*ਹੁਣ ਪੰਜਾਬ ਸਰਕਾਰ ਦੀ ਰਡਾਰ ‘ਤੇ ਤ੍ਰਿਪਤ ਬਾਜਵਾ ! ਅੰਮ੍ਰਿਤਸਰ ਜ਼ਮੀਨ ‘ਚ 28 ਕਰੋੜ ਦੀ ਧੋਖਾਧੜੀ ਦਾ ਦੋਸ਼*

0
34

ਚੰਡੀਗੜ੍ਹ  29,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ): : ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸੰਗਤ ਸਿੰਘ ਗਿਲਜੀਆਂ ਤੋਂ ਬਾਅਦ ਹੁਣ ਸਾਬਕਾ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੀ ਪੰਜਾਬ ਸਰਕਾਰ ਦੇ ਰਾਡਾਰ ‘ਤੇ ਹਨ। ਸੂਤਰਾਂ ਮੁਤਾਬਕ ਉਨ੍ਹਾਂ ਖਿਲਾਫ ਜਲਦ ਹੀ ਵੱਡੀ ਕਾਰਵਾਈ ਹੋ ਸਕਦੀ ਹੈ। ਤ੍ਰਿਪਤ ਰਜਿੰਦਰ ਬਾਜਵਾ ‘ਤੇ  ਅੰਮ੍ਰਿਤਸਰ ‘ਚ ਜ਼ਮੀਨ ਦੇ ਸੌਦੇ ‘ਚ 28 ਕਰੋੜ ਦੀ ਧੋਖਾਧੜੀ ਦਾ ਇਲਜ਼ਾਮ ਲੱਗਿਆ ਹੈ। ਇਸ ਬਾਰੇ ਮੌਜੂਦਾ ਪੇਂਡੂ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਿਪੋਰਟ ਸੌਂਪੀ ਗਈ ਹੈ। 

ਸੂਤਰਾਂ ਮੁਤਾਬਕ ਉਨ੍ਹਾਂ ਸਮੇਤ 2 ਆਈਏਐਸ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਦੀ ਤਿਆਰੀ ਹੈ। ਮੰਤਰੀ ਧਾਲੀਵਾਲ ਨੇ ਕਿਹਾ ਕਿ ਇਸ ਵਿੱਚ ਸਾਬਕਾ ਮੰਤਰੀਆਂ ਤੇ 2 ਆਈਏਐਸ ਦੇ ਨਾਂ ਆਉਣ ਕਾਰਨ ਕਾਰਵਾਈ ਕਰਨਾ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ। ਇਸ ਲਈ ਇਸ ਨੂੰ ਮੁੱਖ ਮੰਤਰੀ ਨੂੰ ਸੌਂਪ ਦਿੱਤਾ ਗਿਆ ਹੈ।

28 ਕਰੋੜ ਦੀ ਧੋਖਾਧੜੀ 
ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਪੰਚਾਇਤ ਨੇ ਅੰਮ੍ਰਿਤਸਰ ਦੇ ਪਿੰਡ ਭਗਤੂਪੁਰਾ ਵਿੱਚ ਜ਼ਮੀਨ ਅਲਫ਼ਾ ਇੰਟਰਨੈਸ਼ਨਲ ਵੇਚ ਦਿੱਤੀ ਸੀ। ਸਰਕਾਰ ਬਣਦਿਆਂ ਹੀ ਇਸ ਵਿਕਰੀ ਵਿੱਚ ਕਰੋੜਾਂ ਦੀ ਧੋਖਾਧੜੀ ਦਾ ਸ਼ੱਕ ਜਤਾਇਆ ਗਿਆ ਸੀ। ਇਸ ਨੂੰ ਲੈ ਕੇ ਉਨ੍ਹਾਂ ਵੱਲੋਂ 20 ਮਈ ਨੂੰ ਇਸਦੀ 3 ਮੈਂਬਰੀ ਜਾਂਚ ਟੀਮ ਬਣਾਈ ਗਈ ਸੀ। ਜਾਂਚ ਰਿਪੋਰਟ ਆਉਣ ਤੋਂ ਬਾਅਦ ਇਸ ਨੂੰ ਮੁੱਖ ਮੰਤਰੀ ਨੂੰ ਸੌਂਪ ਦਿੱਤਾ ਗਿਆ ਹੈ।


ਸਰਕਾਰ ਬਦਲਣ ਦੇ ਬਾਵਜੂਦ ਬਾਜਵਾ ਨੇ ਕੀਤੇ ਦਸਤਖਤ 
ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ 11 ਮਾਰਚ ਦੀ ਸਵੇਰ ਨੂੰ ਕਾਂਗਰਸ ਸਰਕਾਰ ਦੇ ਸੀਐਮ ਚਰਨਜੀਤ ਚੰਨੀ ਨੇ ਅਸਤੀਫਾ ਦੇ ਦਿੱਤਾ ਸੀ। ਨਵੀਂ ਸਰਕਾਰ ਬਣ ਚੁੱਕੀ ਸੀ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਮੰਤਰੀ ਨੇ ਉਸੇ ਦਿਨ ਫਾਈਲ ‘ਤੇ ਦਸਤਖਤ ਕਰ ਦਿੱਤੇ। ਸਵਾਲ ਇਹ ਹੈ ਕਿ ਜਿਹੜੀ ਫਾਈਲ 4-5 ਸਾਲ ਸਾਈਨ ਨਹੀਂ ਹੋਈ ਉਸ ‘ਤੇ ਇੰਨੀ ਜਲਦੀ ਦਸਤਖਤ ਕਿਵੇਂ ਹੋ ਗਏ। ਉਧਰ ਹੀ ਬਾਜਵਾ ਨੇ ਬੇਵਜ੍ਹਾ ਮਾਮਲੇ ‘ਚ ਫਸਾਉਣ ਦੇ ਦੋਸ਼ ਲਗਾਏ ਹਨ ਉਹਨਾਂ ਕਿਹਾ ਕਿ ਜੇ ਇੰਨਾ ਹੀ ਸੀ ਰਜਿਸਟ੍ਰੀ ਰੋਕੀ ਜਾ ਸਕਦੀ ਸੀ।

NO COMMENTS