੇਂ ਚੱਲ ਰਹੀ ਹੋਵੇ ਅਤੇ ਕਰਫਿਊ ਲੱਗਣ ਕਾਰਨ ਇਹ ਉਸਾਰੀ ਬੰਦ ਕਰ ਦਿੱਤੀ ਗਈ ਹੋਵੇ।
ਸ਼੍ਰੀ ਚਹਿਲ ਨੇ ਦੱਸਿਆ ਕਿ ਇਸ ਦੌਰਾਨ ਨਿਰਧਾਰਿਤ ਸ਼ਰਤਾਂ ਦਾ ਪਾਲਣ ਕੀਤਾ ਜਾਣਾ ਯਕੀਨੀ ਬਣਾਇਆ ਜਾਵੇਗਾ। ਉਨ•ਾਂ ਕਿਹਾ ਕਿ ਉਸਾਰੀ ਕਰਨ ਵਾਲੀ ਲੇਬਰ ਨੂੰ ਉਸਾਰੀ ਵਾਲੀ ਜਗ•ਾ ‘ਤੇ ਹੀ ਰੱਖਿਆ ਜਾਵੇਗਾ ਅਤੇ ਲੇਬਰ ਦੀ ਕਿਸੇ ਵੀ ਤਰ•ਾਂ ਦੀ ਕੋਈ ਮੂਵਮੈਂਟ ਦੀ ਪ੍ਰਵਾਨਗੀ ਨਹੀਂ ਹੋਵੇਗੀ। ਸਾਈਟ ‘ਤੇ ਰਹਿਣ ਵਾਲੀ ਲੇਬਰ ਨੂੰ ਰਹਿਣ ਲਈ ਜਗ•ਾ, ਖਾਣਾ, ਸਾਫ਼-ਸਫਾਈ ਰੱਖਣ ਲਈ ਲੋੜੀਂਦਾ ਸਾਮਾਨ ਉਸਾਰੀ ਕਰਵਾਉਣ ਵਾਲੇ ਵਿਅਕਤੀ ਠੇਕੇਦਾਰ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ। ਉਨ•ਾਂ ਦੱਸਿਆ ਕਿ ਕੰਮ ਦੌਰਾਨ ਸਮਾਜਿਕ ਦੂਰੀ ਮੇਨਟੇਨ ਕੀਤੀ ਜਾਵੇਗੀ ਅਤੇ ਭਾਰਤ ਸਰਕਾਰ ਵੱਲੋਂ ਕੋਵਿਡ ਸਬੰਧੀ ਜਾਰੀ ਐਸ.ਓ.ਪੀ. ਦੀਆਂ ਸ਼ਰਤਾਂ ਦੀ ਪਾਲਣਾ ਕੀਤੀ ਜਾਵੇਗੀ।
ਜ਼ਿਲ•ਾ ਮੈਜਿਸਟ੍ਰੇਟ ਸ਼੍ਰੀ ਚਹਿਲ ਨੇ ਦੱਸਿਆ ਕਿ ਉਸਾਰੀ ਦੇ ਕੰਮ ਲਈ ਲੋੜੀਂਦਾ ਮਟਰੀਅਲ ਜ਼ਿਲ•ਾ ਮਾਨਸਾ ਦੀ ਹਦੂਦ ਦੇ ਅੰਦਰ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਸਾਈਟ ‘ਤੇ ਮੰਗਵਾਇਆ ਜਾ ਸਕਦਾ  ਹੈ, ਇਸ ਤੋਂ ਬਾਅਦ ਕਿਸੇ ਵੀ ਤਰ•ਾਂ ਦੇ ਸਮਾਨ ਲਈ ਮੂਵਮੈਂਟ ਦੀ ਪ੍ਰਵਾਨਗੀ ਨਹੀਂ ਹੋਵੇਗੀ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ•ੇ ਦੇ ਬਾਹਰ ਤੋਂ ਕਿਸੇ ਵੀ ਤਰ•ਾਂ ਦੇ ਰਾਅ ਮਟੀਰੀਅਲ ਨੂੰ ਮੰਗਵਾਉਣ ਦੀ ਮਨਾਹੀ ਹੋਵੇਗੀ। ਉਨ•ਾਂ ਦੱਸਿਆ ਕਿ ਉਸਾਰੀ ਦੇ ਕੰਮ ਰਾਅ ਮਟੀਰੀਅਲ ਸਪਲਾਈ ਕਰਨ ਵਾਲੇ ਦੁਕਾਨਦਾਰ ਇਹ ਯਕੀਨੀ ਬਣਾਉਣਗੇ ਕਿ ਉਨ•ਾਂ ਵੱਲੋਂ ਸਿਰਫ਼ ਉਨ•ਾਂ ਵਿਅਕਤੀਆਂ ਨੂੰ ਹੀ ਸਮਾਨ ਸਪਲਾਈ ਕੀਤਾ ਜਾਵੇਗਾ, ਜਿਨ•ਾਂ ਦਾ ਉਸਾਰੀ ਕੰਮ ਕਰਫਿਊ ਤੋਂ ਪਹਿਲਾਂ ਚੱਲ ਰਿਹਾ ਹੋਵੇ ਅਤੇ ਕਰਫਿਊ ਲੱਗਣ ਕਾਰਨ ਰੁਕ ਗਿਆ ਹੋਵੇ। ਉਨ•ਾਂ ਕਿਹਾ ਕਿ ਕਿਸੇ ਵੀ ਨਵੀਂ ਉਸਾਰੀ ਸ਼ੁਰੂ ਕਰਨ ਵਾਲੇ ਵਿਅਕਤੀ ਨੂੰ ਕੋਈ ਸਮਾਨ ਸਪਲਾਈ ਜਾਂ ਵੇਚਿਆ ਨਹੀਂ ਜਾਵੇਗਾ।
ਜ਼ਿਲ•ਾ ਮੈਜਿਸਟ੍ਰੇਟ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਕਰਫਿਊ ਦੌਰਾਨ ਸਾਰੇ ਸਪੈਸ਼ਲ ਕਾਰਜਕਾਰੀ ਮੈਜਿਸਟ੍ਰੇਟ ਆਪਣੇ-ਆਪਣੇ ਇਲਾਕੇ ਵਿੱਚ ਉਸਾਰੀ ਦੇ ਚੱਲ ਰਹੇ ਕੰਮਾਂ ਦੀ ਪੜਤਾਲ ਕਰਕੇ ਯਕੀਨੀ ਬਣਾਉਣਗੇ ਕਿ ਕੋਈ ਨਵੀਂ ਉਸਾਰੀ ਸ਼ੁਰੂ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਉਸਾਰੀ ਵਾਲੀ ਜਗ•ਾ ‘ਤੇ ਕੋਵਿਡ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਹੋਣ ਬਾਰੇ ਪੜਤਾਲ ਕਰਨਗੇ। ਉਨ•ਾਂ ਦੱਸਿਆ ਕਿ ਉਹ ਰੋਜ਼ਾਨਾ ਇਸ ਸਬੰਧੀ ਕੀਤੀ ਗਈ ਪੜਤਾਲ ਬਾਰੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਸਥਾਪਿਤ ਕੰਟਰੋਲ ਰੂਮ ਵਿੱਚ ਰਿਪੋਰਟ ਕਰਨਗੇ। ਇਹ ਕੋਵਿਡ-19 ਨਾਲ ਸਬੰਧਤ ਭਾਰਤ ਸਰਕਾਰ, ਰਾਜ ਸਰਕਾਰ ਅਤੇ ਜ਼ਿਲ•ਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨਗੇ ਅਤੇ ਜੇਕਰ ਊਨ•ਾਂ ਵੱਲੋਂ ਕੋਵਿਡ-19 ਨਾਲ ਸਬੰਧਤ ਹਦਾਇਤਾਂ ਦੀ ਕੋਈ ਵੀ ਉਲੰਘਣਾਂ ਕੀਤੀ ਗਈ ਤਾਂ ਉਨ•ਾਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 188 ਅਤੇ ਐਪੀਡੈਮਿਕ ਡਿਸੀਜ਼ ਐਕਟ 1897 ਅਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੇ ਤਹਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

NO COMMENTS