*ਹੜ੍ਹ ਪੀੜਤਾਂ ਦੀ ਮੱਦਦ ਲਈ ਭੈਣੀ ਬਾਘਾ ਤੋਂ ਲੰਗਰ ਤਿਆਰ ਕਰ ਕੇ ਭੇਜਿਆ*

0
31

ਮਾਨਸਾ 17 ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ ): ਪਿਛਲੇ ਕਰੀਬ ਡੇਢ ਹਫ਼ਤੇ ਤੋਂ ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ । ਪੰਜਾਬ ਨਾਲ ਲੱਗਦੇ ਹਰਿਆਣੇ ਦੇ ਪਿੰਡ ਚਾਂਦਪੁਰੇ ਵਿੱਚ ਘੱਗਰ ਵਿੱਚ ਕਰੀਬ 100 ਫੁੱਟ ਚੌੜਾ ਪਾੜ ਪੈਣ ਕਾਰਨ ਪੰਜਾਬ ਅਤੇ ਹਰਿਆਣੇ ਦੇ ਕਾਫੀ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ ਅਤੇ ਫ਼ਸਲਾਂ, ਸਬਜ਼ੀਆਂ ਅਤੇ ਹਰਾ ਚਾਰਾ ਖਤਮ ਹੋ ਗਿਆ ਹੈ । ਪਾਣੀ ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਲੋਕ ਆਪ ਮੁਹਾਰੇ ਹੀ ਲੋੜੀਦੀਆਂ ਵਸਤਾਂ (ਲੰਗਰ, ਹਰਾ-ਚਾਰਾ, ਮੈਡੀਕਲ ਸਹੂਲਤ) ਲੈ ਕੇ ਆਪਣੇ ਭਰਾਵਾਂ ਦੀ ਮਦਦ ਕਰਨ ਲਈ ਜਾ ਰਹੇ ਹਨ । ਇਸੇ ਤਹਿਤ ਅੱਜ ਮਾਨਸਾ ਦੇ ਪਿੰਡ ਭੈਣੀ ਬਾਘਾ ਤੋਂ ਮਜ਼ਦੂਰ ਪਰਿਵਾਰਾਂ ਦੇ ਨੌਜਵਾਨਾਂ ਵੱਲੋਂ ਇਕੱਠੇ ਹੋ ਕੇ ਬਾਬਾ ਮੋਤੀ ਦੀ ਅਗਵਾਈ ਵਿੱਚ ਲੰਗਰ ਲਿਜਾਣ ਦਾ ਉੱਦਮ ਕੀਤਾ ਗਿਆ । ਨੌਜਵਾਨਾਂ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਸਾਨ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਤਮ ਹੈ ਅਤੇ ਹਰ ਇੱਕ ਵਿਅਕਤੀ ਨੂੰ ਇਸ ਦਾ ਭਾਗੀਦਾਰ ਬਣਨਾ ਚਾਹੀਦਾ ਹੈ । ਉਪਰਾਲਾ ਕਰਨ ਵਾਲੇ  ਨੌਜਵਾਨਾਂ ਵਿੱਚ ਪ੍ਰਗਟ ਮਿਸਤਰੀ, ਹਰਦੀਪ ਮੈਬਰ, ਕਾਕਾ ਮੈਬਰ, ਗੁਰਪ੍ਰੀਤ ਗੋਰਾ ਅਤੇ ਭਾਕਿਯੂ (ਏਕਤਾ) ਡਕੌਂਦਾ ਦੇ ਕਾਕਾ ਸਿੰਘ ਸ਼ਾਮਲ ਸਨ ।

NO COMMENTS