*ਹੰਕਾਰ ਜੀਵ ਦਾ ਸਭ ਤੋਂ ਵੱਡਾ ਦੁਸ਼ਮਣ ਹੈ -ਅਸਵਨੀ*

0
43

ਮਾਨਸਾ 02 ਸਤੰਬਰ (ਸਾਰਾ ਯਹਾਂ/ਬਿਊਰੋ ਨਿਊਜ਼ )  ਸ੍ਰੀ ਕ੍ਰਿਸ਼ਨ ਕੀਰਤਨ ਮੰਡਲ ਮਾਨਸਾ ਵੱਲੋਂ ਸ੍ਰੀ ਗੀਤਾ ਭਵਨ ਮਾਨਸਾ ਵਿਖੇ ਮਨਾਏ ਜਾ ਰਹੇ ਸ੍ਰੀ ਰਾਧਾ ਜਨਮ ਅਸ਼ਟਮੀ ਉਤਸਵ ਦੇ ਪੰਜਵੇ ਦਿਨ ਜੋਤੀ ਪ੍ਰਚੰਡ ਦੀ ਰਸਮ ਰਾਮ ਨਾਟਕ ਕਲੱਬ ਦੇ ਪ੍ਰਧਾਨ ਐਡਵੋਕੇਟ ਪ੍ਰੇਮ ਨਾਥ ਸਿੰਗਲਾ ਅਤੇ ਐਡਵੋਕੇਟ ਰਿਤੇਸ ਸਿੰਗਲਾ ਨੇ ਆਪਣੇ ਪਰਿਵਾਰ ਸਮੇਤ ਨਿਭਾਈ। ਇਸ ਮੌਕੇ ਪ੍ਰਵਚਨਾਂ ਦੀ ਅੰਮ੍ਰਿਤਮਈ ਵਰਖਾ ਕਰਦਿਆਂ ਪੰਡਤ ਅਸ਼ਵਨੀ ਕੁਮਾਰ ਸ਼ਰਮਾ ਕਾਲਿਆਂਵਾਲੀ ਨੇ ਕਿਹਾ ਕਿ  ਜਦ ਤੱਕ ਗੁਰੂ ਦੀ ਕ੍ਰਿਪਾ ਨਹੀਂ ਹੁੰਦੀ ਉਦੋਂ ਤੱਕ ਸਾਨੂੰ ਕਥਾ ਚੰਗੀ ਨਹੀਂ ਲੱਗਦੀ, ਇਸ ਲਈ ਜੀਵ ਨੂੰ ਕਿਸੇ ਨਾ ਕਿਸੇ ਗੁਰੂ ਦਾ ਸਹਾਰਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਤਾਂ ਦਾ ਇੱਕ ਪਲ ਅਤੇ ਅੰਨ੍ਹ ਦਾ ਇੱਕ ਕਣ ਬੇਅਰਥ ਨਹੀਂ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਗਵਤ ਕਥਾ ਬੜੀ ਦੁਰਲੱਭ ਹੈ, ਇਸ ਲਈ ਦੇਵਤੇ ਵੀ ਸੁਣਨ ਲਈ ਤਰਸਦੇ ਹਨ। ਪ੍ਰਮਾਤਮਾ ਨੂੰ ਮਿਲਣ ਦਾ ਸਭ ਤੋਂ ਸਰਲ ਰਾਸਤਾ ਭਗਤੀ ਮਾਰਗ ਹੈ। ਉਨ੍ਹਾਂ ਕਿਹਾ ਕਿ ਜੀਵ ਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਹੰਕਾਰ ਜੀਵ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਸ਼ਾਸ਼ਤਰੀ ਜੀ ਵੱਲੋਂ ਇਸ ਮੌਕੇ ਸੁੰਦਰ ਭਜਨ ‘ਨੀ ਮੈਂ ਸਾਂਵਰੇ ਦੇ ਰੰਗ ’ਚ ਰੰਗੀ ਹੋਈ ਆਂ’ ਗਾ ਕੇ ਭਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਮੰਡਲ ਦੇ ਪ੍ਰਧਾਨ ਧਰਮ ਪਾਲ ਪਾਲੀ, ਪਵਨ ਧੀਰ,  ਮੱਖਣ ਲਾਲ, ਸੁਰਿੰਦਰ ਲਾਲੀ, ਗਿਆਨ ਚੰਦ, ਦੀਵਾਨ ਭਾਰਤੀ, ਸਕੱਤਰ ਅਮਰ ਪੀ. ਪੀ.ਅਮਰ ਨਾਥ ਲੀਲਾ, ਕੁੱਕੂ ਅੱਕਾਂਵਾਲੀ, ਸੋਨੂੰ ਅਤਲਾ, ਸੁਭਾਸ਼ ਸ਼ਰਮਾ, ਆਚਾਰੀਆ ਬਿ੍ਜ  ਵਾਸੀ, ਬੱਦਰੀ ਨਰਾਇਣ, ਦੀਵਾਨ ਧਿਆਨੀ,ਮਹਿੰਦਰ ਪੱਪੀ, ਹੈਪੀ ਸਾਈਡ, ਕਿ੍ਸਨ ਬਾਸਲ, ਸੁਭਾਸ ਪੱਪੂ, ਰਕੇਸ ਤੋਤਾ,  ਵਿਨੋਦ ਰਾਣੀ,ਕਿ੍ਸਨਾ ਦੇਵੀ, ਨੀਸੂ, ਨੀਲਮ ਰਾਣੀ, ਅਭਿਨਾਸ, ਸੀਲਾ ਦੇਵੀ, ਕਮਲੇਸ ਰਾਣੀ, ਦਰਸਨਾ ਦੇਵੀ, ਸੁਸਮਾ ਦੇਵੀ,ਮੂਰਤੀ, ਕਿਰਨਾ ਰਾਣੀ, ਨਿਰਮਲਾ ਦੇਵੀ,  ਅਨਾਮਿਕਾ ਗਰਗ, ਮੰਜੂ, ਸਰੋਜ ਬਾਲਾ, ਸੁਨੀਤਾ ਤੋ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।

NO COMMENTS