*ਹੁਣ ਪੀਸੀਆਰ ਦੇ ਜਵਾਨ ਵੀ ਕੱਟ ਰਹੇ ਹਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ*

0
203

ਮਾਨਸਾ 27 ਜੂਨ(ਸਾਰਾ ਯਹਾਂ/ਬੀਰਬਲ ਧਾਲੀਵਾਲ):
ਮਾਨਸਾ ਜਦੋਂ ਵੀ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਸਜ਼ਾ ਦੇਣਾ ਪੁਲਿਸ ਪ੍ਰਸ਼ਾਸਨ ਦੀ ਡਿਊਟੀ ਹੈ। ਅੱਜ ਕੱਲ ਮਾਨਸਾ ਵਿੱਚ ਕੁਝ ਅਜਿਹੇ ਨਜ਼ਾਰੇ ਦੇਖਣ ਲਈ ਮਿਲ ਰਹੇ ਹਨ। ਕਿ ਕੁਝ ਪੀ ਸੀ ਆਰ ਦੇ ਜਵਾਨ ਵੀ ਹੱਥਾਂ ਵਿੱਚ ਚਲਾਨ ਬੁੱਕ ਰੱਖਦੇ ਹਨ ਕੀ ਜ਼ਿਲਾ ਪੁਲਿਸ ਪ੍ਰਸ਼ਾਸਨ ਕੋਲ ਟ੍ਰੈਫਿਕ ਪੁਲਿਸ ਦੀ ਕਮੀ ਹੈ।  ਫਿਰ  ਪੀ ਸੀ ਆਰ ਜਵਾਨਾਂ ਦੇ ਹੱਥਾਂ ਵਿੱਚ ਚਲਾਨ ਬੁੱਕ ਕਿਉਂ ਹਨ।  ਪੁਲਸ ਪ੍ਰਸ਼ਾਸਨ ਦਾ ਕੰਮ ਹੁੰਦਾ ਹੈ ਸ਼ਹਿਰ ਵਾਸੀਆਂ ਨੂੰ ਸੁਰੱਖਿਆ ਦੇਣਾ ਪਿਛਲੇ ਦਿਨਾਂ ਵਿੱਚ ਕਾਫੀ ਚੋਰੀਆਂ ਅਤੇ ਹੋਰ ਘਟਨਾਵਾਂ ਸਾਹਮਣੇ ਆ ਰਹੀਆਂ ਹਨ । ਸਮਿਆਂ ਦੌਰਾਨ ਮਾਨਸਾ ਦੇ ਬਹੁਤ ਪੁਆਇੰਟਾ ਤੇ ਨਾਕੇਬੰਦੀ ਕੀਤੀ ਜਾਂਦੀ ਸੀ।  ਪਰ ਹੁਣ ਕੁਝ ਪੁਆਇੰਟਾਂ ਤੇ ਅਜਿਹਾ ਨਹੀਂ ਹੋ ਰਿਹਾ ਹੈ। ਜ਼ਿਲ੍ਹਾ ਮਾਨਸਾ ਦੇ ਵਾਸੀ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀ ਨੁਮਾਇੰਦਗੀ ਸਰਕਾਰ ਵਿਚ ਕੌਣ ਕਰ ਰਿਹਾ ਹੈ ਉਹ ਆਪਣਾ ਦੁਖੜਾ ਲੈ ਕੇ ਅਫਸਰ ਜਾਂ ਲੀਡਰ ਕੋਲ ਜਾਣ। ਟਰੈਫਿਕ ਪੁਲਸ ਵੱਲੋਂ ਹਰ ਰੋਜ਼ ਧੜਾਧੜ ਸੈਂਕੜਿਆਂ ਦੀ ਗਿਣਤੀ ਵਿੱਚ ਚਲਾਨ ਕੱਟੇ ਜਾਂਦੇ ਹਨ ਆਮ ਹੀ ਸ਼ਾਮ ਵੇਲੇ ਦੇਖਿਆ ਜਾਂਦਾ ਹੈ ਕਿ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰਾਂ ਨੂੰ ਵਾਪਸ ਜਾ ਰਹੀ ਮਜ਼ਦੂਰ ਇਨ੍ਹਾਂ ਵਿਚੋਂ ਬਹੁਤੇ ਇਕ ਮੋਟਰਸਾਈਕਲ ਤੇ ਤਿੰਨ ਤਿੰਨ ਜਣੇ ਸਵਾਰ ਹੁੰਦੇ ਹਨ। ਉਨ੍ਹਾਂ ਦਾ ਚਲਾਣ ਕੱਟਿਆ ਜਾਂਦਾ ਹੈ ਜਿਸ ਕਾਰਨ ਮਜ਼ਦੂਰ ਵਰਗ ਵਿੱਚ ਪਾਈ ਨਿਰਾਸ਼ਤਾ ਪਾਈਂ ਜਾ ਰਹੀ ਹੈ। ਮਾਨਸਾ ਸ਼ਹਿਰ ਦੇ ਲੋਕਾਂ ਅਤੇ ਨੇੜਲੇ ਪਿੰਡਾਂ ਵਿੱਚੋਂ ਮਜਦੂਰੀ ਕਰਨ ਆਉਂਦੇ ਲੋਕਾਂ ਨੇ ਜ਼ਿਲਾ ਪੁਲਸ ਮੁਖੀ ਤੋਂ ਮੰਗ ਕੀਤੀ ਹੈ ਕਿ ਉਸ ਵੱਲੋਂ ਧੜਾ ਧੜ ਚਲਾਨ ਕੱਟੇ ਜਾ ਰਹੇ ਹਨ ।ਉਨ੍ਹਾਂ ਲਈ ਮੁਸੀਬਤ ਬਣ ਜਾਂਦੇ ਹਨ ਜੇਕਰ ਕੋਈ ਵੀ ਸ਼ਖਸ ਜਾਣ ਬੁੱਝ ਕੇ ਗਲਤੀ ਕਰਦਾ ਹੈ ਤਾਂ ਉਸ ਨੂੰ ਸਜ਼ਾ ਦੇਣਾ ਬਣਦਾ ਹੈ ਪਰ ਕਈ ਵਾਰ ਮਜ਼ਬੂਰੀਆਂ ਹੁੰਦੀਆਂ ਹਨ ਕਿ  ਮਜਬੂਰੀ ਵਿੱਚ ਤਿੰਨ ਜਣੇ ਮੋਟਰਸਾਈਕਲ ਤੇ  ਬੈਠ ਜਾਂਦੇ ਹਨ । ਇਸ ਤੋਂ ਇਲਾਵਾ ਹੈਲਮਟ ਜਾਂ ਛੋਟੀ ਮੋਟੀ ਗਲਤੀ ਹੋ ਜਾਂਦੀ ਹੈ ਟ੍ਰੈਫਿਕ ਪੁਲਿਸ ਹਰ ਗਲਤੀ ਦੀ ਸਜ਼ਾ ਚਲਾਨ ਕਰਕੇ ਨਾ ਦੇਵੇ।

NO COMMENTS