ਹੁਣ WhatsApp ਤੇ ਲਓ ਕੋਰੋਨਾ ਦੀ ਸਾਰੀ ਜਾਣਕਾਰੀ, ਦੇਸ਼ ‘ਚ 195 ਸੰਕਰਮਿਤ 20 ਮਰੀਜ਼ ਹੋਏ ਠੀਕ

0
108

ਨਵੀਂ ਦਿੱਲੀ: ਸਰਕਾਰ ਨੇ ਕੋਰੋਨਾ ‘ਤੇ ਇੱਕ ਵਟਸਐਪ ਚੈਟਬੋਟ ਬਣਾਈ ਹੈ। ਭਾਰਤ ਸਰਕਾਰ ਨੇ ਇਸਦਾ ਨਾਮ MyGov ਕੋਰੋਨਾ ਹੈਲਪਡੇਸਕ ਰੱਖਿਆ ਹੈ। ਇਸਦੇ ਲਈ ਵਟਸਐਪ ਨੰਬਰ 9013151515 ਹੈ। ਇਸ ਵਟਸਐਪ ਨੰਬਰ ਦੀ ਮਦਦ ਨਾਲ ਤੁਸੀਂ ਕੋਰੋਨਾ ਵਾਇਰਸ ਬਾਰੇ ਨੈਸ਼ਨਲ ਫਾਰਮਾਸਿਯੁਟੀਕਲ ਪ੍ਰਾਈਸਿੰਗ ਅਥਾਰਟੀ ਦੀ ਮਦਦ ਨਾਲ ਕੋਰੋਨਾ ਵਾਇਰਸ ਨਾਲ ਜੁੜੇ ਪ੍ਰਸ਼ਨਾਂ ਦੇ ਜਵਾਬ ਜਾਣ ਸਕਦੇ ਹੋ। ਇਹ ਜਾਣਕਾਰੀ MyGovindia ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਦਿੱਤੀ ਗਈ ਹੈ।

MyGovIndia@mygovindia

Namaste MyGov family!

For sharing the new MyGov Corona Helpdesk, pls share this link: https://wa.me/919013151515?text=Hi …

(This will open up the MyGov Corona Helpdesk inside WhatsApp.)

Help your Govt help fight misinformation with facts! #IndiaFightsCorona #sankalpandsayyam

1,3908:31 AM – Mar 20, 2020Twitter Ads info and privacy881 people are talking about this

ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 195 ਹੋ ਗਈ ਹੈ, ਜਿਨ੍ਹਾਂ ਵਿੱਚ 32 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਕੋਰੋਨਾ ਤੋਂ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੀ ਚਾਰ ਹੋ ਗਈ ਹੈ। ਦੇਸ਼ ਵਿੱਚ ਸਭ ਤੋਂ ਵੱਧ ਸੰਕਰਮਿਤ ਮਹਾਰਾਸ਼ਟਰ ਵਿੱਚ ਹੈ। ਇੱਥੇ 47 ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੇਰਲਾ ਵਿੱਚ 28 ਲੋਕਾਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਪਾਈ ਗਈ ਹੈ। ਦੂਜੇ ਰਾਜਾਂ ਦੀ ਗੱਲ ਕਰੀਏ ਤਾਂ, 17 ਲੋਕ ਦਿੱਲੀ ਵਿੱਚ, ਉੱਤਰ ਪ੍ਰਦੇਸ਼ ਵਿੱਚ 19, ਕਰਨਾਟਕ ਵਿੱਚ 15, ਲੱਦਾਖ ਵਿੱਚ 10, ਪੱਛਮੀ ਬੰਗਾਲ ਵਿੱਚ 1, ਹਰਿਆਣਾ ਵਿੱਚ 17, ਛੱਤੀਸਗੜ ਵਿੱਚ 1 ਅਤੇ ਗੁਜਰਾਤ ਵਿੱਚ ਦੋ ਵਿਅਕਤੀ ਹਨ।

NO COMMENTS