ਹਿੰਸਾ ਮਗਰੋਂ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਦਿੱਲੀ ਤੇ ਸਰਹੱਦੀ ਇਲਾਕਿਆਂ ‘ਚ 15 CRPF ਦੀਆਂ ਕੰਪਨੀਆਂ ਤਾਇਨਾਤ

0
85

ਨਵੀ ਦਿੱਲੀ 26, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਦਿੱਲੀ ਵਿੱਚ ਅੰਦੋਲਨਕਾਰੀ ਕਿਸਾਨਾਂ ਦੀ ਹੰਗਾਮੇ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਵੱਡਾ ਫੈਸਲਾ ਲਿਆ ਹੈ। ਸਥਿਤੀ ਦੇ ਮੱਦੇਨਜ਼ਰ ਸੀਆਰਪੀਐਫ (ਕੇਂਦਰੀ ਰਿਜ਼ਰਵ ਪੁਲਿਸ ਫੋਰਸ) ਦੀਆਂ 15 ਕੰਪਨੀਆਂ ਦਿੱਲੀ ਅਤੇ ਸਰਹੱਦੀ ਖੇਤਰਾਂ ‘ਤੇ ਤਾਇਨਾਤ ਕੀਤੀਆਂ ਜਾਣਗੀਆਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਵਿਖੇ ਬੈਠਕ ਖ਼ਤਮ ਹੋ ਗਈ ਹੈ। ਇਹ ਬੈਠਕ ਤਕਰੀਬਨ 2 ਘੰਟੇ ਚੱਲੀ ਅਤੇ ਆਈਬੀ ਡਾਇਰੈਕਟਰ ਅਤੇ ਗ੍ਰਹਿ ਸਕੱਤਰ ਸਮੇਤ ਸਾਰੇ ਉੱਚ ਅਧਿਕਾਰੀ ਮੌਜੂਦ ਸੀ।

ਬੈਠਕ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਕਈ ਸੰਵੇਦਨਸ਼ੀਲ ਥਾਵਾਂ ‘ਤੇ ਵਾਧੂ ਸੁਰੱਖਿਆ ਬਲਾਂ ਨੂੰ ਤਾਇਨਾਤ ਕਰਨ ਲਈ ਕਿਹਾ ਗਿਆ ਹੈ। ਸੂਤਰਾਂ ਅਨੁਸਾਰ ਖੁਫੀਆ ਏਜੰਸੀਆਂ ਨੂੰ ਅਜੇ ਵੀ ਹਿੰਸਾ ਦਾ ਡਰ ਹੈ।

ਇਸ ਦਰਮਿਆਨ ਦਿੱਲੀ ਵਿੱਚ ਪੈਦਾ ਹੋਏ ਤਣਾਅਪੂਰਨ ਹਲਾਤ ਮਗਰੋਂ ਸੰਯੁਕਤ ਕਿਸਾਨ ਮੋਰਚੇ ਵਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਬਿਆਨ ਵਿੱਚ ਕਿਹਾ ਹੈ ਕਿ ਜਿਨ੍ਹਾਂ ਨੇ ਹਿੰਸਾ ਕੀਤੀ ਹੈ ਉਨ੍ਹਾਂ ਦ ਸਾਡੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਹਿੰਸਾ ਕਰਨ ਵਾਲਿਆਂ ਤੋਂ ਅਸੀਂ ਖੁਦ ਨੂੰ ਅਲਗ ਕਰਦੇ ਹਾਂ।

ਉਨ੍ਹਾਂ ਕਿਹਾ “ਅਸੀਂ ਅੱਜ ਦੇ ਕਿਸਾਨ ਗਣਤੰਤਰ ਦਿਵਸ ਪਰੇਡ ਵਿੱਚ ਬੇਮਿਸਾਲ ਭਾਗੀਦਾਰੀ ਲਈ ਕਿਸਾਨਾਂ ਦਾ ਧੰਨਵਾਦ ਕਰਦੇ ਹਾਂ। ਅਸੀਂ ਕੁਝ ਅਣਚਾਹੇ ਅਤੇ ਅਣਸੁਖਾਵੀਆਂ ਘਟਨਾਵਾਂ ਦੀ ਵੀ ਨਿੰਦਾ ਕਰਦੇ ਹਾਂ, ਇਹ ਅਫਸੋਸਜਨਕ ਅਤੇ ਮੰਦਭਾਗੀ ਘਟਨਾ ਹੈ।

NO COMMENTS