*ਹਸਪਤਾਲ ਵਿਖੇ ਮਰੀਜ਼ਾ ਨੂੰ ਆ ਰਹੀਆਂ ਮੁਸਕਲਾ ਸੰਬੰਧੀ ਐਸ ਐਮ ਓ ਨੂੰ ਦਿੱਤਾ ਮੰਗ ਪੱਤਰ..! ਛੁੱਟੀ ਤੇ ਜਾਣ ਕਾਰਨ ਔਰਤਾਂ ਨੂੰ ਡਿਲਵਰੀ ਕੇਸਾਂ ਚ ਆ ਰਹੀ ਮੁਸਕਲ*

0
40


ਬੁਢਲਾਡਾ 10 ਅਗਸਤ(ਸਾਰਾ ਯਹਾਂ/ਅਮਨ ਮੇਹਤਾ): ਸਥਾਨਕ ਸਰਕਾਰੀ ਹਸਪਤਾਲ ਵਿਖੇ ਆਉਣ ਵਾਲੇ ਮਰੀਜਾਂ ਖਾਸਕਰ ਔਰਤਾਂ ਨੂੰ ਡਿਲਵਰੀ ਸਮੇਂ ਮੁਸਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਸੰਬੰਧੀ ਸਮਾਜ ਭਲਾਈ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਐਸ ਐਮ ਓ ਬੁਢਲਾਡਾ ਨੂੰ ਹਲਕਾ ਇੰਚਾਰਜ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ ਵਿੱਚ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਪ੍ਰਿੰਸੀਪਲ ਬੁੱਧ ਰਾਮ ਅਤੇ ਸੰਸਥਾ ਦੇ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਥਾਨਕ ਸਿਵਲ ਹਸਪਤਾਲ ਵਿਖੇ ਔਰਤਾਂ ਦੇ ਰੋਗਾ ਦੇ ਮਾਹਰ ਡਾਕਟਰ ਸਤਿੰਦਰ ਕੌਰ ਵੱਲੋਂ 15 ਦਿਨਾਂ ਦੀ ਛੁੱਟੀ ਲਈ ਗਈ ਹੈ ਪਰ ਉਨ੍ਹਾ ਦੀ ਜਗ੍ਹਾਂ ਤੇ ਕਿਸੇ ਵੀ ਡਾਕਟਰ ਨੂੰ ਆਰਜੀ ਤੌਰ ਤੇ ਤਾਇਨਾਤ ਨਹੀਂ ਕੀਤਾ ਗਿਆ। ਉਨ੍ਹਾ ਕਿਹਾ ਕਿ ਜਿਲ੍ਹੇ ਦੇ ਸਿਵਲ ਹਸਪਤਾਲ ਵਿੰਚੋਂ ਡਾਕਟਰ ਡੈਪੂਟੇਸ਼ਨ ਤੇ ਮੰਗਾਉਣ ਦੀ ਥਾਂ ਡਿਲਵਰੀ ਮੌਕੇ ਔਰਤਾਂ ਨੂੰ ਮਾਨਸਾ ਭੇਜ ਦਿੱਤਾ ਜਾਂਦਾ ਹੈ ਅਤੇ ਫਿਰ ਉੱਥੋ ਅਗੇ ਕਿਸੇ ਹੋਰ ਹਸਪਤਾਲ ਰੈਫਰ ਕਰ ਦਿੰਦੇ ਹਨ। ਜਿਸ ਨਾਲ ਗਰੀਬ ਲੋਕਾਂ ਦੀ ਬਹੁਤ ਖੱਜਲ ਖ਼ੁਆਰੀ ਹੁੰਦੀ ਹੈ। ਉਨ੍ਹਾ ਕਿਹਾ ਕਿ ਮਾਨਸਾ ਵਿਖੇ ਵੀ ਹਸਪਤਾਲ ਵਿੱਚ ਕਈ ਡਾਕਟਰ ਹਨ। ਇਸ ਨਾਲ ਮਰੀਜਾ ਦੀ ਖੱਜਲ ਖੁਆਰੀ ਤਾਂ ਹੁੰਦੀ ਹੀ ਹੈ ਨਾਲ ਬੱਚੇ ਅਤੇ ਔਰਤ ਦੀ ਜਾਨ ਨਾਲ ਵੀ ਖਿਲਵਾੜ ਹੁੰਦਾ ਹੈ। ਉਨ੍ਹਾ ਕਿਹਾ ਕਿ ਹਸਪਤਾਲ ਅੰਦਰ ਬਿਜਲੀ ਜਾਣ ਸਮੇਂ ਜਰਨੈਟਰ ਵੀ ਨਹੀਂ ਚਲਾਇਆ ਜਾਂਦਾ, ਵਾਟਰ ਕੂਲਰ ਖਰਾਬ ਹੋਣ ਤੇ ਛੇਤੀ ਠੀਕ ਨਹੀਂ ਕਰਾਇਆ ਜਾਂਦਾ। ਇਹਨਾਂ ਸਮੇਤ ਹੋਰ ਕਈ ਸਮਸਿਆਵਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਜਿਸ ਤੋਂ ਬਾਅਦ ਸੀ ਐਮ ਓ ਮਾਨਸਾ ਨੇ ਵਿਸਵਾਸ ਦਿਵਾਇਆ ਕਿ ਇੱਕ ਲੇਡੀਜ਼ ਡਾਕਟਰ ਹਸਪਤਾਲ ਵਿਚ ਡੈਪੂਟੇਸ਼ਨ ਤੇ ਭੇਜਿਆ ਜਾਵੇਗਾ। ਇਸ ਮੋਕੇ  ਜੋਗਿੰਦਰ ਸਿੰਘ, ਬਲਬੀਰ ਸਿੰਘ ਕੈਂਥ,  , ਸਵਰਨ ਸਿੰਘ ਰਾਹੀ, ਇੰਦਰਜੀਤ ਸਿੰਘ ਟੋਨੀ, ਨੱਥਾ ਸਿੰਘ ਆਦਿ ਮੌਜੂਦ ਸਨ।
*ਫੋਟੋ: ਬੁਢਲਾਡਾ: ਮੁਸਕਲਾ ਸੰਬੰਧੀ ਐਸ ਐਮ ਓ ਨੂੰ ਮੰਗ ਪੱਤਰ ਦਿੰਦੇ ਹੋਏ ਸੰਸਥਾ ਮੈਬਰ ਅਤੇ ਹਲਕਾ ਵਿਧਾਇਕ*

NO COMMENTS