ਹਜ਼ਾਰਾਂ ਐਨਪੀਐੱਸ ਕਰਮਚਾਰੀ 3 ਸਤੰਬਰ ਨੂੰ ਸਾੜਨਗੇ ਸਰਕਾਰ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ:ਯੂਨੀਅਨ ਆਗੂ

0
78

ਮਾਨਸਾ 31 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਅਤੇ ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ ਵੱਲੋਂ ਸਾਝੇ ਰੂਪ ਦੇ ਵਿਚ ਪੁਰਾਣੀ ਪੈਨਸ਼ਨ ਦੀ ਸਕੀਮ ਨੂੰ ਬਹਾਲ ਕਰਵਾਉਣ ਲਈ ਨਵਨਿਯੁਕਤ ਯੂਨੀਅਨ ਐਨਪੀਐਸਈਯੂ ਦੇ ਝੰਡੇ ਹੇਠ ਇਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਪੁਰਾਣੀ ਪੈਣਸ਼ਨ ਬਹਾਲ ਕਰਨ ਲਈ ਰੀਵਿਊ ਕਮੇਟੀ ਬਣਾਉਣ ਦੇ ਨੋਟੀਫਿਕੇਸ਼ਨ ਨੂੰ ਸਾੜਨ ਦਾ ਫੈਸਲਾ ਕੀਤਾ ਕਿਉਂਕਿ ਇਸ ਕਮੇਟੀ ਨੇ ਇਸ ਦਿਸ਼ਾ ਵੱਲ ਕੋਈ ਕਦਮ ਨਹੀਂ ਚੁਕਿਆ।ਐਨਪੀਐਸਈਯੂ ਪੰਜਾਬ ਜਿਲ੍ਹਾ ਮਾਨਸਾ ਦੇ  ਆਗੂਆਂ  ਨੇ ਕਿਹਾ ਕਿ  ਇੱਕ ਜਨਵਰੀ 2004 ਤੋਂ  ਨਿਯੁਕਤ ਹੋਏ ਨਵੀਂ ਪੈਨਸ਼ਨ ਸਕੀਮ ਅਧੀਨ ਆਉਣ ਵਾਲੇ ਸਮੂਹ ਕਰਮਚਾਰੀ ਤੇ ਅਧਿਕਾਰੀ 3 ਸਤੰਬਰ 2020 ਨੂੰ  Covid-19 ਦੀ ਹਦਾਇਤ ਕਾਰਨ ਜਿੱਥੇ ਵੀ ਮੌਜੂਦ ਹੋਣਗੇ ਆਪਣੇ-ਆਪਣੇ ਘਰਾਂ/ਦਫਤਰਾਂ ਵਿਚ Covid-19 ਤੋਂ ਬਚਾਅ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ  ਰੋਸ ਸਰੂਪ ਨੋਟੀਫਿਕੇਸ਼ਨ ਦੀਆਂ ਕਾਪੀਆਂ ਨੂੰ ਸਾੜਣਗੇ ਤਾਂਕਿ ਹਜ਼ਾਰਾਂ ਮੁਲਾਜ਼ਮਾਂ ਦੀ ਆਵਾਜ਼ ਨੂੰ ਗੁੰਗੀ ਤੇ ਬੋਲੀ ਸਰਕਾਰ ਤੱਕ ਪਹੁਚਾਇਆ ਜਾ ਸਕੇ । ਇਸ ਮੋਕੇ ਧਰਮਿੰਦਰ ਸਿੰਘ ਹੀਰੇਵਾਲਾ,ਰਵਿੰਦਰਪਾਲ ਸਿੰਘ, ਨਿਤਿਨ ਸੋਢੀ,ਕਰਮਜੀਤ ਸਿੰਘ ਤਾਮਕੋਟ,ਦਰਸਨ ਅਲੀਸੇਰ,ਕੁਲਦੀਪ ਸਿੰਘ, ਪਰਵਾਜਪਾਲ ਸਿੰਘ, ਸੰਦੀਪ ਸਿੰਘ, ਲਕਸਵੀਰ ਸਿੰਘ ,ਭੁਪਿੰਦਰ ਤੱਗੜ੍ਹ,ਅਮਰਦੀਪ ਕੋਰ ਹਾਜਰ ਸਨ।

NO COMMENTS