*ਹੜ੍ਹ ਮਾਰੇ ਲੋਕਾਂ ਲਈ ਮੈਡੀਕਲ ਕੈਂਪ ਲਗਾ ਕੇ ਵੰਡੀਆਂ ਦਵਾਈਆਂ*

0
59

ਮਾਨਸਾ 6 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ ):

ਡਾਕਟਰਾਂ ਦੀ ਸੰਸਥਾ ਆਈ.ਐੱਮ.ਏ, ਮਾਨਸਾ ਕੈਮਿਸਟ ਐਸੋਸੀਏਸ਼ਨ, ਵੁਆਇਸ ਆੱਫ ਮਾਨਸਾ, ਅਖਿਲ ਭਾਰਤੀਯ ਆਦਿੱਤਿਆ ਵਾਹਿਨੀ ਸੰਸਥਾ ਮਾਨਸਾ, ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਲਈ ਫਰੀ ਮੈਡੀਕਲ ਚੈੱਕਅਪ ਕੈਂਪ ਪਿੰਡ ਫੂਸ ਮੰਡੀ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ। ਜਿਸ ਵਿੱਚ 200 ਦੇ ਕਰੀਬ ਮਰੀਜਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਆਈ.ਐੱਮ.ਏ ਮਾਨਸਾ ਅਤੇ ਵੋਇਸ ਆੱਫ ਮਾਨਸਾ ਦੇ ਪ੍ਰਧਾਨ ਡਾ: ਜਨਕ ਰਾਜ ਸਿੰਗਲਾ (ਐੱਮ.ਡੀ), ਜਰਨਲ ਸਕੱਤਰ ਡਾ: ਸ਼ੇਰਜੰਗ ਸਿੱਧੂ (ਸਰਜਨ), ਡਾ: ਆਰ.ਐੱਸ ਰਾਏਪੁਰੀ (ਚਮੜੀ), ਡਾ: ਪਿਊਸ਼ ਗੋਇਲ (ਅੱਖਾਂ ਦੇ ਮਾਹਿਰ), ਡਾ: ਮਨੋਜ ਗੋਇਲ (ਮਾਨਸਿਕ ਰੋਗਾਂ ਦੇ ਮਾਹਿਰ), ਡਾ: ਸੁਨੀਲ ਗੋਇਲ ਐੱਮ.ਡੀ ਡਾਕਟਰਾਂ ਨੇ ਮਰੀਜਾਂ ਦਾ ਚੈੱਕਅਪ ਕੀਤਾ ਅਤੇ ਕੈਮਿਸਟ ਐਸੋਸੀਏਸ਼ਨ ਵੱਲੋਂ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ। ਇਸ ਕੈਂਪ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਡਿਪਟੀ ਕਮਿਸ਼ਨਰ ਮਾਨਸਾ ਰਿਸ਼ੀਪਾਲ ਸਿੰਘ, ਐੱਸ.ਡੀ.ਐੱਮ ਅਮਰਿੰਦਰ ਸਿੰਘ ਮੱਲ੍ਹੀ ਸਰਦੂਲਗੜ੍ਹ ਵਿਸ਼ੇਸ਼ ਮਹਿਮਾਨ ਤੌਰ ਤੇ ਸ਼ਾਮਿਲ ਹੋਏ। ਡਿਪਟੀ ਕਮਿਸ਼ਨਰ ਮਾਨਸਾ ਰਿਸ਼ੀਪਾਲ ਸਿੰਘ ਨੇ ਕਿਹਾ ਕਿ ਇਹ ਕੈਂਪ ਹੜ੍ਹ ਮਾਰੇ ਪਿੰਡਾਂ ਦੇ ਲੋਕਾਂ ਲਈ ਇੱਕ ਸੰਜੀਵਨੀ ਸਾਬਿਤ ਹੋਵੇਗਾ ਕਿਉਂਕਿ ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਬਹੁਤ ਲੋਕ ਬਿਮਾਰੀਆਂ ਅਤੇ ਹੋਰ ਮੁਸ਼ਕਿਲਾਂ ਵਿੱਚ ਘਿਰ ਜਾਂਦੇ ਹਨ। ਜਿਨ੍ਹਾਂ ਨੂੰ ਅਜਿਹੇ ਕੈਂਪ ਉਨ੍ਹਾਂ ਦੇ ਘਰ ਦੇ ਨੇੜੇ ਰਾਹਤ ਦਿੰਦੇ ਹਨ। ਉਨ੍ਹਾਂ ਪ੍ਰਬੰਧਕਾਂ, ਸੰਸਥਾਵਾਂ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ।

ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਇਸ ਕਾਰਜ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਇਹ ਕੈਂਪ ਇੱਕ ਬਹੁਤ ਵੱਡਾ ਉਪਰਾਲਾ ਹੈ। ਜਿਸ ਨਾਲ ਅਨੇਕਾਂ ਲੋਕਾਂ ਨੂੰ ਦਵਾਈ-ਬੂਟੀ ਤੋਂ ਇਲਾਵਾ ਡਾਕਟਰੀ ਸਹਾਇਤਾ ਵੀ ਘਰ ਬੈਠੇ ਹੀ ਮਿਲ ਸਕੀ ਕਿਉਂਕਿ ਹੜ੍ਹਾਂ ਦੇ ਪਾਣੀ ਕਾਰਨ ਚਮੜੀ, ਐਲਰਜੀ, ਅੱਖਾਂ ਦੀਆਂ ਬਿਮਾਰੀਆਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ। ਇਹ ਕੈਂਪ ਉਨ੍ਹਾਂ ਲਈ ਦਵਾ-ਦਾਰੂ ਬਣਿਆ ਹੈ। ਇਸ ਮੌਕੇ ਵੋਇਸ ਆੱਫ ਮਾਨਸਾ ਤੋਂ ਵਿਸ਼ਵ ਬਰਾੜ, ਬਲਵਿੰਦਰ ਸਿੰਘ ਕਾਕਾ, ਹਰਜੀਤ ਸਿੰਘ, ਸੰਸਥਾ ਦੇ ਪ੍ਰਧਾਨ ਦਰਸ਼ਨ ਪਾਲ, ਫਰਮਾਸਿਸਟ ਨਰੇਸ਼ ਬਿਰਲਾ, ਫਰਮਾਸਿਸਟ ਕ੍ਰਿਸ਼ਨ ਕੁਮਾਰ, ਫਰਮਾਸਿਸਟ ਭਰਪੂਰ ਸਿੰਘ ਨੇ ਦਵਾਈਆਂ ਵੰਡਣ ਦੀ ਸੇਵਾ ਨਿਭਾਈ। ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਰਿਸ਼ੀਪਾਲ ਸਿੰਘ ਆਈ.ਏ.ਐੱਸ, ਐੱਸ.ਡੀ.ਐੱਮ ਸਰਦੂਲਗੜ੍ਹ ਅਮਰਿੰਦਰ ਸਿੰਘ ਮੱਲ੍ਹੀ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕੈਂਪ ਵਿੱਚ ਪਹੁੰਚ ਕੇ ਡਾਕਟਰਾਂ ਅਤੇ ਸੰਸਥਾਵਾਂ ਨੂੰ ਥਾਪਣਾ ਦਿੱਤੀ। ਐੱਮ.ਡੀ ਡਾ: ਜਨਕ ਰਾਜ ਸਿੰਗਲਾ ਨੇ ਬੋਲਦਿਆਂ ਕਿਹਾ ਕਿ ਹੁਣ ਪਿੰਡਾਂ ਵਿੱਚ ਪਾਣੀ ਸੁੱਕਣ ਤੋਂ ਬਾਅਦ ਪਿੰਡਾਂ ਵਿੱਚ ਬਿਮਾਰੀਆਂ ਫੈਲ ਰਹੀਆਂ ਹਨ, ਜਿਸ ਵਿੱਚ ਜਿਆਦਾਤਰ ਚਮੜੀ, ਅੱਖਾਂ, ਸਾਹ-ਖਾਂਸੀ ਦੀਆਂ ਬਿਮਾਰੀਆਂ ਹਨ ਕਿਉਂਕਿ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਆਰਥਿਕ ਹਾਲਤ ਬਹੁਤ ਕਮਜੋਰ ਹੋ ਚੁੱਕੀ ਹੈ। ਇਸ ਲਈ ਇਨ੍ਹਾਂ ਲੋਕਾਂ ਦੀ ਸਿਹਤ ਸੰਭਾਲ ਦੀ ਜਿੰਮੇਵਾਰੀ ਲਈ ਆਈ.ਐੱਮ.ਏ ਸਿਹਤ ਵਿਭਾਗ ਦੇ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਕਰਨ ਲਈ ਹਮੇਸ਼ਾ ਤਿਆਰ ਰਹੇਗੀ। ਇਸ ਕੈਂਪ ਵਿੱਚ ਓਸਿਸ ਹੈਲਥ ਟੈਕਨਾਲਾਜਿਜ ਇੰਡੀਆ ਦੇ ਵਨੀਤ ਗਰਗ ਅਤੇ ਪੱਤਰਕਾਰ ਮਨਜੀਤ ਸਿੰਘ ਨੇ ਵੀ ਬੋਤਲ ਬੰਦ ਪਾਣੀ ਦੀ ਸੇਵਾ ਨਿਭਾਈ। ਅਖੀਰ ਵਿੱਚ ਪੱਤਰਕਾਰ ਮਨਜੀਤ ਸਿੰਘ ਅਤੇ ਡਾ: ਸ਼ੇਰਜੰਗ ਸਿੰਘ ਸਿੱਧੂ ਨੇ ਵੱਖ-ਵੱਖ ਸੰਸਥਾਵਾਂ, ਜਿਲ੍ਹਾ ਪ੍ਰਸ਼ਾਸ਼ਨ ਅਤੇ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਂਝੇ ਉੱਦਮ ਨਾਲ ਹੀ ਅਜਿਹੇ ਕਾਰਜ ਨੇਪਰੇ ਚੜ੍ਹਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਕੈਂਪ ਹੋਰ ਵੀ ਲੋੜਵੰਦ ਲੋਕਾਂ ਲਈ ਲਗਾਏ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਕੈਂਪ ਵਿਸ਼ੇਸ਼ ਰੂਪ-ਰੇਖਾ ਦੇਣ ਲਈ ਐੱਮ.ਡੀ ਡਾ: ਜਨਕ ਰਾਜ ਸਿੰਗਲਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਪਿੰਡ ਫੁਸ ਮੰਡੀ ਦੇ ਵਿਸ਼ੇਸ਼ ਸਹਿਯੋਗੀ ਸੁਪਰਵਾਈਜਰ ਸਿਮਰਨਜੀਤ ਸਿੰਘ ਮਾਨ ਫੂਸ ਮੰਡੀ, ਡਾ: ਰਾਜਵੀਰ ਸਿੰਘ ਫੂਸ ਮੰਡੀ, ਡਾ: ਦੀਪਕ ਬਜਾਜ ਝੰਡਾ ਖੁਰਦ, ਸਮਾਜ ਸੇਵੀ ਜਗਜੀਤ ਸਿੰਘ ਝੰਡਾ ਖੁਰਦ, ਡਾ: ਰਵੀ ਗੋਇਲ, ਰੋਬਿਨ ਸਿੰਘ ਮਸੌਣ ਬੁਢਲਾਡਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

NO COMMENTS