ਮਾਨਸਾ/12ਮਈ,(ਸਾਰਾ ਯਹਾ ,(ਬਲਜੀਤ ਸ਼ਰਮਾ)ਕੋਰੋਨਾ ਵਾਇਰਸ ਨਾਲ ਲੜਾਈ ਲੜਦਿਆਂ ਸਰਕਾਰਾਂ ਵੱਲੋਂ ਕੀਤੇ ਲਾਕਡਾਊਨ ਚ ਦੁਕਾਨਦਾਰਾਂ ਤੇ ਆਮ ਲੋਕਾਂ ਦੀਆਂ ਦਰਬਾਰ ਪੁੱਜੀਆਂ ਦਿੱਕਤਾਂ ਨੂੰ ਜ਼ਿਲਾ ਯੋਜਨਾ ਕਮੇਟੀ ਮਾਨਸਾ ਦੇ ਚੈਅਰਮੈਨ ਪ੍ਰੇਮ ਮਿੱਤਲ ਨੇ ਫੌਰੀ ਤੌਰ ਤੇ ਹੱਲ ਕੀਤਾ ਹੈ। ਇੰਨਾਂ ਦਿਨਾਂ ਵਿਚ ਮੰਦੀ ਦੀ ਮਾਰ ਝੱਲ ਰਹੇ ਦੁਕਾਨਦਾਰਾਂ ਨੂੰ ਸਰਕਾਰ ਤੇ ਆਦੇਸ਼ਾਂ ਤੇ ਚੇਅਰਮੈਨ ਮਿੱਤਲ ਵਲੋਂ ਵਧੇਰੇ ਸਮਾਂ ਦਿਵਾਇਆ ਗਿਆ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਕਰਿਆਨਾ ਐਸੋਸੀਏਸ਼ਨ ਮਾਨਸਾ ਦਾ ਇਕ ਵਫਦ ਜ਼ਿਲਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ ਨੂੰ ਮਿਲਿਆ।ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਸੁਰੇਸ਼ ਨੰਦਗੜੀਆ,ਜ਼ਿਲਾ ਪ੍ਰਧਾਨ ਵਿਜੈ ਕੁਮਾਰ ਤੇ ਅੱਗਰਵਾਲ ਸਭਾ ਦੇ ਸੂਬਾ ਆਗੂ ਅਸ਼ੋਕ ਕੁਮਾਰ ਨੇ ਮੰਗ ਕੀਤੀ ਕਿ ਕਰਿਆਨਾ ਸਮੱਗਰੀ ਲੋਕਾਂ ਦੀ ਰੋਜਮਰਾ ਦੀ ਜਿੰਦਗੀ ਲਈ ਜਰੂਰੀ ਹੈ,ਪਰ ਦੁਕਾਨਾਂ ਖੁੱਲਣ ਦਾ ਸਮਾਂ ਦੋ ਦਿਨ ਹੋਣ ਕਰਕੇ ਇਸ ਤਰਾਂ ਨਾਲ ਤਾਂ ਲੋਕਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ ਤੇ ਨਾ ਹੀ ਦੁਕਾਨਦਾਰਾਂ ਦਾ ਕਾਰੋਬਾਰ ਦਰੁਸਤ ਤਰੀਕੇ ਨਾਲ ਚੱਲਦਾ ਹੈ। ਇਸ ਤਰਾਂ ਦੀ ਹਾਲਤ ਨੂੰ ਦੇਖਦਿਆਂ ਜ਼ਿਲਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ ਨੇ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨਾਲ ਮਿਲ ਕੇ ਉਨਾਂ ਨੂੰ ਇਸ ਤੋਂ ਵਾਕਿਫ ਕਰਵਾਇਆ। ਜਿਸ ਤੋਂ ਬਾਅਦ ਦੁਕਾਨਦਾਰਾਂ ਨੂੰ ਹਫਤੇ ਚ ਪੰਜ ਦਿਨ ਕਰਿਆਨਾ ਦੁਕਾਨਾਂ ਖੋਲਣ ਦਾ ਸਮਾਂ ਨਿਸ਼ਚਿਤ ਕੀਤਾ ਗਿਆ। ਇਸ ਦੇ ਧੰਨਵਾਦ ਕਰਦਿਆਂ ਕਰਿਆਨਾ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਸ਼ੁਰੇਸ਼ ਨੰਦਗੜੀਆ ਨੇ ਪੇ੍ਰਮ ਮਿੱਤਲ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਤੇ ਸਮਝਣ ਚ ਚੇਅਰਮੈਨ ਨੇ ਵੱਡੀ ਭੁੂਮਿਕਾ ਨਿਭਾਈ ਹੈ। ਪ੍ਰੇਮ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸੰਕਟ ਦੀ ਘੜੀ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਨਜਿੱਠ ਰਹੀ ਹੈ,ਜਿਸ ਨਾਲ ਅਸੀਂ ਕੋਰੋਨਾ ਮਹਾਂਮਾਰੀ ਨਾਲ ਜੰਗ ਲੜ ਸਕੇ ਹਨ। ਉਨਾਂ ਭਰੋਸਾ ਦਿੱਤਾ ਕਿ ਛੇਤੀ ਹੀ ਅਸੀਂ ਇਸ ਮੁਸੀਬਤ ਦੀ ਘੜੀ ਚੋਂ ਬਾਹਰ ਹੋਵਾਂਗੇ। ਇਸ ਮੌਕੇ ਰੁਲਦੂ ਰਾਮ, ਹਰਮੇਸ਼ ਨੰਦਗੜੀਆ,, ਪਵਨ ਕਟਲੀ, ਜਗਤ ਰਾਮ ਮਾਨਸਾ ਆਦਿ ਹਾਜਰ ਸਨ।