ਜਲੰਧਰ: ਜਲੰਧਰ ਵਿੱਚ ਕੋਰੋਨਾਵਾਇਰਸ ਦੀ ਦਵਾਈ ਬਣਨ ਦੇ ਦਾਅਵੇ ਸਾਹਮਣੇ ਆਏ ਹਨ। ਹਾਲਾਂਕਿ ਦਾਅਵੇਦਾਰ ਖਿਲਾਫ ਪੁਲਿਸ ਸ਼ਿਕਾਇਤ ਵੀ ਪਹੁੰਚ ਗਈ ਹੈ ਤੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ। ਇਹ ਵਿਅਕਤੀ ਕੋਈ ਹੋਰ ਨਹੀਂ ਬਲਕਿ ਉਹੀ ਨੀਟੂ ਸ਼ਟਰਾਂ ਵਾਲਾ ਹੈ, ਜੋ ਚੋਣਾਂ ‘ਚ ਵੋਟਾਂ ਨਾ ਪੈਣ ਤੇ ਧਾਹਾਂ ਮਾਰ ਕਿ ਰੋ ਪਿਆ ਸੀ।
ਸ਼ਨੀਵਾਰ ਨੂੰ ਇਸ ਨੇ ਕੋਰੋਨਾਵਾਇਰਸ ਦੀ ਦਵਾਈ ਬਣਾ ਲਈ ਜਾਣ ਦਾ ਦਾਅਵਾ ਕੀਤਾ। ਇਸ ਤੋਂ ਬਾਅਦ ਇੱਕ ਨੌਜਵਾਨ ਉਸ ਦੇ ਦਾਅਵੇ ਦਾ ਪਰਦਾਫਾਸ਼ ਕਰਨ ਲਈ ਨਾ ਸਿਰਫ ਦੁਕਾਨ ‘ਤੇ ਪਹੁੰਚਿਆ, ਬਲਕਿ ਆਪਣੇ ਫੇਸਬੁੱਕ ਪੇਜ ‘ਤੇ ਵੀਡੀਓ ਵੀ ਪੋਸਟ ਕੀਤੀ। ਉਸ ਨੇ ਲਿਖਿਆ, ‘ਨੀਟੂ ਸ਼ਟਰਾਂ ਵਾਲਾ ਪਾਗਲ ਹੋ ਗਿਆ…’। ਐਤਵਾਰ ਨੂੰ ਪੁਲਿਸ ਨੇ ਨੀਟੂ ਨੂੰ ਗ੍ਰਿਫਤਾਰ ਕਰ ਲਿਆ।
ਥਾਣਾ ਡਵੀਜ਼ਨ-8 ਵਿੱਚ ਦਿੱਤੀ ਸ਼ਿਕਾਇਤ ਵਿੱਚ ਫੈਨ ਭਗਤ ਸਿੰਘ ਨਾਂ ਦੇ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ ਵੀ ਨੀਟੂ ਸ਼ਟਰਾਂ ਵਾਲਾ ਦੀ ਤਰਫੋਂ ਫੇਸਬੁੱਕ ‘ਤੇ ਵੀਡੀਓ ਦੇਖਿਆ ਸੀ। ਇਸ ਵਿੱਚ ਨੀਟੂ ਦਾਅਵਾ ਕਰ ਰਹੀ ਸੀ ਕਿ ਉਸ ਨੇ ਕੋਰੋਨਾ ਮਾਸ ਨਾਂ ਦੀ ਇੱਕ ਦਵਾਈ ਬਣਾਈ ਹੈ। ਅੱਧਾ ਅੱਧਾ ਚਮਚ ਦੀਆਂ ਪੰਜ ਖੁਰਾਕਾਂ ਲੈਣ ਨਾਲ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ।
ਇਸ ਤੋਂ ਬਾਅਦ ਉਹ (ਫੈਨ ਭਗਤ ਸਿੰਘ) ਨੀਟੂ ਦੀ ਦੁਕਾਨ ‘ਤੇ ਪਹੁੰਚ ਗਿਆ। ਹਾਲਾਂਕਿ ਨੀਟੂ ਨੇ ਦੁਕਾਨ ‘ਤੇ ਭੀੜ ਇਕੱਠੀ ਹੋਣ ਦਾ ਵੀ ਦਾਅਵਾ ਕੀਤਾ ਸੀ, ਪਰ ਉਸ ਦੇ ਭਰਾ ਤੇ ਦੋ ਕੰਮਿਆਂ ਤੋਂ ਇਲਾਵਾ ਦੁਕਾਨ ਤੇ ਹੋਰ ਕੋਈ ਨਹੀਂ ਮਿਲਿਆ। ਇਸ ਤੋਂ ਬਾਅਦ ਲੜਕੇ ਨੇ ਪੁਲਿਸ ਨੂੰ ਬੁਲਾ ਲਿਆ। ਨੀਟੂ ਖਿਲਾਫ਼ ਅਫ਼ਵਾਹਾਂ ਫੈਲਾਉਣ ਲਈ ਸ਼ਿਕਾਇਤ ਦਰਜ ਕਰ ਲਈ ਗਈ ਹੈ।