*ਹੈਲੀਕਾਪਟਰ ਹਾਦਸੇ ਦੇ ਸਹੀਦਾ ਨੂੰ ਦਿੱਤੀਆਂ ਸਰਧਾਜਲੀਆਂ*

0
26

ਬੁਢਲਾਡਾ 13 ਦਸੰਬਰ (ਸਾਰਾ ਯਹਾਂ/ਅਮਨ ਮੇਹਤਾ): ਸਹਿਰ ਦੀ ਸੀਨੀਅਰ ਸਿਟੀਜਨ ਐਸੋਸੀਏਸਨ ਵੱਲੋਂ ਪਿਛਲੇ ਦਿਨੀ ਇੱਕ ਹੈਲੀਕਾਪਟਰ ਹਾਦਸੇ ਵਿੱਚ ਸਹੀਦ ਹੋਏ ਜਰਨਲ, ਉਸਦੀ ਪਤਨੀ ਅਤੇ 11 ਹੋਰ ਸਾਥੀਆਂ ਨੂੰ ਸਰਧਾਜਲੀਆਂ ਦਿੱਤੀਆ ਗਈਆ। ਇਸ ਮੋਕੇ ਦੋ ਮਿੰਟ ਦਾ ਮੋਨ ਵੀ ਧਾਂਰਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਐਸੋਸੀਏਸਨ ਦੇ ਆਗੂਆਂ ਨੈ ਕਿਹਾ ਕਿ ਪਿਛਲੇ ਦਿਨੀ ਸੀ ਡੀ ਐਸ ਜਰਨਲ ਬਿਪਨ ਰਾਵਤ, ਉਨ੍ਹਾਂ ਦੀ ਪਤਨੀ ਅਤੇ 11 ਹੋਰ ਜਾਬਾਜ ਫੋਜੀ ਸਾਥੀ ਇੱਕ ਹਵਾਈ ਹਾਦਸੇ ਵਿੱਚ ਸਹੀਦ ਹੋ ਗਏ ਸਨ। ਇਸ ਮੌਕੇ ਐਸੋਸੀਏਸਨ ਦੇ ਮੈਬਰਾਂ ਵੱਲੋਂ ਸਰਧਾ ਦੇ ਫੁੱਲ ਵੀ ਭੇਟ ਕੀਤੇ ਗਏ। ਇਸ ਮੋਕੇ ਸੰਸਥਾ ਦੀ ਵਿੱਤੀ ਪੁਜੀਸਨ, ਕੰਮਾਂ ਅਤੇ ਆਉਣ ਵਾਲੇ ਸਮੇ ਵਿੱਚ ਕਰਨ ਵਾਲੇ ਕੰਮਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। ਇਸ ਮੋਕੇ ਪ੍ਰਧਾਨ ਕੇਵਲ ਗਰਗ, ਬਨਾਰਸੀ ਦਾਸ ਜੈਨ, ਮਾਸਟਰ ਅਮਰੀਕ ਸਿੰਘ, ਮਾਸਟਰ ਬਲਜੀਤ ਸਿੰਘ ਖੀਵਾ, ਜਸਵੰਤ ਸਿੰਗਲਾ, ਡਾਕਟਰ ਰਮੇਸ ਚੰਦ ਬੰਗਾਲੀ, ਦਰਸਨ ਸਿੰਘ, ਸੱਤਪਾਲ ਗਰਗ, ਅਮਰੀਕ ਭੱਠਲ, ਜਗਦੀਸ ਸਰਮਾ ਆਦਿ ਮੈਬਰ ਹਾਜ਼ਰ ਸਨ। ਇਸ ਮੌਕੇ ਸੰਸਥਾ ਦੇ ਮੈਬਰ ਲਾਲ ਸਿੰਘ ਦੀ ਹੋਈ ਬੇਵਕਤੀ ਮੌਤ ਦੇ ਸਰਧਾਂ ਦੇ ਫੁੱਲ ਭੇਂਟ ਕੀਤੇ ਗਏ। 

NO COMMENTS