*ਹੁਣ ਟਾਇਰਾਂ ਲਈ ਵੀ ਨਵੇਂ ਨਿਯਮ ਬਣਾਉਣ ਦੀ ਤਿਆਰੀ ਕਰ ਰਹੀ ਸਰਕਾਰ*

0
161

ਨਵੀਂ ਦਿੱਲੀ 20,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਭਾਰਤ ਸਰਕਾਰ ਨੇ ਹਾਲ ਹੀ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿੱਚ ਟਾਇਰਾਂ ਲਈ ਨਵਾਂ ਲਾਜ਼ਮੀ ਨਿਯਮ ਬਣਾਉਣ ਦਾ ਪ੍ਰਸਤਾਵ ਦਿੱਤਾ ਗਿਆ ਹੈ। ਇਸ ਨਵੇਂ ਨਿਯਮ ਮੁਤਾਬਕ ਭਾਰਤ ਵਿੱਚ ਵਿਕਣ ਵਾਲੇ ਟਾਇਰਾਂ ਨੂੰ ਕੁਝ ਮਾਪਦੰਡਾਂ ਨੂੰ ਪੂਰਾ ਕਰਨਾ ਪਏਗਾ ਜਿਸ ਵਿੱਚ ਰੋਲਿੰਗ ਪ੍ਰਤੀਰੋਧ, ਗਿੱਲੀ ਪਕੜ ਤੇ ਰੋਲਿੰਗ ਆਵਾਜ਼ ਦੇ ਨਿਕਾਸ ਸ਼ਾਮਲ ਹਨ। ਇਹੀ ਨਿਯਮ ਸਾਲ 2016 ਤੋਂ ਯੂਰਪ ਵਿੱਚ ਲਾਗੂ ਕੀਤੇ ਗਏ ਹਨ, ਜਿਸ ਦਾ ਉਦੇਸ਼ ਵਾਹਨਾਂ ਦੀ ਕਾਰਗੁਜ਼ਾਰੀ ਤੇ ਗਾਹਕਾਂ ਲਈ ਸੁਰੱਖਿਆ ਵਿੱਚ ਸੁਧਾਰ ਲਿਆਉਣਾ ਹੈ।

ਇਸ ਦੇ ਨਾਲ ਹੀ ਘਰੇਲੂ ਟਾਇਰ ਨਿਰਮਾਤਾ ਤੇ ਕਾਰਾਂ, ਬੱਸਾਂ ਤੇ ਭਾਰੀ ਵਾਹਨਾਂ ਦੇ ਆਯਾਤ ਕਰਨ ਵਾਲੇ ਇਨ੍ਹਾਂ ਨਿਯਮਾਂ ਨੂੰ ਪੂਰਾ ਕਰਨ ਲਈ ਲਾਜ਼ਮੀ ਹੋਣਗੇ। ਇਸ ਦਾ ਪਹਿਲਾ ਕਦਮ ਸ਼ਾਇਦ ਟਾਇਰਾਂ ਨੂੰ ਸਟਾਰ ਰੇਟਿੰਗ ਦੇ ਨਾਲ ਜੋੜਨਾ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਸ ਨੋਟੀਫਿਕੇਸ਼ਨ ਵਿੱਚ ਪ੍ਰਸਤਾਵ ਦਿੱਤਾ ਹੈ ਕਿ ਟਾਇਰਾਂ ਲਈ ਨਵੇਂ ਨਿਯਮ ਅਕਤੂਬਰ 2021 ਤੋਂ ਲਾਗੂ ਕੀਤੇ ਜਾਣੇ ਚਾਹੀਦੇ ਹਨ, ਜੋ ਨਵੇਂ ਟਾਇਰਾਂ ‘ਤੇ ਪੂਰੀ ਤਰ੍ਹਾਂ ਲਾਜ਼ਮੀ ਹੋਣਗੇ। ਇਸ ਦੌਰਾਨ ਮੌਜੂਦਾ ਟਾਇਰ ਮਾਡਲ ਨੂੰ ਨਵੇਂ ਨਿਯਮਾਂ ਅਨੁਸਾਰ ਢਾਲਣ ਲਈ ਅਕਤੂਬਰ 2022 ਤੱਕ ਦਾ ਸਮਾਂ ਦਿੱਤਾ ਗਿਆ ਹੈ।

ਭਾਰਤ ਵਿੱਚ ਬਹੁਤ ਸਾਰੀਆਂ ਨਿਰਮਾਣ ਕੰਪਨੀਆਂ ਹਨ ਜੋ ਟਾਇਰ ਤਿਆਰ ਕਰਦੀਆਂ ਹਨ ਤੇ ਉਨ੍ਹਾਂ ਨੂੰ ਦੁਨੀਆ ਭਰ ਦੇ ਬਾਜ਼ਾਰਾਂ ਵਿਚ ਨਿਰਯਾਤ ਕਰਦੀਆਂ ਹਨ। ਅਜਿਹੀ ਸਥਿਤੀ ਵਿੱਚ ਉਤਪਾਦਕਾਂ ਲਈ ਸੁਰੱਖਿਆ ਨਿਯਮਾਂ ਨੂੰ ਪੂਰਾ ਕਰਨਾ ਮੁਸ਼ਕਲ ਨਹੀਂ ਹੋਏਗਾ। ਵਰਤਮਾਨ ਵਿੱਚ ਦੇਸ਼ ਵਿੱਚ ਵਿਕਣ ਵਾਲੇ ਟਾਇਰਾਂ ਨੂੰ ਟਾਇਰ ਕੁਆਲਿਟੀ ਕੰਟਰੋਲ ਆਰਡਰ ਦੇ ਤਹਿਤ ਬੀਆਈਐਸ ਕੁਆਲਟੀ ਪੱਧਰ ਹਾਸਲ ਕਰਨਾ ਲਾਜ਼ਮੀ ਕੀਤਾ ਗਿਆ ਹੈ ਹਾਲਾਂਕਿ, ਇਸ ਵਿੱਚ ਗਾਹਕਾਂ ਨੂੰ ਟਾਇਰ ਖਰੀਦਣ ਤੋਂ ਪਹਿਲਾਂ ਇਸ ਦੀ ਸਮਰੱਥਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ।

ਨਵਾਂ ਨਿਯਮ ਲਾਗੂ ਹੋਣ ਨਾਲ ਭਾਰਤ ਵਿੱਚ ਵਿਕਣ ਵਾਲੇ ਟਾਇਰ ਅਮਰੀਕਾ, ਯੂਰਪ, ਜਾਪਾਨ ਤੇ ਹੋਰ ਵਿਕਸਤ ਦੇਸ਼ਾਂ ਵਿਚ ਲਾਗੂ ਨਿਯਮਾਂ ਦੇ ਇੱਕ ਕਦਮ ਦੇ ਨੇੜੇ ਪਹੁੰਚ ਜਾਣਗੇ।

NO COMMENTS