ਹੱਡਾ ਰੋੜੀ ਦੇ ਕੁੱਤੇ ਨੇ ਸਕੂਲ ਚ ਦਾਖਿਲ ਹੋ ਕੇ ਤਿੰਨ ਬੱਚਿਆ ਤੇ ਕੀਤਾ ਹਮਲਾ

0
103

ਬੁਢਲਾਡਾ 04,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਸਕੂਲ ਦੇ ਨਜ਼ਦੀਕ ਕੁੱਝ ਦੂਰੀ ਤੇ ਸਥਿਤ ਹੱਡਾ ਰੋੜੀ ਦਾ ਖੂਹਖਾਰ ਕੁੱਤਾ ਨੇ ਸਕੂਲ ਦੀਆਂ ਕਲਾਸਾਂ ਵਿੱਚ ਦਾਖਿਲ ਹੋ ਕੇ ਤਿੰਨ ਬੱਚਿਆ ਤੇ ਹਮਲਾ ਕਰਨ ਦਾ ਸਮਾਚਾਰ ਮਿਿਲਆ ਹੈ। ਜਿਨ੍ਹਾਂ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਇੱਥੋ ਨਜ਼ਦੀਕ ਪਿੰਡ ਉੱਡਤ ਸੈਦੇਵਾਲਾ ਵਿਖੇ ਅੱਜ ਅਕਾਲ ਅਕੈਡਮੀ ਵਿਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਸਵੇਰੇ ਸਕੂਲ ਲੱਗਣ ਵਕਤ ਬੱਚੇ ਕਲਾਸਾਂ ਵਿੱਚ ਜਾ ਰਹੇ ਸੀ ਕਿ ਅਚਾਨਕ ਇੱਕ ਆਵਾਰਾ ਕੁੱਤੇ ਨੇ ਕਲਾਸ ਵਿੱਚ ਦਾਖਿਲ ਹੋ ਕੇ ਨਰਸਰੀ ਕਲਾਸ ਦੇ ਬੱਚਿਆਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਜਿਸਦਾ ਉਸਦਾ ਵਿਰੋਧ ਕਰਨ ਤੇ 10ਵੀਂ ਕਲਾਸ ਵਿੱਚ ਦਾਖਲ ਹੋ ਗਿਆ ਜਿਸ ਦੇ ਮੱਦੇਨਜ਼ਰ 10ਵੀ ਦੇ ਬੱਚੇ ਸਮੇਤ ਨਰਸਰੀ ਦੇ ਤਿੰਨ ਸਕੂਲੀ ਬੱਚਿਆਂ ਨੂੰ ਆਵਾਰਾ ਕੁੱਤੇ ਨੇ ਬੇਰਹਿਮੀ ਨਾਲ ਜਖਮੀ ਕਰ ਦਿੱਤਾ। ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ  ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਗੁਰਜੀਤ ਕੋਰ ਨੇ ਦੱਸਿਆ ਕਿ ਸਕੂਲ ਲੱਗਣ ਸਮੇਂ ਬਾਹਰੋਂ ਹੱਡਾਰੋੜੀ ਤੋਂ ਅਵਾਰਾ ਕੁੱਤਾ ਸਕੂਲ ਵਿੱਚ ਦਾਖ਼ਲ ਹੋ ਗਿਆ ਜਿਸ ਨੇ ਬੱਚਿਆਂ ਨੂੰ ਕੱਟ ਲਿਆ। ਉਨ੍ਹਾਂ ਕਿਹਾ ਕਿ ਸਕੂਲ ਦੇ ਬਾਹਰ ਹੱਡਾ ਰੋੜੀ ਬਣੀ ਹੋਈ ਹੈ ਜਿਸ ਦੀ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਜਿਸ ਦਾ ਕੋਈ ਹੱਲ ਨਹੀਂ ਕੀਤਾ ਗਿਆ ਜਿਸ ਦੇ ਨਤੀਜੇ ਵਜੋਂ ਅੱਜ ਅਵਾਰਾ ਕੁੱਤੇ ਨੇ ਸਕੂਲੀ ਬੱਚਿਆਂ ਨੂੰ ਕੱਟਿਆ ਹੈ। 

NO COMMENTS