*ਹੁਣ ਅਬੂ ਬਕਰ ਦੇ ਨਿਸ਼ਾਨੇ ‘ਤੇ ਹਿੰਦੂ ਨੇਤਾ ਅਮਿਤ ਅਰੋੜਾ, ਗੁਜਰਾਤ ਪੁਲਿਸ ਨੇ ਕੀਤਾ ਖੁਲਾਸਾ*

0
43

18 ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼)ਸੋਸ਼ਲ ਮੀਡੀਆ ਉਪਰ ਵਿਵਾਦਤ ਬਿਆਨਬਾਜ਼ੀ ਕਰਕੇ ਚਰਚਾ ਵਿੱਚ ਰਹਿਣ ਵਾਲੇ ਹਿੰਦੂ ਨੇਤਾ ਅਮਿਤ ਅਰੋੜਾ ਦੀ ਜਾਨ ਨੂੰ ਖਤਰਾ ਹੈ। ਇਸ ਵਾਰ ਉਹ ਅਬੂ ਬਕਰ ਦੇ ਨਿਸ਼ਾਨੇ ਉਪਰ ਹੈ। ਇਹ ਖੁਲਾਸਾ ਗੁਜਰਾਤ ਪੁਲਿਸ ਨੇ ਕੀਤਾ ਹੈ।

 ਸੋਸ਼ਲ ਮੀਡੀਆ ਉਪਰ ਵਿਵਾਦਤ ਬਿਆਨਬਾਜ਼ੀ ਕਰਕੇ ਚਰਚਾ ਵਿੱਚ ਰਹਿਣ ਵਾਲੇ ਹਿੰਦੂ ਨੇਤਾ ਅਮਿਤ ਅਰੋੜਾ ਦੀ ਜਾਨ ਨੂੰ ਖਤਰਾ ਹੈ। ਇਸ ਵਾਰ ਉਹ ਅਬੂ ਬਕਰ ਦੇ ਨਿਸ਼ਾਨੇ ਉਪਰ ਹੈ। ਇਹ ਖੁਲਾਸਾ ਗੁਜਰਾਤ ਪੁਲਿਸ ਨੇ ਕੀਤਾ ਹੈ। ਗੁਜਰਾਤ ਪੁਲਿਸ ਨੇ ਅਮਿਤ ਅਰੋੜਾ ਤੋਂ ਪੁੱਛਗਿੱਛ ਵੀ ਕੀਤੀ ਹੈ। 

ਦਰਅਸਲ ਲੁਧਿਆਣਾ ‘ਚ ਦੇਰ ਰਾਤ ਗੁਜਰਾਤ ਪੁਲਿਸ ਅਮਿਤ ਅਰੋੜਾ ਦੇ ਘਰ ਪਹੁੰਚੀ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਵੀ ਗੁਜਰਾਤ ਪੁਲਿਸ ਦੇ ਨਾਲ ਮੌਜੂਦ ਸੀ। ਪੁਲਿਸ ਨੇ ਅਮਿਤ ਅਰੋੜਾ ਤੋਂ ਦੇਰ ਰਾਤ ਦੋ ਘੰਟੇ ਤੱਕ ਪੁੱਛਗਿੱਛ ਕੀਤੀ। ਪੁਲਿਸ ਨੇ ਅਮਿਤ ਦੇ ਫ਼ੋਨ ਵਿੱਚੋਂ ਉਹ ਨੰਬਰ ਵੀ ਬਰਾਮਦ ਕੀਤੇ ਜਿਸ ਰਾਹੀਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

