ਹੁਣ ਭੂਚਾਲ ਦਾ ਖਤਰਾ, 24 ਘੰਟਿਆ ਦੌਰਾਨ 10 ਝਟਕੇ, ਮੌਸਮ ਵਿਭਾਗ ਚੌਕਸ

0
228

ਚੰਬਾ: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਭੂਚਾਲ ਦੇ ਝਟਕੇ ਵਾਰ-ਵਾਰ ਮਹਿਸੂਸ ਕੀਤੇ ਜਾ ਰਹੇ ਹਨ। ਐਤਵਾਰ ਤੇ ਸੋਮਵਾਰ ਨੂੰ ਪਿਛਲੇ 24 ਘੰਟਿਆਂ ਦੌਰਾਨ ਚੰਬਾ ਜ਼ਿਲ੍ਹੇ ਵਿੱਚ 10 ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ। ਇਸ ਵਿੱਚ ਸਭ ਤੋਂ ਤੀਬਰਤਾ ਦਾ 4.5 ਦਾ ਭੁਚਾਲ ਆਇਆ ਸੀ ਜਿਸ ਦਾ ਕੇਂਦਰ ਚੰਬਾ ਵਿੱਚ ਜ਼ਮੀਨ ਦੇ ਅੰਦਰ 10 ਕਿਲੋਮੀਟਰ ਸੀ।

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਚੰਬਾ ਵਿੱਚ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਇਹ ਪਹਿਲੀ ਵਾਰ ਨਹੀਂ ਜਦੋਂ ਅਜਿਹਾ ਹੋਇਆ ਹੈ। ਇਸ ਤੋਂ ਪਹਿਲਾਂ ਵੀ ਕਿਨੌਰ ਦੇ ਰਾਮਪੁਰ ਤੇ ਸ਼ਿਮਲਾ ‘ਚ ਭੂਚਾਲ ਦੇ ਝਟਕੇ ਅਕਸਰ ਆ ਚੁੱਕੇ ਹਨ।

ਇਸ ਲਈ ਇਨ੍ਹਾਂ ਝਟਕਿਆਂ ਨੂੰ ਹਲਕੇ ‘ਚ ਲੈ ਕਿ ਚੁੱਪ ਚਾਪ ਨਹੀਂ ਬੈਠਣਾ ਚਾਹੀਦਾ ਕਿਉਂਕਿ ਹਿਮਾਚਲ ਭੂਚਾਲ ਲਈ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਤੇ 4-5 ਜ਼ੋਨਾਂ ਵਿੱਚ ਆਉਂਦਾ ਹੈ। ਇਸ ਲਈ ਭੂਚਾਲ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

NO COMMENTS