ਬੁਢਲਾਡਾ 23 ਮਾਰਚ(ਸਾਰਾ ਯਹਾਂ/ਅਮਨ ਮਹਿਤਾ)
ਸਥਾਨਕ ਮੱਤੀ ਵਾਲਿਆਂ ਦਾ ਆਈਲੈਟਸ ਸੈਂਟਰ ਹਿਮਾਂਸ਼ੂ ਐਜੂਕੇਸ਼ਨ ਹੱਬ ਵਲੋਂ ਆਪਣਾ ਨਵਾਂ ਕੈਲੰਡਰ ਮਹਾਨ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਰਾਹੀਂ ਪਿਛਲੇ ਦਿਨੀਂ ਇਕ ਸਮਾਗਮ ਮੌਕੇ ਜ਼ਾਰੀ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਹਿਮਾਂਸ਼ੂ ਅਗਰਵਾਲ ਅਤੇ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਥਾਨਕ ਚੌੜੀ ਗਲ਼ੀ ਵਿਚ ਮੱਤੀ ਵਾਲਿਆਂ ਦਾ ਆਈਲੈਟਸ ਕੋਚਿੰਗ ਸੈਂਟਰ ਵਿਚ ਅਨੇਕਾਂ ਵਿਦਿਆਰਥੀ ਵਧੀਆ ਬੈਂਡ ਪ੍ਰਾਪਤ ਕਰਕੇ ਵਿਦੇਸ਼ਾਂ ਵਿੱਚ ਸੈੱਟ ਹੋ ਚੁੱਕੇ ਹਨ। ਉਹਨਾਂ ਵਲੋਂ ਆਪਣਾ ਨਵਾਂ ਕੈਲੰਡਰ ਸਟੇਟ ਐਵਾਰਡੀ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਰਾਹੀਂ ਇੱਕ ਵਿਸ਼ੇਸ਼ ਸਮਾਗਮ ਕਰਾਕੇ ਭੇਟ ਕੀਤਾ ਗਿਆ ਜੋ ਅਨੇਕਾਂ ਸਮਾਜ ਭਲਾਈ ਕਾਰਜ ਕਰਦੀ ਹੈ। ਕੋਚਿੰਗ ਸੈਂਟਰ ਵਲੋਂ ਸੰਸਥਾ ਰਾਹੀਂ ਭੇਜੇ ਅਨੇਕਾਂ ਲੋੜਵੰਦ ਬੱਚਿਆਂ ਨੂੰ ਫ੍ਰੀ ਕੋਚਿੰਗ ਦੇਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਜਾ ਚੁੱਕਾ ਹੈ ਅਤੇ ਸਮੇਂ ਸਮੇਂ ਸੰਸਥਾ ਨੂੰ ਸਹਿਯੋਗ ਦਿੱਤਾ ਜਾਂਦਾ ਹੈ। ਸੰਸਥਾ ਵਲੋਂ ਆਈਲੈਟਸ ਸੈਂਟਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਪਰੋਕਤ ਤੋਂ ਇਲਾਵਾ ਧਰਮ ਪ੍ਰਚਾਰਕ ਭਾਈ ਭਰਪੂਰ ਸਿੰਘ, ਬਲਵੰਤ ਸਿੰਘ ਭੀਖੀ,ਤਨਜੋਤ ਸਿੰਘ ਸਾਹਨੀ, ਮੰਜੂ ਰਾਣੀ ਮਾਨਸਾ,ਕੁਲਦੀਪ ਸਿੰਘ ਅਨੇਜਾ, ਕੁਲਵਿੰਦਰ ਸਿੰਘ ਈ ਓ,ਜਸਵਿੰਦਰ ਸਿੰਘ ਵਿਰਕ, ਹੰਸਾਂ ਸਿੰਘ ਸਰਪੰਚ, ਸੁਰਜੀਤ ਸਿੰਘ ਟੀਟਾ, ਬਲਬੀਰ ਸਿੰਘ ਕੈਂਥ, ਗੁਰਤੇਜ ਸਿੰਘ ਕੈਂਥ, ਚਰਨਜੀਤ ਸਿੰਘ ਝਲਬੂਟੀ,ਪ੍ਰੇਮ ਸਿੰਘ ਦੋਦੜਾ, ਮਿਸਤਰੀ ਮਿੱਠੂ ਸਿੰਘ, ਨਰੇਸ਼ ਕੁਮਾਰ ਬੰਸੀ, ਜਗਮੋਹਨ ਸਿੰਘ ਸਮੇਤ ਅਨੇਕਾਂ ਮੈਂਬਰ ਹਾਜ਼ਰ ਸਨ।