*ਹਿੰਦੀ ਦਿਵਸ ਦੇ ਮੌਕੇ ਤੇ ਵਿਦਿਆਰਥੀਆਂ ਦੀ ਕਰਵਾਈ ਗਈ ਬਹਿਸ ਪ੍ਤਿਯੋਗਿਤਾ*

0
8

ਮਾਨਸਾ 15,ਸਤੰਬਰ (ਸਾਰਾ ਯਹਾਂ/ਜੋਨੀ ਜਿੰਦਲ) : ਸਥਾਨਕ ਸ਼ਹਿਰ ਦੇ ਡੀਏਵੀ ਸਕੂਲ ਵਿੱਚ ਹਿੰਦੀ ਦਿਵਸ ਦੇ ਮੌਕੇ ਤੇ ਨੋਵੀ ਅਤੇ ਦਸਵੀ ਜਮਾਤ ਦੇ ਵਿਦਿਆਰਥੀਆਂ ਦੇ ਲਈ ਬਹਿਸ ਪ੍ਤਿਯੋਗਿਤਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰਤੀਯੋਗਿਤਾ ਵਿਚ mobile phone ਸੁਵਿਧਾ ਜਾ ਅਸੁਵਿਧਾ, ਪਲਾਸਟਿਕ ਦੁਸ਼ਮਣ ਜਾਂ ਦੋਸਤ, ਵਿਰਧ ਆਸ਼ਰਮ ਹੋਣਾ ਜ਼ਰੂਰੀ ਜਾਂ ਨਹੀਂ, ਲੋਕ ਤੰਤਰ ਸਹੀ ਜਾ ਗਲਤ ਆਦਿ ਵਿਸ਼ਿਆਂ ਤੇ ਵਿਦਿਆਰਥੀਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਸਕੂਲ ਦੇ ਪ੍ਰਿੰਸਿਪਲ ਵਿਨੋਦ ਰਾਣਾ ਨੇ ਦੱਸਿਆ ਕਿ ਇਸ ਯੋਗਤਾ ਦਾ ਮੰਤਵ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਵਿਕਸਿਤ ਕਰਨਾ ਹੈ। ਵਿਦਿਆਰਥੀਆਂ ਨੂੰ ਭਾਰਤੀ ਸਥਿਤੀ ਨਾਲ ਜਾਗਰੂਕ ਕਰਨਾ ਅਤੇ ਰੋਜ਼ ਦਿਹਾੜੇ ਖ਼ਤਮ ਹੋ ਰਹੇ ਨੈਤਿਕ ਮੁੱਲਾਂ ਨਾਲ ਅਵਗਤ ਕਰਵਾਉਣਾ ਇਸ ਪ੍ਰਤੀਯੋਗਿਤਾ ਦਾ ਮੁੱਖ ਉਦੇਸ਼ ਹੈ। ਵਿਦਿਆਰਥੀਆਂ ਨੇ ਇਸ ਪ੍ਰਤਿਯੋਗਿਤਾ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈਣ ਲਈ ਪ੍ਰੋਤਸਾਹਿਤ ਕੀਤਾ। ਵਧੀਆ ਪ੍ਰਦਰਸ਼ਨ ਕਰਨੇ ਵਾਲੇ ਵਿਦਿਆਰਥੀਆਂ ਦੀ ਟੀਮ ਨੂੰ ਇਨਾਮ ਵੀ ਦਿੱਤੇ ਗਏ।

NO COMMENTS