ਪੁਲਿਸ ਦੇ ਖੁਲਾਸੇ ਤੋਂ ਪਤਾ ਲੱਗਾ ਹੈ ਕਿ ਅਬੂ ਬਕਰ ਨੇ ਹਿੰਦੂ ਨੇਤਾਵਾਂ ਨੂੰ ਮਾਰਨ ਦੀ ਇੱਕ ਕਰੋੜ ਰੁਪਏ ਵਿੱਚ ਸੁਪਾਰੀ ਲਈ ਸੀ। ਗੁਜਰਾਤ ਪੁਲਿਸ ਰਾਤ 9:30 ਵਜੇ ਤੋਂ ਬਾਅਦ ਵਾਪਸ ਪਰਤੀ। ਗੁਜਰਾਤ ਪੁਲਿਸ ਨੇ ਦੋ ਮਹੀਨੇ ਪਹਿਲਾਂ ਅਬੂ ਬਕਰ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ।

ਸੂਰਤ ਕ੍ਰਾਈਮ ਬ੍ਰਾਂਚ ਦੀ ਪੁੱਛਗਿੱਛ ਦੌਰਾਨ ਅਬੂ ਬਕਰ ਨੇ ਖੁਲਾਸਾ ਕੀਤਾ ਕਿ ਉਸ ਨੇ ਅਮਿਤ ਅਰੋੜਾ ਸਮੇਤ ਕਈ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾਉਣਾ ਸੀ। ਪੁਲਿਸ ਨੇ ਬਦਮਾਸ਼ ਕੋਲੋਂ ਉਹ ਮੋਬਾਈਲ ਵੀ ਬਰਾਮਦ ਕੀਤਾ ਹੈ ਜਿਸ ਰਾਹੀਂ ਉਹ ਅਮਿਤ ਅਰੋੜਾ ਨੂੰ ਫ਼ੋਨ ਕਰਦਾ ਸੀ। ਦੋ ਮਹੀਨੇ ਪਹਿਲਾਂ ਗੁਜਰਾਤ ਦੀ ਸੂਰਤ ਕ੍ਰਾਈਮ ਬ੍ਰਾਂਚ ਨੇ ਭਾਜਪਾ ਤੇ ਹਿੰਦੂ ਨੇਤਾਵਾਂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ ਸੂਰਤ ਤੋਂ ਮੌਲਵੀ ਮੁਹੰਮਦ ਸੋਹੇਲ ਉਰਫ ਅਬੂ-ਬਕਰ ਤਿਮੋਲ ਨੂੰ ਗ੍ਰਿਫਤਾਰ ਕੀਤਾ ਸੀ।

ਮੁਲਜ਼ਮਾਂ ਦੇ ਨਿਸ਼ਾਨੇ ‘ਤੇ ਭਾਜਪਾ ਦੀ ਸਾਬਕਾ ਬੁਲਾਰੀ ਨੂਪੁਰ ਸ਼ਰਮਾ, ਤੇਲੰਗਾਨਾ ਦੇ ਭਾਜਪਾ ਵਿਧਾਇਕ ਟੀ ਰਾਜਾ ਸਿੰਘ, ਹਿੰਦੂ ਸਨਾਤਨ ਸੰਘ ਦੇ ਪ੍ਰਧਾਨ ਉਪਦੇਸ਼ ਰਾਣਾ ਤੇ ਸੁਦਰਸ਼ਨ ਟੀਵੀ ਦੇ ਮੁੱਖ ਸੰਪਾਦਕ ਸੁਰੇਸ਼ ਚਵਹਾਨਕੇ ਸਨ। ਸੂਰਤ ਪੁਲਿਸ ਮੁਤਾਬਕ 27 ਸਾਲਾ ਮੌਲਵੀ ਮੁਹੰਮਦ ਸੋਹੇਲ ਮਦਰੱਸੇ ਦਾ ਅਧਿਆਪਕ ਹੈ। ਉਹ ਪਿਛਲੇ ਦੋ ਸਾਲਾਂ ਤੋਂ ਵਟਸਐਪ ਰਾਹੀਂ ਪਾਕਿਸਤਾਨ ਦੇ ਡੋਗਰ ਤੇ ਨੇਪਾਲ ਦੀ ਸ਼ਹਿਨਾਜ਼ ਦੇ ਸੰਪਰਕ ਵਿੱਚ ਸੀ।

NO COMMENTS