ਹਾਈਕੋਰਟ ਵੱਲੋਂ ਕੋਵਿਡ-19 ਕਾਰਨ ਸਾਰੇ ਕੇਸ ਅਪ੍ਰੈਲ-ਮਈ ਤੱਕ ਮੁਲਤਵੀ

0
73

ਚੰਡੀਗੜ੍ਹ 24 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਤੇ ਹਰਿਆਣਾ ਹਾਈ ਕੋਰਟ (Punjab-Haryana high court) ਨੇ ਨਵੇਂ ਸਾਲ 2021 ਦੇ ਜਨਵਰੀ ਮਹੀਨੇ ਦੇ ਸੁਣਵਾਈ ਅਧੀਨ ਸਾਰੇ ਮਾਮਲੇ ਕੋਵਿਡ-19 (Covid 19) ਕਾਰਨ ਅਪ੍ਰੈਲ-ਮਈ ਤੱਕ ਮੁਲਤਵੀ (High Court adjourns) ਕਰ ਦਿੱਤੇ ਹਨ।

ਪ੍ਰਾਪਤ ਜਾਣਕਾਰੀ ਮੁਤਾਬਕ 24 ਦਸੰਬਰ ਤੋਂ ਲੈ ਕੇ 29 ਜਨਵਰੀ, 2021 ਤੱਕ ਜਿਹੜੇ ਵੀ ਮਾਮਲਿਆਂ ਦੀ ਸੁਣਵਾਈ ਹੋਣੀ ਤੈਅ ਸੀ, ਉਹ ਸਾਰੇ ਮੁਲਤਵੀ ਕਰ ਦਿੱਤੇ ਗਏ ਹਨ। ਕਿਸੇ ਵਿਅਕਤੀ ਨੂੰ ਅਦਾਲਤ ਵਿੱਚ ਖ਼ੁਦ ਪੇਸ਼ ਨਹੀਂ ਹੋਣਾ ਪੈਂਦਾ। ਸਭ ਪੇਸ਼ੀਆਂ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਭੁਗਤਾਇਆ ਜਾ ਰਿਹਾ ਹੈ। ਇਹ ਵੀ ਆਖਿਆ ਜਾ ਰਿਹਾ ਹੈ ਕਿ ਹਾਲੇ ਨੇੜ ਭਵਿੱਖ ਵਿੱਚ ਅਦਾਲਤ ’ਚ ਜਾ ਕੇ ਪੇਸ਼ੀਆਂ ਭੁਗਤਾਉਣ ਬਾਰੇ ਕੁਝ ਨਹੀਂ ਆਖਿਆ ਜਾ ਰਿਹਾ।

ਸੁਣਵਾਈ ਅਧੀਨ ਮਾਮਲੇ ਅਗਲੇ ਤਿੰਨ ਤੋਂ ਚਾਰ ਮਹੀਨਿਆਂ ਤੱਕ ਅੱਗੇ ਪਾਉਣ ਬਾਰੇ ਫ਼ੈਸਲਾ ਅਦਾਲਤੀ ਪ੍ਰਸ਼ਾਸਨ ਵੱਲੋਂ ਲਿਆ ਗਿਆ ਹੈ। ਕੋਰੋਨਾਵਾਇਰਸ ਦੇ ਚੱਲਦਿਆਂ ਜੱਜਾਂ, ਸਟਾਫ਼ ਮੈਂਬਰਾਂ ਤੇ ਮੁਕੱਦਮੇ ਭੁਗਤਣ ਵਾਲਿਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖ ਕੇ ਹੀ ਇਹ ਫ਼ੈਸਲਾ ਕੀਤਾ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਜੇ ਕੋਈ ਬਹੁਤ ਜ਼ਰੂਰੀ ਮਾਮਲਾ ਹੈ, ਤਾਂ ਵਕੀਲ ਇਸ ਲਈ ਅਰਜ਼ੀ ਪਾ ਕੇ ਆਪਣੇ ਕੇਸ ਦੀ ਸੁਣਵਾਈ ਛੇਤੀ ਕਰਨ ਦੀ ਬੇਨਤੀ ਕਰ ਸਕਦਾ ਹੈ।

ਦੱਸ ਦੇਈਏ ਕਿ ਇਸ ਵਰ੍ਹੇ ਮਾਰਚ ਮਹੀਨੇ ਤੋਂ ਹੀ ਹਾਈ ਕੋਰਟ ਬਹੁਤ ਸੀਮਤ ਢੰਗ ਨਾਲ ਹੀ ਕੰਮ ਕਰ ਰਹੀ ਹੈ; ਸਿਰਫ਼ ਜ਼ਰੂਰੀ ਮਾਮਲਿਆਂ ਦੀ ਹੀ ਸੁਣਵਾਈ ਕੀਤੀ ਜਾ ਰਹੀ ਹੈ। ਹੁਣ 24 ਦਸੰਬਰ, 2020 ਤੋਂ ਲੈ ਕੇ 4 ਜਨਵਰੀ, 2021 ਤੱਕ ਜਿਹੜੇ ਮਾਮਲਿਆਂ ਦੀ ਸੁਣਵਾਈ ਹੋਣੀ ਤੈਅ ਸੀ, ਉਹ ਸਾਰੇ 31 ਮਾਰਚ ਤੱਕ ਮੁਲਤਵੀ ਕਰ ਦਿੱਤੇ ਗਏ ਹਨ; ਜਦ ਕਿ 5 ਜਨਵਰੀ ਤੋਂ ਲੈ ਕੇ 27 ਜਨਵਰੀ ਤੱਕ ਦੇ ਸਾਰੇ ਮਾਮਲੇ 1 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਅੱਗੇ ਪਾ ਦਿੱਤੇ ਗਏ ਹਨ। ਅਦਾਲਤ 24 ਦਸੰਬਰ ਤੋਂ ਲੈ ਕੇ 3 ਜਨਵਰੀ ਤੱਕ ਸਰਦ ਰੁੱਤ ਦੀਆਂ ਛੁੱਟੀਆਂ ਕਾਰਣ ਬੰਦ ਰਹੇਗੀ।

NO COMMENTS