ਹੁਣ ਕਿਸਾਨ ਅੰਦੋਲਨ ਲਈ ਏਸੀ ਟਰਾਲੀਆਂ! ਕਿਸਾਨਾਂ ਨੇ ਬਣਵਾ ਲਏ ਤੁਰਦੇ-ਫਿਰਦੇ ਘਰ

0
131

ਲੁਧਿਆਣਾ/ ਚੰਡੀਗੜ੍ਹ 03,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਹੁਣ ਕਿਸਾਨ ਅੰਦੋਲਨ ਲਈ ਏਸੀ ਟਰਾਲੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਨੇ ਤੁਰਦੇ-ਫਿਰਦੇ ਘਰ ਬਣਵਾ ਲਏ ਹਨ। ਇਹ ਟਰਾਲੀਆਂ ਏਸੀ, ਪੱਖੇ, ਬੈਠਣ ਵਾਲੇ ਟੇਬਲ, ਵਾਈ ਫਾਈ ਕੈਮਰਾ ਤੇ ਹੋਰ ਵੀ ਕਈ ਸਹੂਲਤਾਂ ਨਾਲ ਲੈਸ ਹਨ। ਲੁਧਿਆਣਾ ਵਿੱਚ ਅਜਿਹੀ ਕੈਬਿਨ ਟਰਾਲੀ ਸਪੈਸ਼ਲ ਕਿਸਾਨਾਂ ਲਈ ਬਣਾਈ ਗਈ ਹੈ। ਗਰਮੀ ਦੇ ਮੌਸਮ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਇਹ ਟਰਾਲੀ ਰਾਹਤ ਦੇਵੇਗੀ। ਪਿਓ ਤੇ ਪੁੱਤ ਨੇ ਢਾਈ ਮਹੀਨੇ ਦੀ ਮਿਹਨਤ ਤੋਂ ਬਾਅਦ ਟਰਾਲੀ ਤਿਆਰ ਕੀਤੀ ਹੈ।

ਦਿੱਲੀ ‘ਚ ਪੋਹ ਮਾਘ ਦੀਆਂ ਰਾਤਾਂ ਠੰਢ ਵਿੱਚ ਠਰ੍ਹਦੇ ਹੋਏ ਕਿਸਾਨਾਂ ਨੇ ਕੱਢ ਦਿੱਤੀਆਂ ਹਨ। ਹੁਣ ਮਾਰਚ ਮਹੀਨਾ ਸ਼ੂਰੂ ਹੋ ਗਿਆ ਹੈ ਤੇ ਗਰਮੀ ਵਧਣ ਲੱਗ ਪਈ ਹੈ। ਕਿਸਾਨ ਆਪਣੀਆ ਟਰਾਲੀਆਂ ਵਿੱਚ ਪੱਖੇ, ਕੂਲਰ ਤੇ ਏਸੀ ਲਵਾ ਰਹੇ ਹਨ। ਲੁਧਿਆਣਾ ਦੇ ਕਿਸਾਨ ਨੇ ਵੀ ਏਸੀ ਕੈਬਿਨ ਵਾਲੀ ਟਰਾਲੀ ਤਿਆਰ ਕੀਤੀ ਹੈ।

ਇਸ ਟਰਾਲੀ ਵਿੱਚ ਕੈਮਰਾ, ਪੱਖਾ, ਏਸੀ ਤੇ ਸੋਲਰ ਸਿਸਟਮ ਲਾਏ ਗਏ ਹਨ। ਹੱਥ ਮੂੰਹ ਧੋਣ ਲਈ ਪਾਣੀ ਵਾਲੀ ਟੈਂਕੀ ਵੀ ਲਾਈ ਗਈ ਹੈ। ਬੈਠਣ ਲਈ ਸੋਫੇ ਲਾਏ ਗਏ ਹਨ। ਇਸ ਕੈਬਿਨ ਵਿੱਚ 10 ਦੇ ਕਰੀਬ ਵਿਅਕਤੀ ਆਰਾਮ ਨਾਲ ਬੈਠ ਸਕਦੇ ਹਨ। ਇਸ ਤੋਂ ਇਲਾਵਾ ਇਸ ਟਰਾਲੀ ਵਿੱਚ ਸੌਣ ਲਈ ਬੈੱਡ ਵੀ ਲਾਇਆ ਜਾ ਸਕਦਾ ਹੈ।

ਕਿਸਾਨ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਉਹ ਆਰਾਮਦਾਇਕ ਸੁਵਿਧਾਵਾਂ ਨਾਲ ਲੈਸ ਟਰਾਲੀ ਬਣਾਉਣ ਜਿਸ ਨੂੰ ਲੈ ਕੇ ਪਿਛਲੇ ਢਾਈ ਮਹੀਨੇ ਤੋਂ ਉਹ ਮਿਹਨਤ ਕਰ ਰਹੇ ਹਨ। ਇਸ ਟਾਰਾਲੀ ਵਿੱਚ ਮਹਿੰਗਾ ਇੰਟੀਰੀਅਰ ਲਾਇਆ ਗਿਆ ਹੈ। ਮੈਂ ਚਾਹੁੰਦਾ ਸੀ ਕਿ ਖੇਤ ਵਿੱਚ ਕੰਮ ਕਰਦੇ ਸਮੇਂ ਮੈਨੂੰ ਵਧੀਆ ਆਫਿਸ ਚਾਹੀਦਾ ਸੀ। ਇਹ ਆਈਡੀਆ ਮੇਰੇ ਦਿਮਾਗ ਵਿੱਚ ਸੀ। ਇਸ ਲਈ ਇਸ ਸਪੈਸ਼ਲ ਟਰਾਲੀ ਨੂੰ ਤਿਆਰ ਕੀਤਾ ਹੈ।

ਇਸ ਟਰਾਲੀ ਨੂੰ ਤਿਆਰ ਕਰਨ ‘ਤੇ 6 ਤੋਂ 7 ਲੱਖ ਰੁਪਏ ਖਰਚ ਕੀਤਾ ਹੈ। ਇਸ ਟਰਾਲੀ ਨੂੰ ਬਣਾਉਣ ਤੋਂ ਬਾਅਦ ਹੁਣ ਜੋ ਲੋਕ ਇਸ ਨੂੰ ਦੇਖਣ ਆ ਰਹੇ ਹਨ, ਉਹ ਵੀ ਇਸ ਤਰ੍ਹਾਂ ਦੀ ਹੋਰ ਟਰਾਲੀ ਬਣਾਉਣ ਦੀ ਮੰਗ ਕਰ ਰਹੇ ਹਨ। ਕਿਸਾਨ ਤਰਸੇਮ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਟਰਾਲੀਆਂ ਬਣਾਉਣ ਦੀ ਇਜਾਜਤ ਦੇਣੀ ਚਾਹੀਦੀ ਹੈ ਤਾਂ ਜੋ ਇਸ ਨਾਲ ਰੁਜ਼ਗਾਰ ਵਿੱਚ ਵਾਧਾ ਹੋ ਸਕੇ।  

NO COMMENTS