*ਹਾਈ ਅਲਰਟ ‘ਤੇ ਪੰਜਾਬ, ਵੱਡਾ ਅੱਤਵਾਦੀ ਹਮਲਾ ਹੋਣ ਦਾ ਖਦਸ਼ਾ, NIA ਟੀਮ ਨੇ ਪੰਜਾਬ ਲਾਇਆ ਡੇਰਾ*

0
102

ਚੰਡੀਗੜ੍ਹ (ਸਾਰਾ ਯਹਾਂ): ਆਈਬੀ ਤੋਂ ਮਿਲੇ ਇਨਪੁੱਟ ਤੋਂ ਬਾਅਦ ਪੰਜਾਬ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਏਜੰਸੀ ਨੇ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ‘ਚ ਅੱਤਵਾਦੀ ਹਮਲੇ ਦਾ ਖਦਸ਼ਾ ਜਤਾਇਆ ਹੈ। ਇਨ੍ਹਾਂ ਜ਼ਿਲ੍ਹਿਆਂ ‘ਚ ਕਿਸੇ ਧਾਰਮਿਕ ਸਥਾਨ ‘ਤੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਇਸ ਤੋਂ ਬਾਅਦ ਐਨਆਈਏ ਦੀ ਟੀਮ ਨੇ ਅੰਮ੍ਰਿਤਸਰ ‘ਚ ਪਹੁੰਚ ਕੀਤੀ ਹੈ।

12 ਮੈਂਬਰੀ ਐਨਆਈਏ ਟੀਮ ਬੰਬ ਤੇ ਗ੍ਰੇਨੇਡ ਬਰਾਮਦਗੀ ਦੇ ਮਾਮਲੇ ‘ਚ ਜਾਂਚ ਕਰੇਗੀ। ਹਥਿਆਰਾਂ ਦੀ ਸਪਲਾਈ ‘ਚ ਵਿਦੇਸ਼ਾਂ ‘ਚ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਅੱਤਵਾਦੀਆਂ ਦਾ ਵੀ ਹੱਥ ਸ਼ਾਮਲ ਹੈ। ਇਨਪੁੱਟ ਮਿਲੇ ਹਨ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਅੱਤਵਾਦੀ ਹਥਿਆਰ ਤੇ ਵਿਸਫੋਟਕ ਸਮੱਗਰੀ ਲੈਕੇ ਘੁੰਮ ਰਹੇ ਹਨ। ਉਨ੍ਹਾਂ ਦਾ ਨਿਸ਼ਾਨਾ ਰੱਖੜੀ ਤੇ ਹੋਰ ਤਿਉਹਾਰਾਂ ਮੌਕੇ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣਾ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਰਿਮਾਂਡ ਦੌਰਾਨ ਅੱਤਵਾਦੀਆਂ ਨੂੰ ਹੋਰ ਵੀ ਥਾਵਾਂ ‘ਤੇ ਲੈਕੇ ਗਏ ਹਨ ਪਰ ਬੁੱਧਵਾਰ ਕੋਈ ਬਰਾਮਦਗੀ ਨਹੀਂ ਹੋਈ। ਪੁਲਿਸ ਨੇ ਭਾਰਤ-ਪਾਕਿਸਤਾਨ ਸੀਮਾ ਦੇ ਨਾਲ ਲੱਗਦੇ ਪਿੰਡਾਂ ‘ਚ ਚੈਕਿੰਗ ਕੀਤੀ। ਪੁਲਿਸ ਉਨ੍ਹਾਂ ਦੀ ਤਲਾਸ਼ ‘ਚ ਜੁੱਟੀ ਹੈ ਜੋ ਅੱਤਵਾਦੀ ਗੁਰਪ੍ਰੀਤ ਸਿੰਘ ਦੇ ਸੰਪਰਕ ‘ਚ ਹਨ।

ਖੁਫੀਆ ਰਿਪੋਰਟਾਂ ਮੁਤਾਬਕ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਪਿਛਲੇ ਕੁਝ ਸਮੇਂ ਦੌਰਾਨ ਡ੍ਰੋਨ 13 ਵਾਰ ਘੁਸਪੈਠ ਕਰ ਚੁੱਕੇ ਹਨ। ਜਰਮਨੀ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਇਟਲੀ ਵਿੱਚ ਬੈਠੇ ਖਾਲਿਸਤਾਨ ਪੱਖੀ ਪਾਕਿਸਤਾਨ ਵਿੱਚ ਬੈਠੇ ਸਾਥੀਆਂ ਰਾਹੀਂ ਫੰਡਿੰਗ ਕਰਕੇ ਡ੍ਰੋਨ ਰਾਹੀਂ ਹਥਿਆਰਾਂ ਦੀ ਵੱਡੀ ਖੇਪ ਪੰਜਾਬ ਭੇਜ ਰਹੇ ਹਨ। ਖੁਫੀਆ ਸੂਤਰਾਂ ਅਨੁਸਾਰ ਸਰਹੱਦੀ ਖੇਤਰ ਦੇ ਖੇਤਾਂ ਵਿੱਚ ਡ੍ਰੋਨਾਂ ਤੋਂ 35 ਤੋਂ ਵੱਧ ਗ੍ਰਨੇਡ ਸੁੱਟੇ ਗਏ ਹਨ।

NO COMMENTS