*ਹਿੰਦੂ ਨੌਜਵਾਨ ਆਗੂ ਕਤਲ ਕਾਂਡ ਦੇ ਵਿਰੋਧ ਵਿੱਚ ਰੋਸ ਧਰਨਾ*

0
100

ਮਾਨਸਾ, 15 ਅਪ੍ਰੈਲ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਪਿਛਲੇ ਦਿਨੀ ਅਣਪਛਾਤੇ ਵਿਅਕਤੀਆਂ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਨੰਗਲ ਦੇ ਪ੍ਰਧਾਨ ਵਿਕਾਸ ਪ੍ਰਭਾਕਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੀ। ਇਸ ਹੱਤਿਆ ਕਾਂਡ ਦੇ ਵਿਰੋਧ ਵਿੱਚ ਜਿਲਾ ਮਾਨਸਾ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋ ਨੌਜਵਾਨ ਆਗੂ ਸਮੀਰ ਛਾਬੜਾ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਇਕੱਤਰ ਹੋ ਕੇ ਡੀ. ਸੀ. ਕੰਪਲੈਕਸ ਵਿਖੇ ਰੋਸ ਧਰਨਾ ਲਗਾਇਆ ਗਿਆ। ਇਸ ਦੌਰਾਨ ਧਰਨੇ ਨੂੰ ਸੰਬੋਧਨ ਕਰਦੇ ਵੱਖ-ਵੱਖ ਬੁਲਾਰਿਆਂ ਨੇ ਭਗਵੰਤ ਮਾਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਸਮੇਂ ਸਿਰ ਪ੍ਰਭਾਵਸ਼ਾਲੀ ਢੰਗ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਇਸ ਕਾਂਡ ਤੋਂ ਇਲਾਵਾ ਪਿਛਲੇ ਕੁਝ ਸਮੇਂ ਤੋਂ ਹਿੰਦੂ ਸੰਗਠਨਾਂ ਤੇ ਵਿਅਕਤੀਆਂ ਉਪਰ ਕਰ ਰਹੇ ਹਮਲਿਆਂ ਦੇ ਮਾਸਟਰ ਮਾਈਂਡਾਂ ਨੂੰ ਬੇਨਕਾਬ ਕੀਤਾ ਜਾ ਸਕੇ। ਧਰਨਾਕਾਰੀਆਂ ਨੇ ਮੰਗ ਕੀਤੀ ਕੀ ਮਹਿਰੂਮ ਵਿਕਾਸ ਪ੍ਰਵਾਕਰ ਦੇ ਪਰਿਵਾਰ ਨੂੰ ਘੱਟੋ-ਘੱਟ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਉਸਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਦੌਰਾਨ ਪੰਜਾਬ ਰਾਜਪਾਲ ਦੇ ਵੱਲ ਡਿਪਟੀ ਕਮਿਸ਼ਨਰ ਮਾਨਸਾ ਪਰਮਵੀਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਸਟੇਟ ਕਮੇਟੀ ਮੈਂਬਰ ਬੀਜੇਪੀ ਸੂਰਜ ਛਾਬੜਾ, ਭਾਜਪਾ ਜਿਲਾ ਪ੍ਰਧਾਨ ਰਾਕੇਸ਼ ਜੈਨ, ਭੋਲਾ ਸਿੰਘ ਸਰਪੰਚ, ਜਤਿੰਦਰ ਕੁਮਾਰ, ਅਨੀਸ਼ ਜਿੰਦਲ, ਪੂਨਮ ਸ਼ਰਮਾ, ਡਾਕਟਰ ਗੁਰਤੇਜ ਚਹਿਲ, ਸੰਤ ਲਾਲ ਨਾਗਪਾਲ, ਹਲਕਾ ਪ੍ਰਭਾਰੀ ਸਰਦੂਲਗੜ ਗੋਮਾ ਰਾਮ ਕਰੰਡੀ, ਓਮ ਪ੍ਰਕਾਸ਼ ਗਰਗ, ਵਿਜੇ ਗੁਪਤਾ, ਰਵੀ ਰਾਜ, ਰੋਹਿਤ ਬਾਂਸਲ, ਅਜੇ ਰਿਸ਼ੀ ਭਿਖੀ, ਦੀਪਕ ਠਾਕੁਰ, ਜਸਵਿੰਦਰ ਸਿੰਘ ਸੰਘਾ, ਰਜਵੰਤ ਸਿੰਘ, ਲੱਕੀ ਸ਼ਰਮਾ, ਨਾਜ਼ਮ ਸਿੰਘ ਨੰਗਲ ਕਲਾਂ, ਸੀਤਾ ਰਾਮ ਖੈਰਾ ਆਦੀ ਹਾਜ਼ਰ ਸਨ।

NO COMMENTS