ਹੋਟਲ, ਰੈਸਟੋਰੈਂਟ ਤੇ ਮੈਰਿਜ ਪੈਲੇਸ ਰਾਤ 9:30 ਵਜੇ ਹੋਣਗੇ ਬੰਦ, ਪੰਜਾਬ ਸਰਕਾਰ ਵੱਲੋਂ ਨਵੀਆਂ ਗਾਈਡਲਾਈਨਜ਼

0
94

ਚੰਡੀਗੜ੍ਹ 25 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕੋਰੋਨਾ ਦੀ ਦਹਿਸ਼ਤ ਨੇ ਪੰਜਾਬ ਅੰਦਰ ਮੁੜ ਤੋਂ ਸਖ਼ਤੀ ਵਧਾ ਦਿੱਤੀ ਹੈ। ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਨਵੀਂਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ ਜਿਨ੍ਹਾਂ ਮੁਤਾਬਕ ਹੁਣ ਮਾਸਕ ਨਾ ਪਾਉਣ ਵਾਲਿਆਂ ਉਪਰ ਵੀ ਸਖ਼ਤੀ ਕੀਤੀ ਗਈ ਹੈ। ਬਿਨ੍ਹਾਂ ਮਾਸਕ ਵਾਲਿਆਂ ਨੂੰ ਹੁਣ 500 ਦੀ ਬਜਾਏ 1000 ਰੁਪਏ ਜੁਰਮਾਨਾ ਦੇਣਾ ਹੋਏਗਾ।

ਦਿੱਲੀ ਦੀ ਗੰਭੀਰ ਸਥਿਤੀ ਤੇ ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੇ ਖਦਸ਼ੇ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸਾਰੇ ਕਸਬਿਆਂ ਤੇ ਸ਼ਹਿਰਾਂ ਵਿੱਚ ਨਾਇਟ ਕਰਫਿਊ ਨੂੰ ਦੁਬਾਰਾ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਰਾਜ ਵਿੱਚ ਕਈ ਹੋਰ ਪਾਬੰਦੀਆਂ ਲਾਉਣ ਦੇ ਆਦੇਸ਼ ਦਿੱਤੇ ਹਨ।

  • 1 ਦਸੰਬਰ ਤੋਂ ਰਾਤ 10 ਵਜੇਂ ਤੋਂ ਸਵੇਰ 5 ਵਜੇ ਤੱਕ ਰਹੇਗਾ ਨਾਈਟ ਕਰਫਿਊ।
  • ਰੈਸਟੋਰੈਂਟ, ਮੈਰਿਜ ਪੈਲਸ ਆਦਿ ਨੂੰ ਵੀ 9:30 ਵਜੇ ਤੱਕ ਬੰਦ ਕਰਨ ਦੇ ਹੁਕਮ ਹਨ।
  • 15 ਦਸੰਬਰ ਨੂੰ ਮੁੜ ਰਿਵਿਊ ਕੀਤਾ ਜਾਏਗਾ ਤੇ ਸਥਿਤੀ ਮੁਤਾਬਕ ਅਗਲੇ ਆਦੇਸ਼ ਜਾਰੀ ਕੀਤੇ ਜਾਣਗੇ।
  • ਪੰਜਾਬ ਵਿੱਚ ਇਲਾਜ ਲਈ ਦਿੱਲੀ ਤੋਂ ਆਏ ਮਰੀਜ਼ਾਂ ਦੇ ਪ੍ਰਵਾਹ ਨੂੰ ਵੇਖਦਿਆਂ ਰਾਜ ਦੇ ਨਿੱਜੀ ਹਸਪਤਾਲਾਂ ਵਿੱਚ ਬੈਡ ਦੀ ਉਪਲਬਧਤਾ ਦੀ ਸਮੀਖਿਆ ਦਾ ਵੀ ਫੈਸਲਾ ਲਿਆ ਗਿਆ ਹੈ।
  • ਮੁੱਖ ਮੰਤਰੀ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਸਬੰਧਤ ਵਿਭਾਗਾਂ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ ਹੈ ਤਾਂ ਜੋ ਹੋਰ ਪ੍ਰਾਈਵੇਟ ਹਸਪਤਾਲਾਂ ਨੂੰ ਕੋਵਿਡ ਦੀ ਦੇਖਭਾਲ ਲਈ ਉਤਸ਼ਾਹਤ ਕੀਤਾ ਜਾ ਸਕੇ।

NO COMMENTS