*ਜਿੱਤ ਤੋਂ ਬਾਅਦ ਪ੍ਰਿੰਸੀਪਲ ਬੁਧ ਰਾਮ ਦਾ ਬਿਆਨ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਵਚਨਬਧ ਹਾਂ, ਵੋਟਰਾਂ ਦੀ ਇੱਕ ਇੱਕ ਵੋਟ ਦਾ ਮੁੱਲ ਮੋੜਾਂਗਾ*

0
289

ਬੁਢਲਾਡਾ 10 ਮਾਰਚ  (ਸਾਰਾ ਯਹਾਂ/ ਅਮਨ ਮੇਹਤਾ) ਮਾਨਸਾ ਜਿਲ੍ਹੇ ਦੇ ਹਲਕਾ ਬੁਢਲਾਡਾ 98 ਵਿੱਚ ਆਮ ਆਦਮੀ ਪਾਰਟੀ ਦੇ ਝਾੜੂ ਨੇ ਹੁੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ, ਪਾਰਟੀ ਦੇ ਉਮੀਦਵਾਰ ਪ੍ਰਿੰਸੀਪਲ ਬੁੱਧ ਰਾਮ ਵੱਡੇ ਫਰਕ ਨਾਲ ਜੇਤੂ ਰਹੇ ਹਨ। ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਪ੍ਰਿੰਸੀਪਲ ਬੁੱਧ ਰਾਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਨਿਸ਼ਾਨ ਸਿੰਘ ਤੋਂ 51183 ਦੇ ਵੱਡੇ ਫਰਕ ਨਾਲ ਹਰਾਇਆ ਹੈ। ਜੇਤੂ ਉਮੀਦਵਾਰ ਪ੍ਰਿੰਸੀਪਲ ਬੁੱਧ ਰਾਮ ਨੂੰ 87467 ਵੋਟਾਂ ਹਾਸਲ ਹੋਈਆਂ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਡਾ ਨਿਸ਼ਾਨ ਸਿੰਘ 36284 ਵੋਟਾਂ ਰਾਹੀਂ ਦੂਸਰੇ ਸਥਾਨ ਤੇ ਰਹੇ ਇਸੇ ਤਰ੍ਹਾਂ ਕਾਂਗਰਸ ਦੀ ਉਮੀਦਵਾਰ ਡਾ. ਰਣਵੀਰ ਕੌਰ ਮੀਆਂ ਨੂੰ 21375 ਵੋਟਾਂ ਹੀ ਹਾਸਲ ਕਰਕੇ ਤੀਸਰੇ ਸਥਾਨ ਮਿਲ ਸਕਿਆ।  ਪ੍ਰਿੰਸੀਪਲ ਬੁੱਧ ਰਾਮ ਨੇ ਹਲਕੇ ਦੇ ਹਰ ਪਿੰਡਾਂ ਅਤੇ ਸ਼ਹਿਰੀ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਰੀ ਨਹੀਂ ਹਲਕੇ ਦੇ ਇੱਕ ਇੱਕ ਵੋਟਰ ਦੀ ਜਿੱਤ ਹੈ ਉਸ ਵਰਕਰ ਦੀ ਜਿੱਤ ਹੈ ਜਿਸ ਨੇ ਦਿਨ ਰਾਤ ਇੱਕ ਕਰਕੇ ਮੇਰੇ ਇਸ ਚੁਣਾਵ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਮਿਹਨਤ ਅਤੇ ਪੰਜਾਬ ਦੇ ਲੋਕਾਂ ਦਾ ਪਿਆਰ ਸਦਕਾ ਪੰਜਾਬ ਅੰਦਰ 92 ਸੀਟਾਂ ਹਾਸਲ ਕਰਕੇ ਪੰਜਾਬ ਵਿੱਚ ਇਤਿਹਾਸ ਰੱਚ ਦਿੱਤਾ। ਮੈਂ ਲੋਕਾਂ ਨਾਲ ਵਾਅਦਾ ਕਰਦਾ ਹਾਂ ਕਿ ਉਨ੍ਹਾਂ ਦੀ ਇੱਕ ਇੱਕ ਵੋਟਾਂ ਦਾ ਹੱਕ ਮੈਂ ਹਲਕੇ ਦੇ ਵਿਕਾਸ, ਤਰੱਕੀ ਕਰਕੇ ਮੋੜਾਗਾ।

NO COMMENTS