ਹੁਸ਼ਿਆਰਪੁਰ ‘ਚ ਦਰਦਨਾਕ ਸੜਕ ਹਾਦਸਾ, ਰੁੱਖ ਨਾਲ ਟਕਰਾ ਕੇ ਕਾਰ ਨੂੰ ਲੱਗੀ ਅੱਗ, ਵਕੀਲ ਤੇ ਮਹਿਲਾ ਜਿਉਂਦੇ ਸੜੇ

0
88

ਹੁਸ਼ਿਆਰਪੁਰ15 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਹਾਦਸਾ ਦੀਵਾਲੀ ਵਾਲੀ ਰਾਤ ਨੂੰ ਸਿੰਗਿਡੀਵਾਲਾ ਦੇ ਨੇੜੇ ਹੋਇਆ। ਜਾਣਕਾਰੀ ਮੁਤਾਬਕ ਗੱਡੀ ਇੱਕ ਦਰਖ਼ਤ ਨਾਲ ਟਕਰਾਈ ਜਿਸ ਮਗਰੋਂ ਉਸ ਵਿੱਚ ਅੱਗ ਲੱਗ ਗਈ। ਸੈਂਟਰ ਲੌਕ ਨਾ ਖੁੱਲ੍ਹਣ ਕਾਰਨ ਦੋਨਾਂ ਕਾਰ ਸਵਾਰਾਂ ਦੀ ਕਾਰ ਦੇ ਅੰਦਰ ਹੀ ਸੜਨ ਕਾਰਨ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਵਕੀਲ ਭਗਵੰਤ ਕਿਸ਼ੋਰ ਗੁਪਤਾ ਤੇ ਉਸ ਦੀ ਸਹਾਇਕ ਸੀਆ ਖੁੱਲਰ ਵਜੋਂ ਵਜੋਂ ਹੋਈ ਹੈ। ਸੂਚਨਾ ਮਗਰੋਂ ਪੁਲਿਸ ਮੌਕੇ ਤੇ ਪਹੁੰਚੀ ਤੇ ਫਾਇਰ ਬ੍ਰਿਗੇਡ ਬੁਲਾ ਕੇ ਅੱਗ ਬੁਝਾਈ ਪਰ ਉਦੋਂ ਤੱਕ ਦੋਨਾਂ ਦੀ ਮੌਤ ਹੋ ਚੁੱਕੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

NO COMMENTS