ਹਾੜੀ ਦੀ ਫਸਲ ਨੂੰ ਲੈ ਕੇ ਮਾਰਕਿਟ ਕਮੇਟੀ ਵੱਲੋਂ 10 ਸ਼ੈਲਰਾਂ *ਚ ਬਣਾਏ ਆਰਜ਼ੀ ਖਰੀਦ ਕੇਂਦਰ

0
54

ਬੁਢਲਾਡਾ 14 ਅਪਰੈਲ(ਅਮਨ ਮਹਿਤਾ): ਹਾੜੀ ਦੀ ਫਸਲ ਦੀ ਆਮਦ ਨੂੰ ਮੱਦੇਨਜਰ ਰੱਖਦਿਆਂ ਮਾਰਕਿਟ ਕਮੇਟੀ ਬੁਢਲਾਡਾ ਵੱਲੋਂ ਕਰੋਨਾ ਵਾਇਰਸ ਦੇ ਇਤਿਆਤ ਵਜੋਂ ਇਸ ਵਾਰ 10 ਸ਼ੈਲਰਾਂ ਨੂੰ ਆਰਜੀ ਖਰੀਦ ਸਥਾਪਿਤ ਕੀਤੇ ਗਏ ਹਨ. ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਰਕਿਟ ਕਮੇਟੀ ਦੇ ਸਕੱਤਰ ਮਨਮੋਹਨ ਸਿੰਘ ਫਫੜੇ ਭਾਈਕੇ ਨੇ ਦੱਸਿਆ ਕਿ ਇਸ ਵਾਰ ਮੰਡੀਕਰਨ ਵੱਲੋਂ ਕਰੋਨਾ ਵਾਇਰਸ ਦੇ ਇਤਿਆਤ ਵਜੋਂ ਖਰੀਦ ਕੇਂਦਰਾ ਵਿੱਚ ਸੈਨੀਟਾਇਜ਼ਰ, ਵਾਸ਼ਵੇਸ਼ਰ, ਪੀਣ ਵਾਲਾ ਪਾਣੀ, ਬਿਜਲੀ ਦੇ ਪ੍ਰਬੰਧ ਸਥਾਪਿਤ ਕੀਤੇ ਗਏ ਕੁੱਲ 31 ਸੈਟਰਾਂ ਵਿੱਚ ਮੁਕੰਮਲ ਕਰ ਲਏ ਗਏ ਹਨ. ਉਨ੍ਹਾਂ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਮੱਦੇਨਜਰ ਰੱਖਦਿਆਂ ਜਿੱਥੇ ਡਿਸਟੈਂਸ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ ਉੱਥੇ ਕਿਸਾਨਾਂ ਅਤੇ ਮਜਦੂਰਾ ਲਈ ਮੰਡੀਆ ਵਿੱਚ ਮਾਰਕਰ ਲਗਾ ਕੇ ਜਗ੍ਹਾ ਸਥਾਪਿਤ ਕੀਤੀ ਗਈ ਹੈ. ਉਨ੍ਹਾ ਦੱਸਿਆ ਕਿ ਇਸ ਸੰਬੰਧੀ ਮੰਡੀਆ ਵਿੱਚ ਇੱਕਠ ਨੂੰ ਰੋਕਣ ਲਈ 188 ਆੜਤੀਆਂ ਅਤੇ 8 ਮੁਨੀਮਾਂ ਨੂੰ ਪਾਸ ਜਾਰੀ ਕੀਤੇ ਗਏ ਹਨ. ਸਥਾਨਕ ਸ਼ਹਿਰ ਦੇ ਮਸਜਿਦ ਇਲਾਕੇ ਅਤੇ ਉਸ ਨਾਲ ਸੰਬੰਧਤ ਕਰੋਨਾ ਪਾਜਟਿਵ ਦੇ ਮਰੀਜ਼ਾ ਦੇ ਮੇਲ ਮਿਲਾਪ ਵਿੱਚ ਆਉਣ ਵਾਲੇ ਵਾਰਡ ਨੰਬਰ 1 ਤੋਂ 4 ਨੰਬਰ ਵਾਰਡ ਜ਼ੋ ਸਿਹਤ ਵਿਭਾਗ ਵੱਲੋਂ ਸੀਲ ਕੀਤੇ ਗਏ ਹਨ ਨਾਲ ਸੰਬੰਧਤ ਹਾੜੀ ਦੋਰਾਨ ਕੰਮ ਕਰਨ ਵਾਲੇ ਮਜਦੂਰਾਂ ਦੇ ਪਾਸ ਅਜੇ ਅਗਲੇ ਹੁਕਮਾਂ ਤੱਕ ਜਾਰੀ ਨਹੀਂ ਕੀਤੇ ਜਾਣਗੇ. ਉਨ੍ਹਾਂ ਦੱਸਿਆ ਕਿ ਹਾੜੀ ਦੀ ਫਸਲ ਦੋਰਾਨ ਕਿਸਾਨਾਂ ਆੜਤੀਆਂ ਅਤੇ ਮਜਦੂਰਾ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ. ਉਨ੍ਹਾਂ ਕਿਹਾ ਕਿ ਡਿਸਟੈਸ ਨੂੰ ਮੱਦੇਨਜਰ ਰੱਖਦਿਆਂ ਮਾਰਕਿਟ ਕਮੇਟੀ ਦੇ ਮੁੱਖ ਦਫਤਰ ਵਿੱਚ ਪਾਸ ਜਾਰੀ ਕਰਨ ਦੀ ਪ੍ਰਤੀਕਿਰਿਆ ਵਿੱਚ ਤੇਜੀ ਲਿਆਦੀ ਗਈ ਹੈ ਤਾਂ ਜ਼ੋ ਆੜਤੀਆਂ ਕਿਸਾ

NO COMMENTS