-ਹਸਪਤਾਲਾਂ, ਕਲੀਨਿਕਾਂ ਅਤੇ ਦਵਾਈ ਦੀਆਂ ਦੁਕਾਨਾਂ ਨੂੰ ਦਿੱਤੀ ਕਰਫਿਊ ਤੋਂ ਛੋਟ :ਡਿਪਟੀ ਕਮਿਸ਼ਨਰ- ਮਾਨਸਾ

0
278

ਮਾਨਸਾ, 24 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ) ) : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਮਾਨਸਾ ਜ਼ਿਲ੍ਹੇ ਅੰਦਰ ਕਰਫਿਊ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆ ਮਾਨਸਾ ਜ਼ਿਲ੍ਹੇ ਅੰਦਰ ਹਸਪਤਾਲ, ਕਲੀਨਿਕ, ਲੈਬੋਰਟਰੀ ਅਤੇ ਦਵਾਈ ਦੀਆਂ ਦੁਕਾਨਾਂ ਨੂੰ ਤਰਤੀਬਵਾਰ ਖੋਲ੍ਹਣ ਛੋਟ ਦਿੱਤੀ ਗਈ ਹੈ ਜਿਸ ਦੀ ਤਰਤੀਬ ਡਰੱਗ ਇੰਸਪੈਕਟਰ ਦੁਆਰਾ ਨਿਰਧਾਰਤ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਦੁਕਾਨਾਂ ਨੂੰ ਇਹ ਵੀ ਹਦਾਇਤ ਕੀਤੀ ਜਾਵੇਗੀ ਕਿ ਲੋੜਵੰਦ ਲੋਕਾਂ ਲਈ ਦਵਾਈਆਂ ਘਰ ਪਹੁੰਚਾਉਣ ਦਾ ਪ੍ਰਬੰਧ ਵੀ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਲੋਕਾਂ ਨੂੰ ਵੱਧ ਤੋਂ ਵੱਧ ਘਰ ਵਿਚ ਹੀ ਰੱਖਣ ਦੇ ਇੰਤਜ਼ਾਮ ਕੀਤੇ ਜਾ ਸਕਣ।  ਜ਼ਿਲ੍ਹਾ ਮੈਜਿਸਟੇ੍ਰਟ ਨੇ ਕਿਹਾ ਕਿ ਐਂਬੂਲੈਂਸ, ਦਵਾਈ ਦੀਆਂ ਦੁਕਾਨਾਂ ਅਤੇ ਹੋਰ ਮੈਡੀਕਲ ਆਪਾਤਕਾਲੀਨ ਸੇਵਾਵਾਂ ਕਰਫਿਊ ਦੌਰਾਨ ਉਨ੍ਹਾਂ ਲੋਕਾਂ ਲਈ ਖੋਲ੍ਹੀਆਂ ਗਈਆਂ ਹਨ, ਜਿਨ੍ਹਾਂ ਨੂੰ ਕਰਫਿਊ ਦੌਰਾਨ ਮੈਡੀਕਲ ਸੇਵਾਵਾਂ ਦੀ ਬਹੁਤ ਸਖ਼ਤ ਜ਼ਰੂਰਤ ਹੈ।  ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਕਿਹਾ ਕਿ ਹਸਪਤਾਲ ਅਤੇ ਕਲੀਨਿਕ ਸਿਰਫ਼ ਆਪਾਤਕਾਲੀਨ ਸੇਵਾਵਾਂ ਲਈ ਖੁਲ੍ਹੇ ਰਹਿਣਗੇ ਅਤੇ ਓ.ਪੀ.ਡੀ. ਸਿਰਫ਼ ਕੋਵਿਡ-19 ਦੇ ਲੱਛਣ ਵਾਲੇ ਕੇਸਾਂ ਵਿੱਚ ਹੀ ਖੁਲ੍ਹੀ ਰਹੇਗੀ। ਉਨ੍ਹਾਂ ਦੱਸਿਆ ਕਿ ਏਨਫਾਰਸਮੈਂਟ ਏਜੰਸੀਆਂ ਵੱਲੋਂ ਸਟਾਫ਼ ਦੀ ਸ਼ਨਾਖ਼ਤ ਇਨ੍ਹਾਂ ਦੀ ਮੈਡੀਕਲ ਵਰਦੀ ਅਤੇ ਸਬੰਧਤ ਇੰਨਸਟੀਚਿਊਟ ਵੱਲੋਂ ਬਣਾਏ ਗਏ ਫੋਟੋ ਸਮੇਤ ਸ਼ਨਾਖਤੀ ਕਾਰਡਾਂ ਰਾਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਛੋਟ ਦੀ ਕਿਸੇ ਵੀ ਪ੍ਰਕਾਰ ਦੀ ਦੁਰਵਰਤੋਂ ਕਰਨ ਵਾਲੇ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।  

NO COMMENTS