ਹੁਣ ਤੁਸੀਂ ਦੇਖਿਓ ਵਾਰਡ ਦਾ ਵਿਕਾਸ ਕਿਵੇਂ ਮੂੰਹੋਂ ਬੋਲਦਾ – ਗੁਰਪ੍ਰੀਤ ਵਿਰਕ ਵਾਰਡ ਨੰਬਰ 19 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ

0
78

ਬੁਢਲਾਡਾ 05,ਫਰਵਰੀ (ਸਾਰਾ ਯਹਾ /ਅਮਨ ਮਹਿਤਾ): ਵਾਰਡ ਵਾਸੀਆਂ ਦੀ ਸੇਵਾ ਵਿੱਚ ਪਹਿਲਾਂ ਵੀ ਹਾਜ਼ਰ ਰਹਿੰਦੇ ਸੀ ਅਤੇ ਹੁਣ ਵੀ ਦਿਨ ਰਾਤ ਹਾਜ਼ਰ ਰਹਾਂਗੇ ਅਤੇ ਵਾਰਡ ਨੂੰ ਨਮੂਨੇ ਦਾ ਵਾਰਡ ਬਣਾ ਕੇ ਹੀ ਸਾਹ ਲਵਾਂਗੇ। ਇਹ ਸ਼ਬਦ ਅੱਜ ਇੱਥੇ ਵਾਰਡ ਨੰਬਰ 19 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਨਰਿੰਦਰ ਕੋਰ ਦੇ ਪਤੀ ਗੁਰਪ੍ਰੀਤ ਵਿਰਕ ਨੇ ਕਹੇ। ਉਨ੍ਹਾਂ ਕਿਹਾ ਕਿ ਵਾਰਡ ਦੀਆਂ ਗਲੀਆਂ ਨਾਲੀਆਂ ਸਟਰੀਟ ਲਾਈਟਾਂ ਸੜਕਾਂ ਅਤੇ ਸਾਫ਼ ਸਫ਼ਾਈ ਦਾ ਪਲਾਨ ਉਨ੍ਹਾਂ ਨੇ ਤਿਆਰ ਕਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜਿੱਤ ਤੋਂ ਬਾਅਦ ਉਹ ਪੂਰੇ ਵਾਰਡ ਦੀ ਨੁਹਾਰ ਹੀ ਬਦਲ ਦੇਣਗੇ। ਉਨ੍ਹਾਂ ਕਿਹਾ ਕਿ ਵਾਰਡ ਦੀ ਹਰ ਇਕ ਗਲੀ ਵਿੱਚ ਇੰਟਰਲਾਕ ਟਾਈਲਾਂ ਐਲਈਡੀ ਸਟ੍ਰੀਟ ਲਾਈਟਾਂ ਸਾਫ ਸਫਾਈ ਤੋਂ ਇਲਾਵਾ ਹੋਰ ਸੁਵਿਧਾਵਾਂ ਵਾਰਡ ਵਾਸੀਆਂ ਨੂੰ ਮਿਲਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਵਾਰਡ ਵਾਸੀ ਵਿਕਾਸ ਨੂੰ ਹੀ ਆਪਣਾ ਕੀਮਤੀ ਵੋਟ ਦੇ ਕੇ ਕਾਮਜਾਬ ਕਰਨਗੇ। ਉਨ੍ਹਾਂ ਕਿਹਾ ਕਿ ਵਿਕਾਸ ਕੀਤਾ ਵਿਕਾਸ ਕਰਾਂਗੇ ਅਤੇ ਲੋਕਾਂ ਦੀ ਭਲਾਈ ਵਾਰਡ ਵਿੱਚ ਡਟ ਕੇ ਰਹਾਂਗੇ।

NO COMMENTS