ਬੁਢਲਾਡਾ 1 ਅਕਤੂਬਰ (ਅਮਨ ਮਹਿਤਾ, ਅਮਿੱਤ ਜਿੰਦਲ) ਐਸ.ਯੂ.ਸੀ.ਆਈ (ਕਮਿਊਨਿਸਟ) ਪੰਜਾਬ ਵੱਲੋਂ ਹਾਥਰਸ ਦੇ ਬਲਾਤਕਾਰ ਦੇ ਵਿਰੋਧ ਵਿੱਚ ਬੁਢਲਾਡਾ ਵਿਖੇ ਬੱਸ ਸਟੈਂਡ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਰੋਸ ਮਾਰਚ ਕੀਤਾ ਗਿਆ। ਉਸ ਰੋਸ ਮਾਰਚ ਦੀ ਅਗਵਾਈ ਐਸ.ਯੂ.ਸੀ.ਆਈ (ਕਮਿਊਨਿਸਟ) ਪੰਜਾਬ ਦੇ ਸੂਬਾ ਇੰਨਚਾਰਜ ਪੋ੍ਰ. ਅਮਰਿੰਦਰਪਾਲ ਸਿੰਘ ਗਰੇਵਾਲ ਅਤੇ ਬੁਢਲਾਡਾ ਇਕਾਈ ਦੇ ਇੰਨਚਾਰਜ ਸਵਰਨ ਸਿੰਘ ਨੇ ਕੀਤੀ। ਰੋਸ ਮਾਰਚ ਦੇ ਆਗੂਆ ਨੇ ਬਲਾਤਕਾਰੀਆ ਨੂੰ ਫਾਸੀ ਦੀ ਸਜਾ ਦਿਵਾਉਣ, ਮਾਂਖ਼ਭੈਣ, ਬੇਟੀਆ ਦੀ ਇੱਜਤ ਦੀ ਰੱਖਿਆ ਕਰਨ ਅਤੇ ਉਹਨਾਂ ਤੇ ਜਬਰ ਜੁਲਮ ਬੰਦ ਕਰਵਾਉਣ ਦੀ ਮੰਗ ਰੱਖੀ। ਪੋ੍ਰ. ਅਮਿੰਦਰਪਾਲ ਸਿੰਘ ਨੇ ਅਖੀਰ ਵਿੱਚ ਰੋਸ ਮਾਰਚ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਮਾਜ ਦੇ ਸਭ ਮਸਲਿਆ ਦੀ ਜੜ੍ਹ ਸਰਮਾਏਦਾਰੀ ਸਿਸਟਮ ਹੈ ਜਿਸ ਨੂੰ ਬਦਲੇ ਬਿਨਾਂ ਲੋਕਾਂ ਦੀ ਲੋਕਾਂ ਦੀ ਮੁਕਤੀ ਨਹੀ ਹੋ ਸਕਦੀ। ਇਸ ਲਈ ਸਾਨੂੰ ਲਾਮਬੰਦ ਹੋ ਕੇ ਸਰਮਾਏਦਾਰੀ ਸਿਸਟਮ ਖਿਲਾਫ ਵੱਖ-ਵੱਖ ਮਸਲਿਆ ਤੇ ਲੋਕ ਘੋਲ ਜਥੇਬੰਦ ਕਰਨ ਦੀ ਜਰੂਰਤ ਹੈ।