ਹਾਜਰ ਹੈ ਬੁਢਲਾਡਾ ਪੁਲਿਸ ਲੋਕਾਂ ਦੀ ਸੇਵਾ ਲਈ – ਐਸ ਐਚ ਓ ਸੁਰਜਨ ਲੇਲ ਕਲਾ

0
130

ਬੁਢਲਾਡਾ18, ਜਨਵਰੀ (ਸਾਰਾ ਯਹਾ /ਅਮਨ ਮਹਿਤਾ):  ਹਰ ਮੁਸਕਲ ਦਾ ਹੱਲ ਲੋਕਾਂ ਦੇ ਸਹਿਯੋਗ ਨਾਲ ਕੱਢਿਆ ਜਾ ਸਕਦਾ ਹੈ। ਇਹ ਸਬਦ ਅੱਜ ਇੱਥੇ ਥਾਣਾ ਸਿਟੀ ਦੇ ਨਵੇ ਐਸ ਐਸ ਓ ਸੁਰਜਨ ਸਿੰਘ ਲੇਲ ਕਲਾ ਨੇ ਕਹੇ। ਉਨ੍ਹਾਂ ਕਿਹਾ ਕਿ ਹਾਜਰ ਹੈ ਬੁਢਲਾਡਾ ਪੁਲਿਸ ਲੋਕਾਂ ਦੀ ਸੇਵਾ ਲਈ। ਉਨ੍ਹਾਂ ਕਿਹਾ ਕਿ ਜਿਲ੍ਹੈ ਨੂੰ ਨਸਾ ਮੁਕਤ ਬਣਾਉਣ ਲਈ ਐਸ ਐਸ ਪੀ ਸ੍ਰੀ ਸੁਰਿੰਦਰ ਲਾਬਾਂ ਵੱਲ਼ੋ ਸੁਰੂ ਕੀਤੀ ਗਈ ਮੁਹਿੰਮ ਵਿੱਚ ਤੇਜੀ ਲਿਆਉਦੀਆ ਸਹਿਰ ਦੇ ਹਰ ਗਲੀ ਮੁਹੱਲੇ ਵਿੱਚ ਜਿੱਥੇ ਨਸਿਆ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਉੱਥੇ ਬੂਥ ਪੱਧਰ ਤੇ ਨੌਜਵਾਨਾਂ ਨੂੰ ਨਸਿਆ ਦੇ ਮਨੁੱਖੀ ਜੀਵਨ ਤੇ ਪੈਦੇ ਮਾੜੇ ਪ੍ਰਭਾਵ ਪਤੀ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਸਾ ਲੈਣ ਵਾਲੇ ਨੋਜਵਾਨ ਨੂੰ ਸਮਾਜ ਵਿੱਚੋ ਕਿਸ ਤਰ੍ਹਾ ਅਣਗੋਲਿਆ ਕੀਤਾ ਜਾਦਾ ਹੈ ਅਤੇ ਉਹ ਸਰੀਰਕ ਅਤੇ ਮਾਨਸਿਕ ਤੋਰ ਤੇ ਵੀ ਟੁੱਟ ਜਾਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਧਿਆਨ ਖੇਡਾ ਵੱਲ ਕੇਦਰਿਤ ਕਰਨ। ਉਨ੍ਹਾ ਸਿਟੀ ਥਾਣੇ ਦੇ ਸਮੂਹ ਮੁਲਾਜਮਾ ਨੂੰ ਹਦਾਇਤ ਕੀਤੀ ਕਿ ਲੋਕਾਂ ਦੀਆਂ ਮੁਸਕਲਾ ਅਤੇ ਸਮੱੋਿਸਆਵਾ ਸੰਬੰਧੀ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਨੂੰ ਨਿਭਾਉਣ। ਥਾਣੇ ਵਿੱਚ ਭ੍ਰਿਸਟਾਚਾਰ ਅਤੇ ਅਣਗਹਿਲੀ ਬਰਦਾਸਤ ਨਹੀ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਹਿਰ ਦੇ ਭੀੜ ਭੜੱਕੇ ਵਾਲੇ ਬਜਾਰਾ ਵਿੱਚ ਟ੍ਰੈਫਿਕ ਪੁਲਿਸ ਦੇ ਮੁਲਾਜਮ ਹਰ ਸਮੇ ਤਾਇਨਾਤ ਰਹਿਣਗੇ ਉੱਥੇ ਚੋੜੀ ਗਲੀ ਅਨਾਜ ਮੰਡੀ, ਗੁਰਨੇ ਵਾਲਾ ਦਰਵਾਜਾ, ਅਹਿਮਦਪੁਰ ਵਾਲਾ ਦਰਵਾਜਾ, ਆਈ ਟੀ ਆਈ ਚੋਕ, ਗੁਰੂ ਨਾਨਕ ਕਾਲਜ ਚੋਕ, ਫੁੱਟਬਾਲ ਚੋਕ, ਫੁੱਲੂਆਲਾ ਡੋਗਰਾ ਚੋਕ ਆਦਿ ਇਲਾਕਿਆ ਵਿੱਚ ਪੁਲਿਸ ਗਸਤ ਲਗਾ ਦਿੱਤੀ ਗਈ ਹੈ। ਉਨ੍ਹਾਂ ਸਹਿਰ ਦੇ ਸਮੂਹ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਮੰਦਿਰ ਗੁਰਦੁਆਰਿਆ ਵਿੱਚ ਸੀਸੀਟੀਵੀ ਕੈਮਰਿਆ ਨੂੰ ਯਕੀਨੀ ਬਣਾਉਣ। ਉਨ੍ਹਾਂ ਸਪਸਟ ਕੀਤਾ ਕਿ ਸਹਿਰ ਦੀਆਂ ਧਰਮਸਾਲਾਵਾ ਅਤੇ ਧਾਰਮਿਕ ਸਥਾਨਾਂ ਤੇ ਰਹਿਣ ਵਾਲੇ ਬਾਹਰਲੇ ਵਿਅਕਤੀਆਂ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤੋ਼ ਇਲਾਵਾ ਢਾਬਿਆ, ਮੈਰਿਜ ਪੈਲੇਸਾ, ਦੁਕਾਨਾ ਤੇ ਕੰਮ ਕਰਨ ਵਾਲੇ ਬਾਹਰਲੇ ਵਿਅਕਤੀਆਂ ਦੀ ਇੰਤਲਾਹ ਵੀ ਪੁਲਿਸ ਨੂੰ ਦਿੱਤੀ ਜਾਵੇ। ਐਸ ਐਚ ਓ ਨੇ ਕਿਹਾ ਕਿ ਆਪਣਾ ਆਲਾ ਦੁਆਲਾ ਸੁਰੱਖਿਅਤ ਬਣਾਉਣ ਲਈ ਸੱਕੀ ਵਿਅਕਤੀ ਅਤੇ ਵਸਤੂਆਂ ਦੀ ਇੰਤਲਾਹ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।  

NO COMMENTS