ਹੁਣ ਸੇਵਾ ਕੇਂਦਰਾਂ ਵਿੱਚ ਮਿਲਣਗੀਆਂ ਟਰਾਂਸਪੋਰਟ ਨਾਲ ਸਬੰਧਤ 35 ਹੋਰ ਸੇਵਾਵਾਂ: ਡਿਪਟੀ ਕਮਿਸ਼ਨਰ

0
160

ਮਾਨਸਾ,05 ਜਨਵਰੀ (ਸਾਰਾ ਯਹਾ /ਜੋਨੀ ਜਿੰਦਲ) : ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੀਆਂ ਹੁਣ 35 ਤਰ੍ਹਾਂ ਦੀਆਂ ਸੇਵਾਵਾਂ  ਸੇਵਾ ਕੇਂਦਰਾਂ ਵਿੱਚ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਸੇਵਾਵਾਂ ਹੁਣ ਸੇਵਾ ਕੇਂਦਰਾਂ ਵਿਚ ਦੇਣੀਆਂ ਸ਼ੁਰੂ ਕੀਤੀਆਂ ਗਈਆਂ ਹਨ।ਇਸ ਤੋਂ ਇਲਾਵਾ ਜ਼ਿਲੇ੍ਹ ਦੇ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ।
     ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਸੇਵਾਵਾਂ ਵਿੱਚ ਡੂਪਲੀਕੇਟ ਡਰਾਇਵਿੰਗ ਲਾਇਸੰਸ, ਰੀਨਿਊ ਲਾਇਸੰਸ, ਐਡਰੈੱਸ ਚੈਂਜ, ਰੀਪਲੇਸਮੈਂਟ ਲਾਇਸੰਸ, ਐਨ.ਓ.ਸੀ., ਨਾਮ ਬਦਲੀ ਡਰਾਈਵਿੰਗ ਲਾਇਸੰਸ, ਮੋਬਾਈਲ ਅਪਡੇਟ, ਕੰਡੇਕਟਰ ਲਾਇਸੰਸ ਰੀਨਿਊ, ਆਨਲਾਈਨ ਟੈਕਸ ਰਜਿਸਟਰਡ ਟਰਾਂਸਪੋਰਟ ਅਤੇ ਨਵੀਂ ਟਰਾਂਸਪੋਰਟ, ਟਰਾਂਸਫਰ, ਡੂਪਲੀਕੇਟ ਆਰ.ਸੀ., ਐਡਰੈੱਸ ਚੇਂਜ, ਐਨ.ਓ.ਸੀ.ਅਦਰ ਸਟੇਟ, ਚੈੱਕ ਈੑਪੈਮੈਂਟ ਸਟੇਟਸ ਆਦਿ 35 ਤਰ੍ਹਾਂ ਦੀਆਂ ਸੇਵਾਵਾਂ ਸ਼ਾਮਲ ਹਨ।
    ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਾਰੀਆਂ ਸੇਵਾਵਾਂ ਹੁਣ ਸੇਵਾ ਕੇਂਦਰਾਂ ਤੋਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਮੰਤਵ ਲੋਕਾਂ ਨੂੰ ਖਜਲੑਖੁਆਰੀ ਤੋਂ ਬਚਾਉਣਾ ਹੈ ਇਸੇ ਤਹਿਤ ਇਕੋ ਛੱਤ ਹੇਠ ਅਨੇਕਾਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। 

NO COMMENTS